ਉਸ ਨੇ ਆਪਣੀ ਖ਼ੁਸ਼ੀ ਦਾ ਬਹੁਤਾ ਪ੍ਰਗਟਾਵਾ ਨਹੀਂ ਕੀਤਾ, ਬੱਸ ਮਨ ਵਿਚ ਲੱਡੂ ਭਰ ਰਿਹਾ ਸੀ ।
ਜਦੋਂ ਅਸੀਂ ਦਿੱਲੀ ਜਾਣ ਲਈ ਘਰੋਂ ਤੁਰਨ ਲੱਗੇ ਸਾਂ, ਤਾਂ ਗਲੀ ਵਿੱਚ ਕਿਸੇ ਨੇ ਨਿੱਛ ਮਾਰੀ ਸੀ ਮੇਰਾ ਤਾਂ ਉਦੋਂ ਹੀ ਮੱਥਾ ਠਣਕਿਆ ਸੀ ਤੇ ਮੈਂ ਸੋਚਿਆ ਸੀ ਕਿ ਸਾਨੂੰ ਹੁਣ ਜਾਣਾ ਨਹੀਂ ਚਾਹੀਦਾ । ਜੇ ਨਾ ਜਾਂਦੇ, ਤਾਂ ਸ਼ਾਇਦ ਅਸੀਂ ਦੁਰਘਟਨਾ ਤੋਂ ਬਚ ਜਾਂਦੇ ।
ਸਭਾ ਵਿੱਚ ਜਦੋਂ ਝਗੜਾ ਖੜ੍ਹਾ ਹੋ ਗਿਆ, ਤਾਂ ਸਾਰੇ ਆਪੋ ਆਪਣੀ ਬੋਲੀ ਬੋਲਣ ਲੱਗੇ । ਕੋਈ ਕਿਸੇ ਦੀ ਸੁਣਦਾ ਨਹੀਂ ਸੀ । ਬੱਸ ਮੱਛੀ ਵਿਕ ਰਹੀ ਸੀ ।
ਰਾਜਸੀ ਲੀਡਰਾਂ ਨੂੰ ਆਮ ਲੋਕਾਂ ਦੇ ਕਤਲਾਂ ਦਾ ਕੋਈ ਦੁੱਖ ਨਹੀਂ ਹੁੰਦਾ । ਉਹ ਤਾਂ ਆਪਣੀਆਂ ਵੋਟਾਂ ਪੱਕੀਆਂ ਕਰਨ ਖ਼ਾਤਰ ਮਗਰਮੱਛ ਦੇ ਅੱਥਰੂ ਵਹਾਉਂਦੇ ਹਨ ।
ਮਹਿੰਗੇ ਨੇ ਸੁਰਜੀਤ ਨੂੰ ਆਪਣੇ ਕਾਰੋਬਾਰ ਵਿੱਚੋਂ ਆਉਂਦੇ ਦੇਖ ਮੱਖਣ ਵਿੱਚੋਂ ਵਾਲ ਵਾਂਗ ਕੱਢ ਦਿੱਤਾ ।
ਲੰਬੜਦਾਰ ਨੇ ਆਪਣੇ ਪੁੱਤਰ ਦੀਆਂ ਭੈੜੀਆਂ ਕਰਤੂਤਾਂ ਤੇ ਮਿੱਟੀ ਪਾ ਦਿੱਤੀ।
ਅੰਗੂਰਾਂ ਦੇ ਗੁੱਛੇ ਦੇਖ ਕੇ ਲੂੰਬੜੀ ਦੇ ਮੂੰਹ ਵਿੱਚ ਪਾਣੀ ਭਰ ਆਇਆ।
1972 ਦੀ ਭਾਰਤ-ਪਾਕਿਸਤਾਨ ਜੰਗ ਵਿਚ ਪਾਕਿਸਤਾਨ ਨੂੰ ਭਾਰਤੀ ਫ਼ੌਜਾਂ ਕੋਲੋਂ ਮੂੰਹ ਦੀ ਖਾਣੀ ਪਈ।
ਜਦੋਂ ਬਲਵਿੰਦਰ ਨੂੰ ਕੋਈ ਅਕਲ ਦੀ ਗੱਲ ਦੱਸੋ ਤਾਂ ਉਹ ਮੱਥੇ ਵੱਟ ਪਾ ਲੈਂਦਾ ਹੈ।
ਅੱਜ ਕੱਲ੍ਹ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਾਉਣ ਲਈ ਕਰਮਚਾਰੀਆਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ।
ਰਾਮ ਤਾਂ ਸਾਰਾ ਦਿਨ ਘਰ ਬੈਠਾ ਮੱਖੀਆਂ ਮਾਰਦਾ ਰਹਿੰਦਾ ਹੈ ਪਤਾ ਨਹੀਂ ਉਸ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ।