ਦਾਲ, ਭਾਜੀ ਜਾਂ ਸਲੂਣਾ ਜੋ ਭੀ ਰੋਟੀ ਨਾਲ ਅਸੀਂ ਹਰ ਰੋਜ਼ ਖਾਂਦੇ ਹਾਂ, ਉਸ ਵਿਚ ਘਿਉ ਪਿਆ ਹੁੰਦਾ ਹੈ। ਘਿਉ ਬੜੀ ਤਾਕਤ ਦੇਂਦਾ ਹੈ । ਇਸੇ ਲਈ ਆਖਦੇ ਹਨ 'ਜਿਹੜੀ ਕਰੇ ਘਿਉ ਨਾ ਮਾਂ ਕਰੇ ਨਾ ਪਿਉ ।'
ਸਿਆਣੇ ਸਦਾ ਸੋਚ ਵਿਚਾਰ ਤੋਂ ਕੰਮ ਲੈਂਦੇ ਹਨ, ਪਰ ਮੂਰਖ ਰੌਲਾ ਹੀ ਪਾਈ ਜਾਂਦੇ ਹਨ। ਸਿਆਣਿਆਂ ਨੇ ਇਸੇ ਲਈ ਕਿਹਾ ਹੈ; 'ਜਿਹੜਾ ਭਾਂਡਾ ਸੱਖਣਾ ਹੁੰਦਾ ਹੈ, ਓਹੀ ਬਹੁਤਾ ਖੜਕਦਾ ਹੈ'।
ਮਾਂ ਜੀ, ਤੁਸੀਂ ਤਾਂ ਓਹੀ ਗੱਲ ਕੀਤੀ, ਅਖੇ ‘ਜਿਹੜਾ ਬੋਲੇ, ਓਹੋ ਕੁੰਡਾ ਖੋਲ੍ਹੇ। ਮੈਂ ਤੁਹਾਨੂੰ ਦੱਸਿਆ ਸੀ, ਪਈ ਨੁਕਸਾਨ ਸਾਡਾ ਹਾਲੀਆਂ ਨੇ ਕੀਤਾ ਹੈ। ਤੁਸੀਂ ਮੇਰੇ ਪਿੱਛੇ ਹੀ ਪੈ ਗਏ, ਪਈ ਮੈਂ ਨਿਗਰਾਨੀ ਕਿਉਂ ਨਹੀਂ ਕੀਤੀ।
ਕੀ ਕਰਦਾ, ਕਰਮਾਂ ਦੀ ਖੇਡ ਸੀ। ਜਿਹੜਾ ਨਾ ਭਾਵੇ ਮੂੰਹ ਨੂੰ, ਸੋਈਓ ਭੈੜਾ ਸਹੁੰ ਨੂੰ । ਜਿਸ ਨਾਲ ਕਦੀ ਮੱਥਾ ਨਹੀਂ ਸੀ ਲਾਇਆ, ਓਸੇ ਅੱਗੇ ਹੱਥ ਅੱਡਣਾ ਪਿਆ । (ਸੰਗ
ਵਾਣ ਵਿਚਾਰਾ ਧੁੱਪ ਕਣੀ, ਮੀਂਹ, ਪਾਲਾ ਸਹਿ ਲੈਂਦਾ ਹੈ ਚੁਪ ਚੁਪੀਤਿਆਂ। ਗੱਲ ਓਹੀ ਹੈ 'ਜਿਹੜਾ ਝਾਲ ਝਲਦਾ ਹੈ ਓਸੇ ਤੇ ਪੈਂਦੀ ਹੈ'।
ਮੈਨੂੰ ਤਾਂ ਉਹ ਹਰ ਸਮੇਂ ਸਿਰ ਉੱਤੇ ਬਿਠਾਂਦਾ ਹੈ । ਮੈਂ ਵੀ ਅੱਗੋਂ ਓਹਦੀ ਸੌ ਗੁਣਾ ਵੱਧ ਇੱਜ਼ਤ ਕਰਦਾ ਹਾਂ । 'ਜਿਹੜਾ ਜਾਣੇ ਆਪ ਨੂੰ, ਓਹਦੇ ਜਾਣੀਏ ਮਾਈ ਬਾਪ ਨੂੰ।
'ਜਿਹੜਾ ਘਰ ਪਿੱਟੇ, ਓਹੋ ਘਰ ਲੁੱਟੇ', ਫੁੱਟ ਤੇ ਲੜਾਈ ਘਰ ਨੂੰ ਉਜਾੜ ਦੇਂਦੇ ਹਨ।
ਰਾਣੀ—ਮਹਾਰਾਜ ! ਜੇ ਕੋਈ ਰਾਜ ਦੂਤ ਘੱਲ ਕੇ ਅਸੀਂ ਰਾਣੇ ਨੂੰ ਆਪਣੇ ਨਾਲ ਰਲਾ ਲਈਏ, ਤਦ ਲੜਨ ਦਾ ਕੀ ਲਾਭ ? 'ਜਿਹੜਾ ਗੁੜ ਦਿਤਿਆਂ ਮਰੇ, ਉਹਨੂੰ ਮੋਹਰਾ ਕਿਉਂ ਦੇਣਾ ?
ਜੋ ਕੁਝ ਹੋਇਆ ਹੈ, ਇਸ ਵਿੱਚ ਦਾਸੀ ਦਾ ਕੋਈ ਕਸੂਰ ਨਹੀਂ, ਰਾਜ ਕੁਮਾਰ ਨੇ ਆਪ ਹੀ ਕੰਡੇ ਬੀਜੇ ਸਨ, ਉਸ ਲਈ ਭੱਖੜੇ ਦੀ ਰੋਟੀ ਖਾਣੀ ਪਈ।
ਪਰ ਮੇਮ ਸਾਹਿਬ ਨੇ ਕਿਸੇ ਗੱਲ ਨੂੰ ਜੁੱਤੀ ਤੇ ਨਾ ਲਿਖਿਆ, ਬਲਕਿ ਉਹ ਦਿਲ ਵਿੱਚ ਕਹਿੰਦੀ, ‘ਪਈ ਜਿਹੜਾ ਕਿਸੇ ਦੂਜੇ ਨੂੰ ਤਾਂਦਾ ਏ, ਓੜਕ, ਆਪ ਅੱਗ ਵਿਚ ਸੜਦਾ ਏ ।
ਵਾਰਸ ਸ਼ਾਹ ਜੋ ਐਬ ਨਾ ਕਜਦਾ ਏ, ਰੱਬ ਓਸ ਨੂੰ ਵੀ ਨੰਗਾ ਕਰ ਦੇਂਦਾ ਹੈ।
ਥਾਣੇਦਾਰ- ਢਿੱਲੜ ਰਾਮ ਜੀ ! ਟਿਕ ਕੇ ਬਹੁ, ਬਹੁਤੀਆਂ ਗੱਪਾਂ ਨਾ ਮਾਰੋ। 'ਜਿਹੜਾ ਆਡ ਨਹੀਂ ਟੱਪਦਾ, ਦਰਿਆ ਕਿਵੇਂ ਤਰਸੀ' । ਤੁਸੀਂ ਤਾਂ ਨਿੱਕੀ ਜਿਹੀ ਗੱਲ ਤੋਂ ਘਬਰਾ ਜਾਂਦੇ ਹੋ। ਵੱਡੀਆਂ ਔਕੜਾਂ ਦਾ ਟਾਕਰਾ ਕਿਵੇਂ ਕਰੋਗੇ ?