ਦਿਆਲੇ ਨੂੰ ਅੰਦਰਲੇ ਗ਼ਮਾਂ ਨੇ ਖਾਣਾ ਅਤੇ ਬਾਹਰੋਂ ਨਸ਼ਿਆਂ ਨੇ ਬੇਦਰਦੀ ਨਾਲ ਪੀਣਾ ਸ਼ੁਰੂ ਕਰ ਦਿੱਤਾ। ਭਰੇ ਸਰੀਰ ਵਾਲਾ ਦਿਆਲਾ ਸੁੱਕ ਕੇ ਤਵੀਤ ਹੋ ਗਿਆ।
ਇਹ ਸਿੱਟੇ ਵਾਲਾ ਵਪਾਰ ਕਸੂਤਾ ਕੰਮ ਏ। ਜੇ ਇਕ ਦੋ ਹੋਰ ਇੱਦਾਂ ਦੇ ਘਾਟੇ ਪਏ ਤਾਂ ਫੇਰ ਅਨੰਤੇ ਦੀ ਤਲੇ ਝਾੜ ਹੋ ਜਾਇਗੀ, ਸਾਰੀ ਸਿੱਟੇ ਬਾਜ਼ੀ ਅੱਗੇ ਆ ਜਾਇਗੀ।
ਸ਼ਰੀਕਾਂ ਨੇ ਸਮਝਾਇਆ, ਜੇ ਤੁਸੀਂ ਕੁੜੀ ਨੂੰ ਲੈ ਜਾਓ, ਤਾਂ ਵਾਹ ਭਲਾ, ਨਹੀਂ ਤਾਂ ਉਹਦੀਆਂ ਸਾਰੀਆਂ ਟੁੰਬਾਂ ਨਵਾਬ ਖਾਨ (ਪਿਉ) ਵੇਚ ਕੇ ਛੱਡੇਗਾ ਤੇ ਤੁਸੀਂ ਤਲੀਆਂ ਮਲਦੇ ਰਹਿ ਜਾਉਗੇ।
ਉਹ ਨਿਨਾਣਾਂ ਜਿਹੜੀਆਂ ਤਲੀ ਨਹੀਂ ਸਨ ਲੱਗਣ ਦੇਂਦੀਆਂ, ਅੱਜ ਹੱਥੀਂ ਛਾਵਾਂ ਕਰਦੀਆਂ ਸਨ; ਉਹ ਖਾਵੰਦ ਜਿਹੜਾ ਮੂੰਹ ਵੇਖਣਾ ਨਹੀਂ ਸੀ ਚਾਹੁੰਦਾ ਅੱਜ ਸਾਹੀਂ ਸਾਹ ਲੈਂਦਾ ਸੀ।
ਦੁੱਖਾਂ ਮਾਰੀ ਮਾਂ ਆਪਣੀ ਧੀ ਨੂੰ ਸੀਨੇ ਨਾਲ ਲਾ ਕੇ ਅਜੇਹੀ ਦਰਦਾਂ ਨਾਲ ਰੁੰਨੀ ਤੇ ਐਸੇ ਐਸੇ ਦਰਦਾਂ ਦੇ ਵੈਣ ਕੀਤੇ ਕਿ ਸੁਣਨ ਵਾਲਿਆਂ ਦੀਆਂ ਤਲੀਆਂ ਹੇਠੋਂ ਧਰਤੀ ਨਿਕਲਦੀ ਸੀ।
ਤੇਰੀ ਕਿਸੇ ਥਾਂ ਤਲੀ ਨਹੀਂ ਲਗਦੀ। ਕਦੇ ਇੱਧਰ ਆਉਂਦਾ ਹੈਂ ਕਦੀ ਉੱਧਰ ਜਾਂਦਾ ਹੈ।
ਸਿੱਖ ਆਪਣੇ ਦੇਸ਼ ਜਾਂ ਕੌਮ ਦੇ ਦੁਸ਼ਮਣ ਨੂੰ ਫਤਹਿ ਕਰਨ ਜਾਂ ਆਪਣੇ ਰਾਹ ਦਾ ਕੰਡਾ ਕੱਢ ਦੇਣ ਪਿੱਛੋਂ ਆਪੋ ਵਿੱਚ ਭੀ ਉਸੇ ਸੁਆਦ ਤੇ ਮੌਜ ਨਾਲ ਲੜਦੇ ਹਨ, ਜਿਸ ਤਰ੍ਹਾਂ ਕਿ ਆਪਣੇ ਵਿਰੋਧੀ ਨਾਲ, ਕਿਉਂਕਿ ਇਹ ਸਮਝਦੇ ਹਨ ਕਿ ਤਲਵਾਰਾਂ ਨੂੰ ਮਿਆਨ ਵਿਚ ਪਿਆਂ ਪਿਆਂ ਜੰਗ ਲੱਗ ਜਾਂਦਾ ਹੈ।
ਪ੍ਰੇਮ ਪੰਘੂੜਿਆਂ ਵਿੱਚ ਤੂੰ ਪਈ ਏਂ, ਅੱਜ ਪਰ ਹੋਰ ਪਰਵਾਰ ਵਿੱਚ ਚਲੀ ਏਂ । ਪੰਥ ਹੈ ਸਾਹਮਣੇ ਨਵੇਂ ਸੰਸਾਰ ਦਾ, ਖੇਲ ਹੈ ਸ਼ੁਰੂ ਤਲਵਾਰ ਦੀ ਧਾਰ ਦਾ।
ਇੱਕ ਵਾਰੀ ਫੇਰ ਉਹੀ ਸ਼ਰਾਰਤ-ਭਰੀ ਬਿੱਲੀ ਮੇਰੇ ਕੰਨਾਂ ਵਿੱਚ ਗੂੰਜ ਉਠੀ । ਮੈਂ ਸੋਚ ਰਿਹਾ ਸਾਂ ਕਿ ਜਿਸ ਇੰਟਰਵਿਊ ਨੂੰ ਮੈਂ ਸੁਪਨੇ ਵਿੱਚ ਏਨੀ ਚੰਗੀ ਤਰ੍ਹਾਂ ਨਿਬਾਹ ਸਕਦਾ ਹਾਂ, ਜਾਗਦਿਆਂ ਪਤਾ ਨਹੀਂ ਉਸ ਦੇ ਨਾਮ ਤੱਕ ਤੋਂ ਕਿਉਂ ਤ੍ਰੇਲੀਆਂ ਛੁੱਟ ਪੈਂਦੀਆਂ ਹਨ।
ਭਰੇ ਇਜਲਾਸ ਵਿੱਚ 'ਕਮਰ' ਦਾ ਹੰਟਰਾਂ ਦੀ ਮਾਰ ਨਾਲ ਲਹੂ ਲੁਹਾਣ ਹੋਇਆ ਪਿੰਡਾ ਨੰਗਾ ਕਰ ਕੇ ਵਿਖਾਇਆ ਗਿਆ। ਖਲਕਤ ਤ੍ਰਾਹ ਤ੍ਰਾਹ ਕਰ ਉੱਠੀ। ਹਰ ਇੱਕ ਨੇ ਰਾਇ ਸਾਹਿਬ ਦੀ ਇਸ ਸ਼ਰਮਨਾਕ ਕਰਤੂਤ ਉੱਤੇ ਲਾਹਨਤਾਂ ਪਾਈਆਂ।
ਉਸ ਨੇ ਇਕ ਦਮ ਆ ਕੇ ਮੈਨੂੰ ਸੁੱਤੇ ਪਏ ਨੂੰ ਇਉਂ ਜਗਾਇਆ ਕਿ ਮੇਰਾ ਤ੍ਰਾਹ ਕੱਢ ਛੱਡਿਆ।
ਕੌੜੀ— (ਮੈਂ ਤੇ ਕੁੜੀ ਨੂੰ ਕੁਝ ਵੀ ਨਹੀਂ ਕਹਿੰਦੀ) ਸੱਸਾਂ ਤੇ ਸੌ ਸੌ ਬਾਬੜੇ ਕਰਦੀਆਂ ਨੇ, ਮੈਂ ਤੇ ਕਦੀ ਉਭਾਸਰਦੀ ਨਹੀਂ । ਪ੍ਰੇਮੀ--ਨਾ ਭੈਣ ! ਪਿੱਛੇ ਦੀ ਗੱਲ ਤਾਂ ਰਹਿਣ ਦੇਹ । ਕੁੜੀ ਨੇ ਤਾਂ ਉਹ ਗੱਲਾਂ ਦੱਸੀਆਂ ਨੇ ਭਈ ਸੁਣ ਕੇ ਬੰਦਾ ਤ੍ਰਾਸ ਤ੍ਰਾਸ ਕਰ ਉਠਦਾ ਏ।