ਹਰ ਮਾਮਲੇ ਵਿੱਚ ਤੁਸੀਂ ਹੱਥ ਫੇਰੀ ਜ਼ਰੂਰ ਕਰਦੇ ਹੋ। ਪਰ ਇਸ ਤਰ੍ਹਾਂ ਤੁਹਾਡਾ ਬਣ ਕੁਝ ਨਹੀਂ ਸਕਿਆ। ਦਿਆਨਤਦਾਰੀ ਦੀ ਕਮਾਈ ਵਿੱਚ ਹੀ ਬਰਕਤ ਹੈ। ਉਹ ਰਸਤਾ ਪਕੜੋ।
ਦੋਸਤ ਨੇ ਮੈਨੂੰ ਨੁਕਸਾਨ ਵਾਲੀ ਨਿਵੇਸ਼ ਚੋੋਂ ਹੱਥ ਫੜਕੇ ਕੱਢ ਲਿਆ।
ਕੁੜੀ ਦੇ ਹੱਥ ਪੈਰ ਰੱਤੇ ਹੋਏ ਸਨ, ਘਰ 'ਚ ਖੁਸ਼ੀ ਦਾ ਮਾਹੌਲ ਸੀ।
ਡੁੱਬਣ ਤੋਂ ਪਹਿਲਾਂ, ਉਸ ਨੇ ਬਥੇਰੇ ਹੱਥ ਪੈਰ ਮਾਰੇ, ਪਰ ਨਿਸਫਲ । ਮੈਂ ਤੈਰਨਾ ਜਾਣਦਾ ਨਹੀਂ ਸਾਂ । ਰੌਲਾ ਪਾਇਆ ਪਰ ਲਾਗੇ ਕੋਈ ਹੈ ਹੀ ਨਹੀਂ ਸੀ।
ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਇਸ ਨੂੰ ਸਭ ਕੁਝ ਆਉਂਦਾ ਹੁੰਦਾ ਹੈ ਪਰ ਜਦੋਂ ਮਾਸਟਰ ਜੀ ਇਸ ਤੋਂ ਸੁਆਲ ਕਰਦੇ ਹਨ ਤਾਂ ਇਸ ਨੂੰ ਹੱਥ ਪੈਰ ਪੈ ਜਾਂਦੇ ਹਨ ਤੇ ਉੱਤਰ ਨਹੀਂ ਦੇ ਸਕਦਾ।
ਜੇ ਮੇਰਾ ਹੱਥ ਪੈ ਗਿਆ, ਮੈਂ ਤੇਰਾ ਕੰਮ ਜ਼ਰੂਰ ਕਰਾ ਦੇਵਾਂਗਾ । ਬਸ ਹੱਥ ਪੈਣ ਦੀ ਹੀ ਗੱਲ ਏ। ਦੂਜੇ ਵੀ ਸੁੱਤੇ ਹੋਏ ਤੇ ਨਹੀਂ ਨਾਂ।
ਹੋਰ ਕੁਝ ਨਾ ਸਰਿਆ ਤਾਂ ਸਲੀਮਾ ਦਾ ਜਿਹੜਾ ਰੱਤੀ ਮਾਸਾ ਵਿੰਗ ਪਤਾਣ ਹੈਗਾ ਏ, ਓਸੇ ਨੂੰ ਵੇਚ ਕੇ ਚਾਰ ਛਿੱਲਾਂ ਕੱਠੀਆਂ ਕਰ ਲਾਂਗੇ ਤੇ ਕੁੜੀ ਦੇ ਹੱਥ ਪੀਲੇ ਕਰ ਛੱਡਾਂਗੇ।
ਕੁੜੀ ਦੀ ਬੇ-ਸਮਝੀ ਉੱਤੇ ਉਸ ਨੂੰ ਰੰਜ ਵੀ ਕਾਫ਼ੀ ਹੋਇਆ,.... ਫਿਰ ਵੀ ਉਸ ਦੀ ਜੁਰਤ ਦੀ ਦਾਦ ਦੇਣੋਂ ਉਹ ਰਹਿ ਨਾ ਸਕਿਆ, ਜਿਹੜੀ ਹਰ ਸੰਭਵ ਅਸੰਭਵ ਕੰਮ ਨੂੰ ਇਸ ਦਲੇਰੀ ਨਾਲ ਹੱਥ ਪਾਣ ਲਈ ਤਿਆਰ ਹੋ ਪੈਂਦੀ ਸੀ।
ਇਹ ਅਜੇ ਅੰਞਾਣਾ ਜਿਹਾ ਹੀ ਸੀ ਤੇ ਇੱਕ ਦਿਨ ਪਿੰਡ ਦੀ ਸੜਕ ਤੇ ਖੇਡਦਾ ਫਿਰਦਾ ਸੀ। ਉਸ ਸੜਕ ਤੋਂ ਕੁਝ ਅੰਗਰੇਜ਼ ਲੰਘੇ । ਉਸ ਨੂੰ ਵੇਖ ਕੇ ਉਹਨਾਂ ਆਪਣੀ ਮੋਟਰ ਖਲ੍ਹਾਰ ਲਈ ਤੇ ਕਹਿਣ ਲੱਗੇ ਇਹ ਬੱਚਾ ਸਾਡਾ ਏ । ਤੁਸਾਂ ਕਿੱਥੋਂ ਲਿਆ ਏ ? ਮੇਰੀ ਭੈਣ ਵਿਚਾਰੀ ਬਥੇਰੇ ਕੀਰਨੇ ਪਾਏ, ਪਰ ਉਹ ਆਖਣ ਤੇਰਾ ਬੱਚਾ ਏਡਾ ਸੋਹਣਾ ਕਿਸ ਤਰ੍ਹਾਂ ਹੋ ਸਕਦਾ ਏ, ਇਹ ਤਾਂ ਕਿਸੇ ਮੇਮ ਦਾ ਬੱਚਾ ਏ । ਫਿਰ ਪਿੰਡ ਦੇ ਵੱਡੇ ਵੱਡੇ ਬੰਦਿਆਂ ਹੱਥ ਪੱਲਾ ਜੋੜ ਕੇ ਉਹਨਾਂ ਤੋਂ ਇਸ ਦੀ ਖਲਾਸੀ ਕਰਾਈ।
ਫੁਰਮਾਨ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਕੋਈ ਵੀ ਜ਼ਿਮੀਂਦਾਰ ਦੀਆਂ ਫਸਲਾਂ ਨੂੰ ਵੱਢਣ ਨਾ ਜਾਏ। ਨਾਲੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਸਾਰੇ ਪਿੰਡਾਂ ਦੇ ਕਾਮੇ ਜੱਥੇ ਬਣਾ ਕੇ ਆਉਣ ਤੇ ਨਾਹਰੇ ਲਾਣ "ਜਿਮੀਂਦਾਰੀ ਮੁਰਦਾਬਾਦ", "ਸਾਨੂੰ ਸਾਡੀਆਂ ਜ਼ਮੀਨਾਂ ਦਿਉ”, ਪਰ ਕੋਈ ਵੀ ਜੋਸ਼ ਵਿੱਚ ਨਾ ਆਵੇ । ਹੋ ਸਕਦਾ ਹੈ ਕਿ ਅਗਲੇ ਜਾਣ ਬੁੱਝ ਕੇ ਉਨ੍ਹਾਂ ਨੂੰ ਵੰਗਾਰਨ, ਪਰ ਕਿਸੇ ਨੇ ਕਿਸੇ ਤੇ ਹੱਥ ਨਹੀਂ ਸੀ ਉਠਾਉਣਾ। ਸਾਰਾ ਕੰਮ ਸ਼ਾਂਤਮਈ ਢੰਗ ਨਾਲ ਹੋਣਾ ਸੀ।
ਸ਼ਰਾਬ ਦੀਆਂ ਲਹਿਰਾਂ ਵੇਖੀਆਂ ਹਨ, ਵੱਡੇ ਵੱਡੇ, ਸੋਹਣੇ ਜਵਾਨ... ਇਸ ਸ਼ਰਾਬ, ਖ਼ਾਨਾ ਖ਼ਰਾਬ ਦੇ ਹੱਥ ਅਜਿਹੇ ਵਿਕੇ ਕਿ ਬਲ, ਸਰੂਪ ਧਨ, ਗੁਣ, ਮਾਨ ਆਦਿ ਸਭ ਗਵਾ ਬੈਠੇ, ਦੀਨ ਦੁਨੀਆਂ ਤੋਂ ਹੱਥ ਧੋ ਬੈਠੇ ਤੇ ਪਯਾਰੀ ਜਾਨ ਨੂੰ ਖੋ ਬੈਠੇ।
ਮੁਸੀਬਤ ਸਮੇਂ ਕੋਈ ਵੀ ਹੱਥ ਦੇਣ ਵਾਲਾ ਨਹੀਂ ਹੁੰਦਾ। ਆਪਣੇ ਸਿਰ ਤੇ ਹੀ ਸਭ ਕੁਝ ਝੱਲਣਾ ਪੈਂਦਾ ਹੈ।