ਜੋਗਿੰਦਰ ਆਪਣੇ ਅਧਿਆਪਨ ਵਿੱਚ ਓਤ ਪੋਤ ਹੋ ਗਿਆ ਹੈ ਅਤੇ ਸਿੱਖਿਆ ਦੇਣ ਲਈ ਹਰ ਸਮੇਂ ਨਵੀਆਂ ਤਕਨੀਕਾਂ ਨੂੰ ਸਿੱਖਦਾ ਰਹਿੰਦਾ ਹੈ।
ਜਿਹੜੇ ਇਨਸਾਨ ਓਪਰੇ ਪੈਰੀਂ ਖਲੋਂਦੇ ਹਨ, ਉਹ ਜਿੰਦਗੀ ਵਿੱਚ ਕਦੇ ਵੀ ਸਫ਼ਲ ਨਹੀਂ ਹੁੰਦੇ।
ਸਾਡੇ ਪਿੰਡ ਵਿੱਚ ਹਰ ਚੀਜ਼ ਦੀ ਓੜਾ ਨਾ ਰਹਿਣੀ ਹੈ, ਕਿਉਂਕਿ ਇੱਥੇ ਹਰ ਚੀਜ ਮਿਲ ਜਾਂਦੀ ਹੈ।
ਮਾਸਟਰ ਜੀ ਨੇ ਬੱਚਿਆਂ ਨੂੰ ਕਿਹਾ ਕਿ ਤੁਹਾਡੀਆਂ ਕਾਪੀਆਂ ਉੱਕਾ-ਪੁੱਕਾ ਪੂਰੀਆਂ ਹੋਣੀਆਂ ਚਾਹੀਦੀਆਂ ਹਨ।
ਦੀਪੂ ਬੜਾ ਸ਼ਰਾਰਤੀ ਹੈ, ਜਿਉਂ ਹੀ ਉਹ ਸਕੂਲੋਂ ਘਰ ਆਉਂਦਾ ਹੈ ਤਾਂ ਘਰ ਵਿੱਚ ਇੱਕ ਦੂਜੇ ਨਾਲ ਛੇੜਖਾਨੀ ਕਰਕੇ ਉੱਧੜ-ਧੁੰਮੀ ਮਚਾ ਦਿੰਦਾ ਹੈ।
ਮਹਿੰਦਰ ਨੇ ਕਹਾਣੀ ਤਾਂ ਸੁਣਾਈ, ਪਰ ਸਾਰੀ ਊਲ-ਜਲੂਲ ਸੀ।
ਭੋਲੂ ਕਾਕੇ ਦਾ ਦੋ ਰੋਟੀਆਂ ਨਾਲ ਕੀ ਬਣਦਾ ਹੈ, ਉਹ ਬੈਠਾ-ਬੈਠਾ ਦਸ ਰੋਟੀਆਂ ਨਾਲ ਦੋ ਕਿੱਲੋ ਦੁੱਧ ਵੀ ਪੀ ਲੈਂਦਾ ਹੈ। ਬਸ ਤੁਸੀਂ ਵੀ ਊਠ ਦੇ ਮੂੰਹ ਜ਼ੀਰਾ ਦੇਣ ਵਾਲੀ ਗੱਲ ਕੀਤੀ।
ਅਮਨ ਦਾ ਕੋਈ ਖਾਸ ਟਿਕਾਣਾ ਨਹੀਂ, ਉਹ ਤਾਂ ਉਚਾਵਾਂ ਚੁੱਲ੍ਹਾ ਹੈ।
ਇੱਕ ਮਹੀਨਾਂ ਹੋ ਗਿਆ, ਗੁਰਦਿੱਤ ਸਿੰਘ ਘਰੋਂ ਆਪਣੇ ਦਫਤਰ ਗਿਆ ਪਰ ਅਜੇ ਤੱਕ ਵਾਪਸ ਨਹੀਂ ਆਇਆ। ਅਜੇ ਤੱਕ ਉਸਦੀ ਕੋਈ ਉੱਘ-ਸੁੱਘ ਨਹੀਂ ਮਿਲੀ।
ਮੁੱਖ ਮੰਤਰੀ ਦੀ ਪਦਵੀ ਤਾਂ ਉਸਤਰਿਆਂ ਦੀ ਮਾਲਾ ਹੈ, ਦਿਨ ਰਾਤ ਵਖਤ ਪਾ ਛੱਡਦੀ ਹੈ।
ਮੈਂ ਤਾਂ ਤੈਨੂੰ ਉਡੀਕ-ਉਡੀਕ ਕੇ ਬੁੱਢੀ ਹੋ ਗਈ ਤੂੰ ਇਕਰਾਰ ਕਰ ਕੇ ਵੀ ਵੇਲੇ ਸਿਰ ਨਹੀਂ ਬਹੁੜੀ ।
ਅਸੀਂ ਤਾਂ ਹੁਣ ਉੱਖਲੀ ਵਿੱਚ ਸਿਰ ਦਿੱਤਾ ਹੀ ਹੈ ਜੋ ਹੋਵੇਗਾ ਦੇਖਿਆ ਜਾਵੇਗਾ।