ਇਸਨੂੰ ਧੀਆਂ ਵਾਂਗ ਕੱਜਕੇ ਰੱਖਿਆ ਜੇ । ਉਹ ਨ ਹੋਵੇ ਕਿ ਇਸਦੀਆਂ ਬੇਸਮਝੀਆਂ ਮਗਰ ਪੈ ਕੇ ਇਸਨੂੰ ਨਸ਼ਰ ਪਏ ਕਰੋ ਤੇ ਉਹ ਗੱਲ ਪਈ ਬਣੇ, ‘ਵਿਗੁਚੀ ਪਰਾਈ ਧੀਵੜੀ ਤੇ ਹਸਣ ਹਾਰਾ ਲੋਕ।'
ਚੌਧਰੀ, ਜਾਨ ਤਾਂ ਉਤਨੀ ਨਹੀਂ ਜਿਤਨਾ ਭਾਰ ਚੁੱਕੀ ਫਿਰਦੇ ਹਾਂ, ਪਰ ਕੀ ਕੀਤਾ ਜਾਵੇ ? 'ਵਿਚ ਸ਼ਰੀਕੇ ਵੱਸੇ, ਅੰਦਰ ਰੋਵੇ ਬਾਹਰ ਹੱਸੇ' ਦਿਖਾਵਾ ਤਾਂ ਖੁਸ਼ੀ ਦਾ ਕਰਨਾ ਹੋਇਆ।
ਹਾਜੀ ਲੋਕ ਮੱਕੇ ਨੂੰ ਜਾਂਦੇ, ਮੇਰੇ ਘਰ ਵਿਚ ਨੋਸ਼ਾ ਮਕਾ, ਵਿਚੇ ਹਾਜੀ, ਵਿਚੇ ਗਾਜ਼ੀ, ਵਿਚੇ ਚੋਰ ਉਚੱਕਾ।
ਸੁਖ ਵਿੱਚ ਕੌਣ ਰੋਂਦਾ ਹੈ ? 'ਵਿਣ ਭੰਨਿਆਂ ਕਾਨਾ ਆਵਾਜ਼ ਨਹੀਂ ਦੇਂਦਾ'।
ਗੱਲਾਂ ਦਾ ਨਾਮ ਸਿੱਖੀ ਨਹੀਂ, ਗੁਣਾਂ ਦਾ ਧਾਰਨਾ ਤੇ ਰਹਿਣੀ ਦਾ ਨਾਮ ਸਿੱਖੀ ਹੈ। ਗੁਰੂ ਜੀ ਆਪ ਦਸਦੇ ਹਨ 'ਵਿਣੁ ਗੁਣ ਕੀਤੇ ਭਗਤਿ ਨ ਹੋਇ।'
ਦੋ ਦਹਾਕੇ ਪਹਿਲਾਂ ਸਾਡੇ ਪਿੰਡ ਵਿੱਚ ਸੀਨੀਅਰ ਸੈਕੰਡਰੀ ਸਕੂਲ ਬਣਿਆ ਸੀ ਜਿਸ ਵਿੱਚ ਸ. ਕਰਨੈਲ ਸਿੰਘ ਜੀ ਵਰਗੇ ਪ੍ਰਿੰਸੀਪਲ ਆਏ। ਉਹਨਾਂ ਨੇ ਸਾਡੇ ਪਿੰਡ ਵਿੱਚ ਵਿੱਦਿਆ ਦੀ ਅਜਿਹੀ ਜੋਤ ਜਗਾਈ ਕਿ ਅੱਜ ਸਾਡੇ ਪਿੰਡ ਨੂੰ ਪੜ੍ਹਿਆ-ਲਿਖਿਆਂ ਦਾ ਪਿੰਡ ਹੋਣ ਦਾ ਮਾਣ ਹਾਸਲ ਹੈ। ਉਹਨਾਂ ਦੀ ਪ੍ਰੇਰਨਾ ਨਾਲ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਬਹੁਤ ਸਾਰੇ ਲੋਕ ਉੱਚੇ ਅਹੁਦਿਆਂ 'ਤੇ ਪਹੁੰਚੇ ਹਨ ਅਤੇ ਪਿੰਡ ਤਰੱਕੀ ਦੀਆਂ ਸਿਖਰਾਂ ਛੂਹ ਰਿਹਾ ਹੈ। ਉਹਨਾਂ ਨੇ ਤਾਂ ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਦਾ ਵਾਕ ਸੱਚ ਕਰ ਵਿਖਾ ਦਿੱਤਾ ਹੈ।
ਵਿੱਦਿਆ ਵੀਚਾਰੀ ਤਾਂ ਪਰਉਪਕਾਰੀ । ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ।
ਮਹਾਂ ਸਿੰਘ 'ਵਿਧਾਤਾ ਦੇ ਰਾਹ ਨਿਆਰੇ !' ਕੀ ਪਤਾ ਸੀ ਤੁਹਾਡੀ ਕਿਸਮਤ ਵਿਚ ਦੋਹਾਂ ਮਿਸਲਾਂ ਦੀ ਨੂਰ-ਪਰਸਤੀ ਲਿਖੀ ਹੋਈ ਹੈ।
'ਵਿੰਗਾ ਤੱਕਲਾ ਭਾਊ ਜੁੱਤੀ ਨਾਲ ਈ ਸਿੱਧਾ ਹੁੰਦਾ ਈ'। ਤੇ ਇਹਨੇ ਏਦਾਂ ਥੋੜ੍ਹਾ ਸਮਝਣਾ ਏ।
ਸ਼ਾਸਤ੍ਰ ਤੇ ਗ੍ਰੰਥ ਪਏ ਕਹਿਣ ਕਿ 'ਵੇਖ ਪਰਾਈਆਂ ਚੰਗੀਆਂ, ਮਾਂਵਾਂ, ਧੀਆਂ ਭੈਣਾਂ ਜਾਣੈ' ਪਰ ਜਦ ਤਕ ਪਖੰਡੀ ਮਰਦ ਇਸਤ੍ਰੀ ਨੂੰ ਡੱਬੇ ਵਿਚ ਬੰਦ ਕਰੀ ਰੱਖਣਗੇ, ਕੀ ਸਬੂਤ ਹੈ ਕਿ ਅਸਲੋਂ ਅਸੀਂ ਉਹਨਾਂ ਨੂੰ ਇੰਞ ਹੀ ਜਾਣਦੇ ਹਾਂ ?
ਵੀਅਤਨਾਮ ਦੀ ਲੜਾਈ ਲਮਕੀ ਜਾਂਦੀ ਏ । 'ਵੇਖੀਏ ਅਖੀਰ ਊਠ ਕਿਸ ਕਰਵਟ ਬੈਠਦਾ ਹੈ।'
ਸ਼ਾਹ, ਕੋਈ ਗੱਲ ਨਹੀਂ, 'ਵੇਲਾ ਨਿਕਲ ਜਾਂਦਾ ਏ, ਗੱਲ ਯਾਦ ਰਹਿ ਜਾਂਦੀ ਏ' ਔਖ ਸੌਖ ਕੱਟ ਲਵਾਂਗੇ, ਪਰ ਤੇਰੀ ਨਿਰਦੈਤਾ ਨੂੰ ਨਹੀਂ ਭੁੱਲਾਂਗੇ।