ਉਸ ਤਰ੍ਹਾਂ ਕਹੋ ਕਿ ਲੈਕਚਰਾਰ ਨਹੀਂ ਆਇਆ ; ਇਹ ਕਹਿਕੇ ਕਿ ਉਸ ਦੀ ਬਾਂਹ ਟੁੱਟ ਗਈ ਹੈ ਤੇ ਆ ਨਹੀਂ ਸਕਿਆ, ਫਹੁ ਕਿਉਂ ਮਾਰਦੇ ਹੋ।
ਉਸ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਹ ਸਾਡੇ ਕੰਮ ਦੀ ਖ਼ਾਤਰ ਇੱਥੇ ਬਹੁੜ ਪਏਗਾ। ਉਹ ਤੇ ਫਸਲੀ ਬਟੇਰਾ ਹੈ, ਆਪਣੀ ਲੋੜ ਨੂੰ ਭਾਵੇਂ ਸੌ ਵਾਰੀ ਆ ਜਾਏ।
ਉਨ੍ਹਾਂ ਦਾ ਝਗੜਾ ਨਹੀਂ ਨਿਪਟ ਸਕਦਾ, ਉਨ੍ਹਾਂ ਦੀ ਫਸ ਫਸਾਈ ਇੰਨੀ ਹੋਈ ਹੈ ਕਿ ਵੱਖ ਵੀ ਨਹੀਂ ਹੋ ਸਕਦੇ ਤੇ ਮਨ ਇੰਨੇ ਵਿਗੜੇ ਹੋਏ ਹਨ ਕਿ ਇਕੱਠੇ ਵੀ ਨਹੀਂ ਰਹਿ ਸਕਦੇ।
ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸ ਦੇ ਮਾਮਾ ਜੀ ਅੱਜ ਅਮਰੀਕਾ ਤੋਂ ਆ ਰਹੇ ਹਨ, ਤਾਂ ਉਹ ਖ਼ੁਸ਼ੀ ਨਾਲ ਫੁੱਲੀ ਨਾ ਸਮਾਈ।
ਪੰਜਾਬੀ ਲੋਕ ਘਰ ਆਏ ਮਹਿਮਾਨ ਨੂੰ ਫੁੱਲਾਂ ਨਾਲ ਤੋਲ ਕੇ ਰੱਖਦੇ ਹਨ।
ਤੁਸੀਂ ਸ਼ਾਹ ਦਾ ਜਿਹੜਾ ਕਰਜ਼ਾ ਦੇਣਾ ਹੈ, ਦੇ ਕੇ ਉਸ ਦਾ ਫਸਤਾ ਵੱਢੋ। ਐਵੇਂ ਰੋਜ਼ ਤੁਹਾਡੇ ਘਰ ਚੱਕਰ ਮਾਰਦਾ ਰਹਿੰਦਾ ਹੈ।
ਜਦੋਂ ਨਿੰਦੀ ਦੇ ਮਾਮਾ ਜੀ ਉਸ ਨੂੰ ਮਿਲਣ ਲਈ ਆਏ, ਤਾਂ ਉਹ ਫੁੱਲ-ਫੁੱਲ ਬਹਿ ਰਹੀ ਸੀ।
ਰਾਮ ਹਨੀ ਨੂੰ ਫ਼ੂਕ ਦੇ ਕੇ ਆਪਣਾ ਉੱਲੂ ਸਿੱਧਾ ਕਰ ਲੈਂਦਾ ਹੈ।