Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੪ ਵੈਸਾਖ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਰੋਸੇ ਭਾਗ ਝਿਕੀ ਦੇ ਖੁਲ੍ਹੇ-ਜਦ ਕੋਈ ਗੁੱਸੇ ਵਿੱਚ ਆ ਕੇ ਕਿਸੇ ਮਾੜੀ ਚੀਜ਼ ਦੀ ਵਰਤੋਂ ਕਰ ਲਵੇ

ਨਿਤ ਘਰ ਆਂਦਿਆਂ ਉਹ ਗੁੱਸੇ ਨਾਲ ਪੀਤਾ ਭਰਿਆ ਰਹਿੰਦਾ ਸੀ ਤੇ ਮੈਨੂੰ ਰੱਜ ਕੇ ਕੁੱਟਦਾ ਸੀ। ਅੱਜ ਉਹ ਰੁੱਸ ਕੇ ਘਰੋਂ ਹੀ ਚਲਾ ਗਿਆ। ‘ਰੋਸੇ ਭਾਗ ਝਿਕੀ ਦੇ ਖੁਲ੍ਹੇ' ਕੁਝ ਘੜੀਆਂ ਤਾਂ ਅੱਜ ਮੈਂ ਵੀ ਸੁੱਖ ਦੀਆਂ ਕੱਟਾਂਗੀ।

ਰੋਗਣ ਗਈ ਤੇ ਸੋਗਣ ਆਈ-ਜਦ ਕੋਈ ਇਕ ਬਿਪਤਾ ਵਿੱਚੋਂ ਨਿਕਲ ਕੇ ਦੂਜੀ ਵਿੱਚ ਫਸ ਜਾਵੇ

ਕੱਲ੍ਹ ਹੀ ਹਸਪਤਾਲੋਂ ਘਰ ਪੁੱਜਾ ਹਾਂ। ਅੱਜ ਸ਼ਾਹ ਗਾਟੇ ਆ ਚੜਿਆ ਹੈ। ਮੇਰਾ ਤੇ 'ਰੋਗਣ ਗਈ ਤੇ ਸੋਗਣ ਆਈ' ਵਾਲਾ ਹਾਲ ਹੈ।

ਰੋਗ ਦਾ ਮੂਲ ਖਾਂਸੀ, ਨੁੰ ਲੜਾਈ ਦਾ ਮੂਲ ਹਾਸੀ-ਕਿਸੇ ਨਾਲ ਠੱਠਾ ਮਜ਼ਾਕ ਕਰਨ ਤੋਂ ਝਗੜੇ ਪੈਦਾ ਹੁੰਦੇ ਹਨ

'ਰੋਗ ਦਾ ਮੂਲ ਖਾਂਸੀ ਤੇ ਲੜਾਈ ਦਾ ਮੂਲ ਹਾਸੀ' ਦੀ ਅਖਾਉਤ ਸੱਚੀ ਹੈ ਤੇ ਦਰੋਪਤੀ ਦੀ ਮਸ਼ਕਰੀ ਨੇ ਹੀ ਮਹਾਂਭਾਰਤ ਦਾ ਮਹਾਨ ਜੁੱਧ ਰਚਾ ਦਿੱਤਾ ਸੀ।

ਰੋਗੀ ਕੈ ਭਾਣੇ ਸਭ ਰੋਗੀ-ਦੁਖੀਏ ਨੂੰ ਸਾਰੇ ਹੀ ਦੁਖੀ ਜਾਪਦੇ ਹਨ

ਤੂੰ ਆਪ ਦੁਖੀ ਹੈਂ। ਇਸ ਲਈ ਤੈਨੂੰ ਸਾਰੀ ਦੁਨੀਆਂ ਹੀ ਦੁਖੀ ਦਿਸਦੀ ਹੈ। 'ਰੋਗੀ ਕੈ ਭਾਣੇ ਸਭ ਰੋਗੀ।"

ਰੋਗੀ ਦਾ ਖਾਧਾ ਤੇ ਕਰਜ਼ਾਈ ਦਾ ਕਮਾਇਆ ਬਰਾਬਰ-ਰੋਗੀ ਨੂੰ ਜਿਵੇਂ ਖੁਰਾਕ ਨਹੀਂ ਲਗਦੀ, ਤਿਵੇਂ ਕਰਜ਼ਾਈ ਦੀ ਕਮਾਈ ਸ਼ਾਹ ਚੱਟ ਜਾਂਦਾ ਹੈ

ਲੱਖੂ- ਵਿਚਾਰਾ ਕੰਮ ਤਾਂ ਬੜਾ ਕਰਦਾ ਹੈ, ਪਰ ਮਾਪਿਆਂ ਦਾ ਕਰਜ਼ਾ ਵਿਚਾਰੇ ਨੂੰ ਸਿਰ ਚੁੱਕਣ ਹੀ ਨਹੀਂ ਦੇਂਦਾ। ਜੋ ਕਮਾਂਦਾ ਹੈ, ਸ਼ਾਹਾਂ ਦੇ ਘਰ ਹੀ ਪੁਚਾ ਆਂਦਾ ਹੈ। ਉਹ ਕਿਵੇਂ ਮੇਲੇ ? 'ਰੋਗੀ ਦਾ ਖਾਧਾ ਤੇ ਕਰਜ਼ਾਈ ਦਾ ਕਮਾਇਆ ਬਰਾਬਰ' ਹੀ ਹੁੰਦਾ ਹੈ।

ਰੋਗੁ ਗਵਾਇਹਿ ਆਪਣਾ ਤੇ ਨਾਨਕ ਵੈਦੁ ਸਦਾਇ-ਜਿਹੜਾ ਆਪਣੇ ਰੋਗ ਨੂੰ ਦੂਰ ਕਰੇ, ਓਹੀ ਵੈਦ ਅਖਵਾਂਦਾ ਹੈ

ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖ ਵਸੈ ਆਇ ।
ਰੋਗ ਗਵਾਇਹਿ ਆਪਣਾ ਤੇ ਨਾਨਕ ਵੈਦੁ ਸਦਾਇ ।

ਰੋਗੁ ਦਾਰੂ ਦੋਵੈ ਬੁਝੈ ਤਾਂ ਵੈਦ ਸੁਜਾਣੁ-ਸਿਆਣਾ ਵੈਦ ਓਹੀ ਹੈ, ਜਿਹੜਾ ਰੋਗ ਤੇ ਦਾਰੂ ਦੋਵੇਂ ਬੁੱਝ ਲਵੇ

ਨਾਨਕ ਪਰਖੇ ਕਉ ਤਾ ਪਾਰਖ ਜਾਣ।
ਰੋਗੁ ਦਾਰੂ ਦੋਵੈ ਬੁਝੈ ਤਾਂ ਵੈਦ ਸੁਜਾਣ।

ਰੋਗੁ ਬੁਝੈ ਸੋ ਕਾਟੇ ਪੀਰਾ-ਜਿਹੜਾ ਰੋਗ ਨੂੰ ਜਾਣਦਾ ਹੈ, ਓਹੀ ਉਸ ਦੀ ਪੀੜ ਹਟਾਂਦਾ ਹੈ

ਰੋਗੁ ਵਡੋ ਕਿਉ ਬਾਧਉ ਧੀਰਾ ।
ਰੋਗੁ ਬੁਝੈ ਸੋ ਕਾਟੇ ਪੀਰਾ ।

ਰੋਟੀਆਂ ਕਾਰਣਿ ਪੂਰੇ ਤਾਲ-ਦੁਨੀਆਂ ਸਾਰੇ ਤਮਾਸ਼ੇ ਪੇਟ ਪੂਜਾ ਲਈ ਕਰਦੀ ਹੈ

ਸਿਆਣਿਆ ਆਖਿਆ ਹੈ ਕਿ ਅਸਲੀ ਵਿੱਦਿਆ ਇਮਤਿਹਾਨ ਪਾਸ ਕਰ ਲੈਣ ਜਾਂ ਪੁਸਤਕਾਂ ਘੋਖ ਲੈਣ ਵਿਚ ਨਹੀਂ। ਅਸਲੀ ਵਿੱਦਿਆ ਬੰਦਿਆਂ ਦੇ ਅੰਦਰ, ਵਿੱਦਿਆ ਦੀ ਭੁੱਖ ਉਪਜਾਉਣ ਵਿੱਚ ਹੈ, ਸਕੂਲਾਂ, ਕਾਲਜਾਂ ਦੇ 'ਰੋਟੀਆਂ ਕਾਰਨ ਤਾਲ ਪੂਰਨ' ਵਾਲੇ ਉਸਤਾਦਾਂ ਦੇ ਹੱਥੋਂ ਕਈ ਵਾਰ ਸਗੋਂ ਵਿੱਦਿਆ ਦੀ ਭੁੱਖ ਮਰ ਜਾਂਦੀ ਹੈ।

ਰੋਟੀ ਖਾਈਏ ਸ਼ੱਕਰ ਨਾਲ, ਦੁਨੀਆਂ ਲੁਟੀਏ ਮੱਕਰ ਨਾਲ-ਦੁਨੀਆ ਤਦੇ ਜੀਣ ਦੇਂਦੀ ਹੈ ਜੇ ਉਸ ਨਾਲ ਦੰਭ ਕੀਤਾ ਜਾਏ

ਮਿੱਤ੍ਰਾ ‘ਰੋਟੀ ਖਾਈਏ ਸ਼ੱਕਰ ਨਾਲ, ਦੁਨੀਆਂ ਲੁਟੀਏ ਮੱਕਰ ਨਾਲ' ਸੱਚ ਦਾ ਸਮਾਂ ਹੁਣ ਕਿੱਥੇ ?

ਰੋਟੀ ਚੋਪੜੀ ਤੇ ਵਣਜ ਰੁਖਾ-ਦੇਣ ਵਿੱਚ ਦਾਤਾ, ਹਿਸਾਬ ਵਿੱਚ ਪੱਕਾ

ਜੇ ਤੁਸੀਂ ਅਜੇ ਤਾਂਈਂ ਆਪਣੇ ਮਾਮੇ ਨਾਲ ਹਿਸਾਬ ਨਹੀਂ ਕਰਿਆ ਤਾਂ ਵਧੀਕ ਦੇਰੀ ਨਹੀਂ ਕਰਨੀ। ਵੇਖੋ ਨਾ, ‘ਰੋਟੀ ਚੋਪੜੀ ਤੇ ਵਣਜ ਰੁਖਾ' ਹੀ ਠੀਕ ਹੁੰਦਾ ਏ ।

ਰੋਟੀ ਨੂੰ ਪਲੂਦਾ ਤੇ ਟੁਕਰ ਨੂੰ ਦੁਆ-ਚੰਗੇ ਦੀ ਨਿੰਦਿਆ ਤੇ ਮੰਦੇ ਦੀ ਸੋਭਾ ਕਰਨੀ

ਇਹ ਤਾਂ ਜੋ ਜੀਅ ਆਉਂਦਾ ਹੈ, ਮੂੰਹ ਵਿੱਚੋਂ ਕੱਢ ਦੇਂਦਾ ਹੈ। ‘ਰੋਟੀ ਨੂੰ ਪਲੂਦਾ ਤੇ ਟੁੱਕਰ ਨੂੰ ਦੁਆ' ਵਾਲਾ ਇਸ ਦਾ ਹਾਲ ਹੈ, ਚੰਗੇ ਮੰਦੇ ਦੀ ਇਸ ਨੂੰ ਪਛਾਣ ਨਹੀਂ।

  • «
  • 257
  • 258
  • 259
  • 260
  • 261
  • »