ਛੋਟੇ ਛੋਟੇ ਲਾਲ ਸਰਹਿੰਦ ਵਿੱਚ ਕੀਕੂੰ ਸ਼ਹੀਦ ਹੋਏ ਤੇ ਕੀਕੂੰ ਕਸ਼ਟ ਸਹਿ ਕੇ ਉਹਨਾਂ ਨੇ ਪ੍ਰਾਣ ਦਿੱਤੇ ਹਨ ਪਰ ਧਰਮ ਨਹੀਂ ਦਿੱਤਾ । ਸਾਰੇ ਸਾਕੇ ਵਿਸਥਾਰ ਨਾਲ ਸੁਣ ਸੁਣ ਕੇ ਇਕ ਚੱਕਰ ਆਇਆ।
ਬੇਬੇ ! ਇੱਕ ਗੱਲ ਮੇਰੀ ਸੁਣ ਲੈ ਮੇਰੀ ਧੀ ਨੂੰ ਮਾਰੀਂ ਨਾ, ਤੇ ਨਾ ਮੰਦਾ ਬੋਲੀ । ਉਹ ਬੜੀ ਸੋਹਲ ਏ, ਓਹਨੂੰ ਝਿੜਕ ਦਿਓ ਤੇ ਮੂੰਹ ਸੁੱਕ ਕੇ ਸਿੱਪੀ ਹੋ ਜਾਂਦਾ ਏ । ਉਹਨੂੰ ਆਪਣੀ ਦੇਹ ਪ੍ਰਾਣ, ਜਿੰਦ ਜਾਨ ਸਮਝ ਕੇ ਰੱਖੀਂ।
ਇਸ ਜੁਆਨ ਦੀ ਕੈਹਰ ਮੌਤ ਨੇ ਸਾਰੇ ਪਿੰਡ ਵਿੱਚ ਪਰਲੋ ਲੈ ਆਂਦੀ। ਹਰ ਪਾਸੇ ਰੋਣੇ ਦੀ ਆਵਾਜ਼ ਸੁਣਦੀ ਸੀ।
ਕਿਸਮਤ ਕਿਸਮਤ ਆਖ ਕੇ ਢਿਲੜ ਚਿਚਲਾਂਦੇ, ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲਿਜਾਂਦੇ।
ਇਸ ਤੋਂ ਛੁੱਟ ਹਿੰਦੂਆਂ ਨਾਲੋਂ ਰੋਟੀ ਬੇਟੀ ਦੀ ਸਾਂਝ ਤੋੜਨ, ਤੇ ਮੁਸਲਮਾਨਾਂ ਦੇ ਪਰਛਾਵੇਂ ਤੋਂ ਬਚਾਣ ਲਈ ਵੀ ਆਪ ਨੇ ਆਪਣੇ ਮਜ਼ਹਬ ਦੀ ਕੋਈ ਘੱਟ ਸੇਵਾ ਨਹੀਂ ਕੀਤੀ।
ਉਹ ਸੋਚਣ ਲੱਗਾ- ਸਰਲਾ ਜਿਸ ਫ਼ਰਜ਼ ਦੇ ਰੱਸੇ ਨਾਲ ਬੱਧੀ ਹੋਈ ਹੈ, ਜਦ ਤੀਕ ਮੈਂ ਉਸੇ ਰੱਸੇ ਨੂੰ ਨਾ ਕੱਟਾਂ ਮੈਨੂੰ ਸਫਲਤਾ ਨਹੀਂ ਹੋ ਸਕਦੀ । ਰੱਸਾ ਸੀ ਸਰਲਾ ਦੇ ਪਤੀਬਰਤ ਫਰਜ਼ ਦਾ। ਬੱਸ ਇਹ ਤਾਂ ਹੀ ਟੁੱਟ ਸਕਦਾ ਹੈ, ਜੇ ਸਰਲਾ ਆਪਣੇ ਬੁੱਢੇ ਪਤੀ ਤੋਂ ਪੂਰੀ ਤਰ੍ਹਾਂ ਘ੍ਰਿਣਾ ਕਰਨ ਲੱਗ ਪਵੇ—ਉਹਦੇ ਪਰਛਾਵੇਂ ਤੋਂ ਵੀ ਡਰਨ ਲੱਗ ਪਵੇ।
ਤੂੰ ਜਿੰਨੇ ਮਰਜ਼ੀ ਪਰ ਮਾਰ ਲੈ, ਉਸ ਦੀ ਸਫਾਰਸ਼ ਬਿਨਾਂ ਇਹ ਕੰਮ ਨਹੀਂ ਹੋਣਾ।
ਪੁਰਾਣੇ ਲਿਖਾਰੀ ਬੜੇ ਅਣਖੀ ਹੁੰਦੇ ਸਨ। ਪਰ ਹੁਣ ਅਣਖ ਉਣਖ ਕਿੱਥੇ ? ਇਸ ਸਮਾਜ ਨੇ ਸਭ ਅਣਖੀਆਂ ਦੇ ਪਰ ਝਾੜ ਸੁੱਟੇ ਨੇ। ਹੁਣ ਤਾਂ ਪੈਸਾ ਹੀ ਗੁਰ ਪੀਰ ਹੈ।
ਇੰਨਾਂ ਸੁਣਿਆਂ ਤੇ ਪੱਬਾਂ ਦੇ ਭਾਰ ਨੱਸ ਕੇ, ਜਾ ਕੇ ਭਾਈਏ ਨੂੰ ਵਿੱਦਿਆ ਸੁਣਾਉਣ ਲੱਗਾ।
ਤੂੰ ਸ਼ਾਮੂ ਸ਼ਾਹ ਨੂੰ ਪੀਰ ਹੋ ਕੇ ਟੱਕਰਿਆ ਏਂ, ਲਾਲ ਚੰਦਾ; ਪਰ ਜੇ ਹੁਣ ਉਹ ਆਣ ਪਬਾੜਾ ਪਾਵੇ ਤੇ ?
ਜੇ ਤੁਹਾਡੀ ਕਿਰਪਾ ਦਾ ਹੱਥ ਸਿਰ ਤੇ ਰਿਹਾ ਤਾਂ ਭਾਵੇਂ ਮੇਰੇ ਵਰਗੇ ਪੱਥਰ ਵੀ ਤਰ ਜਾਣ ।
ਡਾਕਦਾਰਨੀ ਨਾਮ ਦੀ ਰਸੀਆ ਸੀ, ਪਰ ਮਨੁੱਖ ਦਾ ਕਾਲਜਾ ਪੱਥਰ ਦਾ ਨਹੀਂ, ਇਸ ਕੋਮਲ ਨੂੰ ਸੱਟ ਭੀ ਕਿਸੇ ਵੇਲੇ ਕਰਾਰੀ ਲੱਗ ਜਾਂਦੀ ਹੈ। ਡਾਕਦਾਰਨੀ ਬੜਾ ਜ਼ੋਰ ਲਾਉਂਦੀ, ਬਾਣੀ ਪੜ੍ਹਦੀ ਤੇ ਸ਼ੁਕਰ ਵੱਲ ਪੈਂਦੀ, ਪਰ ਉਸ ਪਿਆਰੇ ਵੀਰ ਦਾ ਚਿਹਰਾ ਚੇਤੇ ਕਰ ਕੇ ਉਹ ਦੁਖੀ ਹੁੰਦੀ।