ਹਾਥੀ ਨੀਰ ਨੁਵਾਲੀਐ ਸਿਰ ਡਾਫ ਉਡਾਵੈ ॥ ਤੁੰਮੇ ਅੰਮ੍ਰਿਤ ਸਿੰਜੀਐ ਕਉੜ ਨਾ ਜਾਵੈ ॥
ਮੇਰੇ ਬੈਠਿਆਂ ਬੈਠਿਆਂ ਕਿਸੇ ਤਰ੍ਹਾਂ ਤੇਰੇ ਹੱਥ ਪੀਲੇ ਹੋ ਜਾਂਦੇ, ਪਰ ਕੀ ਕਰਾਂ ਬੇਟਾ। ਇਥੇ ਤੰਦ ਛੱਡ ਕੇ ਸਾਰੀ ਤਾਣੀ ਹੀ ਉਲਝੀ ਹੋਈ ਏ । ਮੈਂ ਆਪਣੇ ਜਾਣੇ ਕੋਈ ਮਾੜਾ ਕੰਮ ਨਹੀਂ ਕੀਤਾ।
ਚੌਧਰਿਆਣੀ ਜੀ, ਸੱਚ ਆਖਦੇ ਹੋ, ‘ਤੰਦ ਤੰਦ ਕਰਦਿਆਂ ਤਾਣੀ ਬਣ ਜਾਂਦੀ ਹੈ। ਸੰਭਾਲ ਤੇ ਸੰਜਮ ਬੜੀ ਚੀਜ਼ ਜੇ !
ਪਰ ਧਨ-ਪਾਤਰਾਂ ਨੂੰ ਗਰੀਬਾਂ ਦੇ ਦੁੱਖਾਂ ਦੀ ਕੀ ਪਰਵਾਹ ? ਉਹਨਾਂ ਨੇ ਮਦਦ ਕਰਨੋਂ ਨਾਂਹ ਕਰ ਦਿੱਤੀ । ਹੁਣ ਤੰਗ ਆਮਦ ਬਜੰਗ ਆਮਦ' ਵਾਲਾ ਹਾਲ ਬਣ ਗਿਆ।
ਨਰਾਜ਼ ਹੈਂ ਤਾਂ ਨਰਾਜ਼ ਹੀ ਸਹੀ, ਮੇਰਾ ਕੀ ਵਿਗਾੜੇਂਗਾ, ਤੌੜੀ ਉਬਲੇਗੀ ਤਾਂ ਅਪਣੇ ਕੰਢੇ ਹੀ ਸਾੜੇਗੀ।
'ਜੀ ਹਾਂ' ਅਰਵਿੰਦ ਬੋਲੀ, 'ਕੋਈ ਚੀਜ਼ ਤੋੜਨੀ ਜਿੰਨੀ ਸੁਖਾਲੀ ਹੈ ਜੋੜਨੀ ਉਸਤੋਂ ਕਈ ਦਰਜੇ ਵੱਧ ਮੁਸ਼ਕਲ ਹੁੰਦੀ ਹੈ।
ਮੈਂ ਕਦ ਆਖਦੀ ਹਾਂ, ਮੈਨੂੰ ਖਜ਼ਾਨਾ ਜੋੜ ਦੇਵੇ । 'ਤੋਰ ਕੱਢਣ ਛਡਿਆ, ਮਸਾਂ ਚਾਲੇ ਹੀ ਚਲੇ' ਘਰ ਦਾ ਗੁਜ਼ਾਰਾ ਤਾਂ ਤੋਰੇ।
ਵੇਂ ਬੀਬਾ ਤੋਬਾ ਤੋਬਾ ਕਰ, ਰੱਬ ਕੋਲੋਂ ਡਰ, ਭਰਾਵਾਂ ਦੇ ਸਿਰਾਂ ਨੂੰ ਅਸੀਸਾਂ ਦੇਹ, ਜਿਨ੍ਹਾਂ ਦੀ ਖੈਰ ਖੈਰੀਅਤ ਮੌਜਾਂ ਮਾਨਣਾ, ਧੌਣ ਅਕੜਾਉਂਦਾ, ਸੀਨਾ ਤਾਣਦਾ ਏਂ ।
ਮਹਾਰਾਜ -ਖੋਟੇ ਭਾਗ ! ਤੋਤੇ ਜੀਭ ਪੱਕ ਗਈ, ਜਦੋਂ ਮੇਵਾ ਪਕਣ ਤੇ ਆਇਆ। ਲੜਾਈ ਤੇ ਜਿੱਤ ਹੋਣ ਲਗੀ, ਤਾਂ ਆਪਣੀ ਸੈਨਾ ਵਿੱਚ ਫੁੱਟ ਪੈ ਗਈ।
ਸੰਬੋ- ਕਾਲਿਆ, ਛੱਡ ਵਿਹਲੀਆਂ ਗੱਲਾਂ, ਸਾਂਝ ਦਾ ਸੁਆਦ ਹੈ। ਸਿਆਣਿਆਂ ਨੇ ਸੱਚ ਕਿਹਾ ਹੈ ਜੱਟ ਨਾਲ ਹੀ ਪਈ 'ਤੋੜਾ ਤਤ ਦਾ ਜੋ ਧਵੇ ਨਾ, ਸਾਂਝ ਜੱਟ ਦੀ, ਜੋ ਭਵੇ ਨਾ ।
‘ਤੈਨੂੰ ਤਾਂ ਕੰਮ ਦੇ ਨਾਂ ਮੌਤ ਪੈ ਜਾਂਦੀ ਹੈ । ਖਾਣ ਨੂੰ ਜਿੰਨਾ ਦਿਉ ਨਿਗਲ ਜਾਨਾ ਏਂ।
ਬਸ, ਨੀ ਬਸ, 'ਤੇੜ ਨਾ ਉਤੇ ਤੇ ਭੌਂਕਣ ਕੁੱਤੇ' ਮੈਂ ਜਾਣਦੀ ਹਾਂ, ਤੂੰ ਕਿੰਨੇ ਕੁ ਪਾਣੀ ਵਿੱਚ ਹੈਂ ?