ਓ ਮਾਸਟਰ, ਤੂੰ ਧਰਮ ਨਾਲ ਨਿਰਾ ਹੀ ਵਹਿਮੀ ਏਂ। ਓਏ, ਇੱਥੇ ਤਾਂ ਕਿਸੇ ਆਖਿਆ ਸੀ, ਅਖੇ 'ਜੰਮਿਆ ਬਾਲ ਤੇ ਇਹੋ ਹਾਲ ।' ਜਦ ਤੂੰ ਚੰਗਾ ਭਲਾ ਜਾਣਦਾ ਏਂ ਕਿ ਇਹ ਸਹੁਰੀ ਇੱਲਤ ਨਹੀਂ ਹਟਦੀ, ਤਾਂ ਦਸ ਹੁਣ ਮੈਂ ਕੀ ਕਰਾਂ?
‘ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ' । ਉਮਰ ਨਿੱਕੀ ਜਿਹੀ ਸੂ, ਪਰ ਜ਼ਬਾਨ ਕੈਂਚੀ ਵਾਂਗ ਚਲਦੀ ਸੂ । ਕਿਸੇ ਦਾ ਲਿਹਾਜ਼ ਨਹੀਂ ਕਰਦਾ ।
ਸਾਊ ਪੁੱਤਰ ਏ ਤੁਹਾਡਾ ਬਹੁਤਾ ਤਾੜ ਕੇ ਨਾ ਰੱਖਿਆ ਕਰੋ। 'ਜੰਦਰੇ ਸਾਧਾਂ ਵਾਸਤੇ ਨਹੀਂ ਚੋਰਾਂ ਵਾਸਤੇ ਹੁੰਦੇ ਹਨ।
ਦੇਖ ਨੀ ਲਛਮੀ, ਮੁੰਡਾ ਤਾਂ ਹੋਇਆ ਸ਼ਾਹਣੀ ਦੇ ਘਰ ਤੇ ਨੰਦ ਖੁਸ਼ੀ ਨਾਲ ਫੁੱਲੀ ਨਹੀਂ ਸਮਾਉਂਦੀ । 'ਜੰਜ ਪਰਾਈ, ਅੰਨ੍ਹੇ ਨੂੰ ਵੇਖ ਭੁਆਟੀ ਆਈ' ਵਾਲਾ ਲੇਖਾ ਹੋਇਆ ਇਹ ਤਾਂ।
ਹਨੇਰ ਹੀ ਚੱਲਿਆ ਏ। ਹੁਣ ਤਾਂ ‘ਜੰਜ ਕੁਪੱਤੀ ਸੁਥਰਾ ਭਲਾ ਮਾਨਸ' ਵਾਲਾ ਹਾਲ ਜਾਪਦਾ ਹੈ । ਮਾੜੇ ਚੰਗੇ ਦਾ ਭੇਦ ਹੀ ਮੁੱਕ ਗਿਆ ਹੈ।
ਮਾਹਾਂ ਸਿੰਘ-ਨਿਹੰਗ ਸਿੰਘ ਜੀ, ਕਿਵੇਂ ਬੀਤਦੀ ਹੈ ? ਨਿਹੰਗ ਸਿੰਘ - 'ਜੰਗਲ ਵਿੱਚ ਮੰਗਲ ਲਗਾ ਪਿਆ ਹੈ । ਗੁਰੂ ਦੀ ਬੜੀ ਕਿਰਪਾ ਹੈ।
ਸਰਨੀ- ਰਾਧਾ ਨੇ ਤਾਂ ਕੰਮ ਲੈ ਕੇ ਨੱਸਣ ਦੀ ਕੀਤੀ ਅਖੇ 'ਜੌਂ ਲਿਛਕੇ ਤੇ ਯਾਰ ਖਿਸਕੇ' ਵਾਲੀ ਗੱਲ ਕੀਤੀ।
ਘਰ ਬੈਠਿਆਂ ਸੌਦਾ ਕਿਵੇਂ ਕਰ ਲਵਾਂ ? ਚੀਜ਼ ਦਾ ਮੁੱਲ ਚੀਜ਼ ਵੇਖ ਕੇ ਹੀ ਪਾਣਾ ਚਾਹੀਦਾ ਹੈ। 'ਜੌਂ, ਜੁਆਰ ਕੱਪੜਾ ਡਿੱਠੇ ਉਤੇ ਭਾ'।
ਛੋਟਾ - ਸਰਦਾਰਾ, ਚਿੰਤਾ ਕਾਹਦੀ, ਜੋ ਆਏਗਾ ਕਹਿ ਦਿਆਂਗਾ, ਅਖੇ 'ਜੋ ਲਾਲੇ ਬਾਕਰੇ ਦੇ ਬਿਆਨ ਸੋ ਮਹਾੜੇ ਬਿਆਨ' ਅਸਾਂ ਤਾਂ ਵੱਡਿਆਂ ਦੇ ਪਿੱਛੇ ਹੀ ਜਾਣਾ ਹੈ।
ਵਰਿਆਮ-- ਘਰ ਵਾਲੀ ਜੇ ਮਤਲਬ ਦੀ ਜੁੜੇ; ਤਾਂਹੀਓਂ ਦਿਲ ਖੁਸ਼ ਹੁੰਦਾ ਏ। ਪਿੰਡ ਵਿਚ ਦੇਖੀਦਾ ਏ ਬੁਰੇ ਹਾਲ ਜੇ। 'ਜੋੜੀਆਂ ਜਗ ਥੋੜ੍ਹੀਆਂ ਨਰੜ ਬਥੇਰੇ।
ਰਲੇ ਸ਼ਾਹ ਰੱਜ ਕੇ ਸੂੰਮ ਹੈ । ਭੰਨੀ ਕੌਡੀ ਵੀ ਖਰਚ ਨਹੀਂ ਕਰਦਾ । ਰਾਮ ਸਿੰਘ ਕਹਿਣ ਲੱਗਾ, “ਕੋਈ ਗੱਲ ਨਹੀਂ 'ਜੋੜ ਜੋੜ ਮਰ ਜਾਣਗੇ, ਮਾਲ ਜਵਾਈ ਖਾਣਗੇ ਓਹਦੇ ਕਿਸ ਕੰਮ ?"
ਕਾਹਦੇ ਲਈ ਜੋੜੀਏ ? ਜੋ ਥੋੜਾ ਬਹੁਤਾ ਪੱਲੇ ਹੈ, ਉਸ ਨੂੰ ਮਜ਼ੇ ਨਾਲ ਖਾਵਾਂਗੇ। ‘ਜੋੜ ਗਏ ਸੋ ਛੋੜ ਗਏ, ਖਾ ਗਏ ਰੰਗ ਲਾ ਗਏ'।