ਉਸਨੇ ਇੱਕ ਦੋ ਵਾਰੀ ਰੋਟੀ ਲਈ ਕਿਹਾ, "ਪਰ ਉਤਲੇ ਮੂੰਹੋਂ।" ਇਸ ਲਈ ਮੈਂ ਉੱਥੇ ਰੋਟੀ ਨਹੀਂ ਖਾਧੀ।
ਜਦੋਂ ਸ਼ਾਮ ਨੇ ਮਹਿੰਦਰ ਤੋਂ ਆਪਣੇ ਉਧਾਰ ਲਏ ਪੈਸੈ ਵਾਪਸ ਮੰਗੇ ਤਾਂ ਉਹ ਉਤਲੀਆਂ ਹੇਠਲੀਆਂ ਮਾਰਨ ਲੱਗਾ।
ਡਾਕੂ ਰਾਮ ਨੂੰ ਡਰਾ ਰਿਹਾ ਸੀ ਕਿ ਮੈਨੂੰ ਸਾਰੇ ਪੈਸੇ ਦੇਦੇ ਨਹੀਂ ਤਾਂ ਮੈਂ ਆਪਣੇ ਸਾਥੀਆਂ ਨੂੰ ਬੁਲਾ ਕੇ ਉਤਲੀ ਹੇਠ ਤੇ ਹੇਠਲੀ ਉੱਤੇ ਕਰ ਦੇਵਾਂਗਾ।
ਭਾਰਤੀ ਫੌਜ ਨੇ ਜੰਗ ਜਿੱਤ ਕੇ ਦੇਸ਼ ਵਾਸੀਆਂ ਵਿੱਚ ਨਵਾਂ ਉਤਸ਼ਾਹ ਭਰ ਦਿੱਤਾ।
ਊਸ਼ਾ ਦੇ ਸਿਤਾਰ ਵਜਾਉਣ ਨਾਲ ਚੰਪਾ ਦੀ ਅਵਾਜ਼ ਵਿੱਚ ਨਵਾਂ ਉਤਸ਼ਾਹ ਭਰਦਾ ਗਿਆ ਅਤੇ ਸਾਰੇ ਸ੍ਰੋਤੇ ਬਹੁਤ ਆਨੰਦਿਤ ਹੋਏ।
ਕਬੱਡੀ ਦੇ ਮੈਚ ਵਿੱਚੋਂ ਹਾਰਨ ਕਰਕੇ ਮੁੰਡਿਆਂ ਦਾ ਸਾਰਾ ਉਤਸਾਹ ਠੰਢਾ ਪੈ ਗਿਆ।
ਅੱਜ ਮੰਮੀ ਨੇ ਮੇਰੀ ਕਿਤਾਬ ਨਹੀਂ ਲੱਭੀ ਕਿਉਂਕਿ ਮੇਰਾ ਸਾਰਾ ਸਮਾਨ ਉਤ ਖੜ੍ਹਤ ਹੋਇਆ ਪਿਆ ਹੈ।
ਮੇਰਾ ਇਸ ਗੱਲ ਵਿੱਚ ਕੋਈ ਦਖ਼ਲ ਹੀ ਨਹੀਂ ਸੀ। ਮੈਂ ਨਾਂ ਦੰਗੇ ਵਿੱਚ ਨਾਂ ਮੰਦੇ ਵਿੱਚ ਸਾਂ ਪਰ ਇਹ ਤੇ ਉਡਦਾ ਛਾਪਾ ਹੀ ਆ ਚੰਬੜਿਆ ਹੈ। ਸਾਨੂੰ ਤਾਂ ਨਸ਼ਰ ਕਰ ਦਿੱਤਾ ਹੈ।
ਪੁਲਿਸ ਨੂੰ ਵੇਖਦਿਆਂ ਹੀ ਕਸੂਰਵਾਰ ਦੇ ਮੂੰਹ ਦੀ ਆਬ ਉੱਡ ਜਾਂਦੀ ਹੈ।
ਦੋਹਾਂ ਧਿਰਾਂ ਦੇ ਜਵਾਨ ਇੱਕ ਦੂਜੇ 'ਤੇ ਉੱਡ ਉੱਡ ਪੈਂਦੇ ਸਨ। ਪਲੋ ਪਲੀ ਧਰਤੀ ਲਹੂ ਨਾਲ ਲਾਲ ਹੋ ਗਈ।
ਕੁਝ ਦਿਨਾਂ ਤੋਂ ਉਸ ਨੂੰ ਕੰਡ 'ਤੇ ਐਸਾ ਉਠਾ ਉੱਠਿਆ ਹੈ ਕਿ ਉਸਦੀ ਦਿਨ-ਰਾਤ ਕੁਰਲਾਂਦਿਆਂ ਹੀ ਲੰਘਦੀ ਹੈ।
ਸ਼ਾਮ ਦਾ ਉੱਠਣ-ਬਹਿਣ ਜਮਾਤ ਦੇ ਸਭ ਤੋਂ ਹੁਸ਼ਿਆਰ ਵਿਦਿਆਰਥੀਆਂ ਨਾਲ ਹੈ।