ਉਸ ਦੀ ਉਮਰ ਮਸਾਂ ਸੋਲ੍ਹਾਂ ਸਾਲ ਸੀ। ਹਾਲੀ ਮੱਸ ਵੀ ਨਹੀਂ ਸੀ ਫੁੱਟੀ ਕਿ ਵਿਚਾਰੇ ਤੇ ਇਹ ਬਿਪਤਾ ਆ ਬਣੀ।
ਮੇਰੇ ਮੂੰਹੋਂ ਖਰੀਆਂ ਖਰੀਆਂ ਸੁਣ ਕੇ ਸ਼ਾਮ ਨੂੰ ਬੜੀਆਂ ਮਿਰਚਾਂ ਲੱਗੀਆਂ ।
ਬਹੁਤਾ ਮੂੰਹ ਅੱਡੋਗੇ, ਤਾਂ ਉਸ ਵਿੱਚ ਮੱਖੀਆਂ ਹੀ ਪੈਣਗੀਆਂ।
ਹਰਪ੍ਰੀਤ ਤਾਂ ਜ਼ਰਾ ਜਿੰਨੀ ਗੱਲ 'ਤੇ ਮੂੰਹ ਮੋਟਾ ਕਰ ਲੈਂਦੀ ਹੈ।
ਮੈਥੋਂ ਉਸ ਦਾ ਸਿਰਨਾਵਾਂ ਪੜ੍ਹ ਤਾਂ ਨਹੀਂ ਸੀ ਹੁੰਦਾ, ਪਰ ਮੈਂ ਮੱਖੀ ਤੇ ਮੱਖੀ ਮਾਰ ਕੇ ਲਿਖ ਹੀ ਦਿੱਤਾ।
ਸੁਰਿੰਦਰ ਕਲਾਸ ਵਿੱਚ ਹਰ ਵੇਲੇ ਸ਼ਰਾਰਤਾਂ ਕਰਦਾ ਹੀ ਰਹਿੰਦਾ ਸੀ ਪਰ ਜਦੋਂ ਦਾ ਮਾਸਟਰ ਜੀ ਨੇ ਉਸ ਦੇ ਮੌਲਾ ਬਖ਼ਸ਼ ਫੇਰਿਆ ਹੈ, ਉਹ ਭਿੱਜੀ ਬਿੱਲੀ ਵਾਂਗ ਬੈਠਾ ਰਹਿੰਦਾ ਹੈ।
ਮਾਪੇ ਆਪਣੇ ਬੱਚਿਆਂ ਨੂੰ ਪਾਲਣ ਲਈ ਮੂੰਹੋਂ ਕੱਢ ਕੇ ਦਿੰਦੇ ਹਨ ਪਰ ਬੱਚੇ ਜਦੋਂ ਵੱਡੇ ਹੋ ਜਾਂਦੇ ਹਨ ਤਾਂ ਉਹ ਮਾਪਿਆਂ ਦੀ ਪ੍ਰਵਾਹ ਨਹੀਂ ਕਰਦੇ।
ਜਾਦੂਗਰ ਦਾ ਖੇਡਾ ਦੇਖ ਕੇ ਬੱਚੇ ਮੂੰਹ ਵਿੱਚ ਉਂਗਲੀ ਪਾ ਰਹੇ ਸਨ।
ਮਨਿੰਦਰ ਬੜੀ ਮੂੰਹ ਚਿੱਤ ਲਗਦੀ ਕੁੜੀ ਹੈ। ਮੈਂ ਤਾਂ ਉਸ ਨੂੰ ਆਪਣੀ ਨੂੰਹ ਬਣਾ ਕੇ ਘਰ ਲੈ ਆਉਣਾ ਹੈ।
ਤੂੰ ਉੱਥੇ ਜ਼ਰਾ ਆਪਣਾ ਮੂੰਹ ਸਿਉਂ ਕੇ ਰੱਖੀਂ। ਇਹ ਨਾ ਹੋਵੇ ਕਿ ਤੇਰੇ ਮੂੰਹੋਂ ਕੋਈ ਉਲਟੀ ਸਿੱਧੀ ਗੱਲ ਨਿੱਕਲ ਜਾਵੇ ਤੇ ਕੰਮ ਵਿਗੜ ਜਾਵੇ।
ਮੇਰਾ ਗੁਆਂਢੀ ਆਪਣੇ ਪ੍ਰੇਮ ਭਰੇ ਵਤੀਰੇ ਕਾਰਨ ਮੇਰੀ ਮੁੱਛ ਦਾ ਵਾਲ ਬਣ ਗਿਆ ਹੈ।
ਗੁਰਬਖ਼ਸ਼ ਨੇ ਸਾਨੂੰ ਗੁਲਵੰਤ ਦਾ ਰਿਸ਼ਤਾ ਟੁੱਟਣ ਦੀ ਗੱਲ ਖ਼ੂਬ ਮਿਰਚ ਮਸਾਲਾ ਲਾ ਕੇ ਸੁਣਾਈ ।