ਤਿਆਗ ਦੀ ਤਲਵਾਰ ਮਿਆਨ ਵਿੱਚ ਧੂਹ ਕੇ ਬਿਜਲੀ ਦੀ ਤਰ੍ਹਾਂ ਚਮਕਾਈ ਅਤੇ ਖੱਬੇ ਵਿਚ ਗੁਰਸ਼ਬਦ ਦੀ ਢਾਲ ਲੈਕੇ ਪੈਂਤਰਾ ਬਦਲ ਲਿਆ ਅਤੇ ਕਹਿਣ ਲੱਗਾ, ਸੂਰਮਤਾਈ ਹੈ ਤਾਂ ਆਓ ਨਿਤਰੋ 'ਵਾਰ ਕਰੋ ਅਰ ਵਾਰ ਖਾਓ।'
ਅੱਜ ਕਿਤਨੇ ਦਿਨਾਂ ਮਗਰੋਂ ਪਾਣੀ ਲਾਉਣ ਦੀ ਵਾਰੀ ਆਈ ਸੀ, 'ਵਾਰੀ ਆਈ ਬਾਬੇ ਦੀ ਸੂਤਲੜ ਘੜੰਮ' ਵਾਲਾ ਲੇਖਾ ਬਣਿਆ । ਦੱਸਦੇ ਨੇ ਕਿ ਪਿਛਾਂਹ ਤੋਂ ਮੋਘੇ ਦਾ ਮੂੰਹ ਟੁੱਟ ਗਿਆ ਹੈ।
ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗ ਫਕੀਰ। ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ।
ਨਾ ਭਾਈ, ਇਉਂ ਨਾ ਆਖ, ਕਈ ਵਾਰੀ ਵਾਲ ਨਾਲ ਪਹਾੜ ਬੱਧਾ ਹੋਇਆ ਹੁੰਦਾ ਹੈ । ਕੀ ਜਾਣੀਏ, ਕੱਖ ਦੇ ਉਹਲੇ ਲੱਖ ਲੁਕਿਆ ਹੋਵੇ।
ਹੁਣ ਇਹ ਗੱਲ ਛੁਪੀ ਨਹੀਂ ਰਹੀ। 'ਵਾ ਵਗੇ ਤਾਂ ਚੂਹੇ ਦੀ ਖੁਡ ਤਕ ਵੀ ਜਾਂਦੀ ਹੈ' ਸਾਨੂੰ ਕਿਵੇਂ ਨਾ ਪਤਾ ਲਗਦਾ ਏਡੀ ਵੱਡੀ ਚਰਚਾ ਦਾ।
ਵੇਖੋ ਨੀ, ਲਾਜ ਵਲ, ਮੁੰਡਾ ਤਾਂ ਇਸਦੀ ਭੈਣ ਦੀ ਨਨਾਣ ਦੇ ਹੋਇਆ ਤੇ ਖੁਸ਼ੀ ਦੇ ਅਡੰਬਰ ਇਹ ਰਚਣ ਲੱਗੀ। ਅਖੇ 'ਵਿਆਹ ਨਾਈਆਂ ਤੇ ਛਿੰਜ ਭਰਾਈਆਂ', ਵਿਆਹ ਜੋਗੇ ਕੇ ਅੜਾਟ ਭੋਗੇ ਕੇ।
ਬੈਠ ਨੀ ਬੈਠ ਨਿੱਠ ਕੇ, ਵਿਆਹ ਨਾ ਪਹਿਨੀ ਵਾਲੀ ਤੇ ਮੁਕਲਾਵੇ ਘੁੰਘਰਿਆਲੀ' ਆਪਣਾ ਪਿੱਛਾ ਤਾਂ ਵੇਖ।
ਸੰਤਾਂ ਦੀ ਕਥਾ ਦਾ ਆਨੰਦ ਆ ਰਿਹਾ ਸੀ, ਪਰ ਪਿਆਰਾ ਸਿੰਘ ਨੇ ਵਿਚ ਵਾਧੂ ਚਰਚਾ ਛੇੜਕੇ 'ਵਿਆਹ ਵਿਚ ਬੀ ਦਾ ਲੇਖਾ' ਵਾਲੀ ਗੱਲ ਆ ਕੀਤੀ।
ਬੱਚਿਓ ਵਿਹਲੇ ਨਾ ਫਿਰਾ ਕਰੋ । ਵਿਹਲਾ ਆਦਮੀ ਸ਼ਾਮਤ ਦਾ ਚਰਖਾ । ਉਹ ਕੁਝ ਨਾ ਕੁਝ ਊਟ ਪਟਾਂਗ ਹੀ ਸੋਚਦਾ ਰਹਿੰਦਾ ਹੈ।
ਕਦੀ ਕਿਸੇ ਵੇਲੇ ਹੀ ਸਹੀ, ਜੇ ਕਿਸੇ ਕੰਮ ਨੂੰ ਹੱਥ ਲਾਵੇਂ, ਤੂੰ ਨਹੀਂ ਸੁਣਿਆ, ਸਿਆਣੇ ਕਹਿੰਦੇ ਨੇ- ਵਿਹਲਾ ਬੰਦਾ ਪਸ਼ੂ ਬਰਾਬਰ, ਤ੍ਰਿਖਾ ਰੋਗੀ ਨਹੀਂ ਤਾਂ ਚੋਰ।
ਕੰਮ ਕਾਜ ਕੁਝ ਕਰਦਾ ਨਹੀਂ, ਓ ਬਸ ਦੋਸਤਾਂ ਨਾਲ ਰਲਕੇ ਸੜਕਾਂ ਕੱਢਦਾ ਰਹਿੰਦਾ ਹੈ। 'ਵਿਹਲੀ ਰੰਨ ਪ੍ਰਾਹੁਣਿਆਂ ਜੋਗੀ' ਇਹੀ ਇਸਦਾ ਹਾਲ ਹੈ।
ਮੈਂ ਤਾਂ ਇਸ ਕੋਲੋਂ ਤੰਗ ਆ ਗਿਆ ਹਾਂ ਪਰ ਇਹ ਐਨਾ ਢੀਠ ਹੈ ਕਿ ਪਿੱਛਾ ਹੀ ਨਹੀਂ ਛੱਡਦਾ। 'ਵਿਹੜੇ ਵੜਿਆ ਭਾਵੇ ਨਾ ਤੇ ਕੁਛੜ ਬਹੇ ਨਿਲੱਜ' ਵਾਲੀ ਗੱਲ ਹੈ ਉਸ ਨਾਲ ਤਾਂ। ਕੀਤਾ ਕੀ ਜਾਇ।