ਮੁਸਟੰਡਾ-ਕਰੀਮਿਆ ਤੇਰਾ ਹਾਲ ਵੀ ਤਾਂ ਇਹ ਹੀ ਹੈ ਅਖੇ -'ਨਾਂ ਵੱਡਾ ਦੇਹ ਸੁੰਜ।' ਫਿਰ ਚਲਾਕੀ ਤੇ ਨਖਰਾ ਕਾਸ ਲਈ ?
ਰਾਜ ਕੁਮਾਰ ਬੇਬਸ ਅਤੇ ਬੇ ਪਰਵਾਹ ਐਸੀ ਆਪਦਾ ਵਿਚ ਫਸਿਆ ਕਿ 'ਨਾ ਕਿਤੇ ਨੱਸਣ ਜੋਗਾ, ਨਾ ਕਿਤੇ ਲੁਕਣ ਜੋਗਾ।' ਜ਼ਖਮੀ ਅਤੇ ਬੇਹਥਿਆਰਾ ਹੋਣ ਦੇ ਕਾਰਨ ਲੜਨ ਜੋਗਾ ਵੀ ਨਾ ਰਿਹਾ ।
ਮੈਨੂੰ ਤਾਂ ਸਮਝ ਨਹੀਂ ਲਗਦੀ ਕਿ ਤੂੰ ਕਿਉਂ ਹਰ ਜਗ੍ਹਾ ਚੌਧਰੀ ਬਣਿਆ ਫਿਰਦਾ ਏਂ । 'ਨਾ ਲਹਿਣਾ, ਨਾ ਦੇਣਾ, ਨਾ ਕਾਰੇ, ਨਾ ਮਸਲੇ' ਤੂੰ ਹਰ ਜਗ੍ਹਾ ਦਖਲ ਨਾ ਦਿਆ ਕਰ।
ਜਲ੍ਹਣ ਜਿਸ ਘਰ ਅੰਨ ਨਾ ਪੱਕੇ, ਨਾ ਕੋਈ ਰੋਵੇ, ਨਾ ਕੋਈ ਹੱਸੇ ।
ਮਿਹਨਤ ਮਜੂਰੀ ਕਾਹਦੀ ਹੋਈ, ਗੁਲਾਮੀ ਹੋਈ । 'ਨਾ ਰੱਜ ਖਾਣ, ਨਾ ਰੱਜ ਪਾਣ । ਜਿਵੇਂ ਰੱਬ ਦੇ ਘਰ ਸਾਡੇ ਜੋਗਾ ਕੁਝ ਹੈ ਹੀ ਨਹੀਂ ।
ਚੌਧਰੀ ਜੀ ਤੁਸੀਂ ਬੜੀ ਖੇਚਲ ਕੀਤੀ, ਪਰ ਇੱਥੇ ਤਾਂ 'ਨਾ ਮੈਂ ਨਾ ਮੇਰਿਆਂ ਮਿੱਤਰਾਂ' ਵਾਲਾ ਲੇਖਾ ਹੋਇਆ । ਉਹ ਬੇਅਰਥ ਹੀ ਗਈ।
ਕਰੋ ਜੀ ਰੱਜ ਕੇ ਦਰਸ਼ਨ ਇਨ੍ਹਾਂ ਦੇ ‘ਨਾ ਮੂੰਹ ਨਾ ਮੱਥਾ, ਜਿੰਨ ਪਹਾੜੋਂ ਲੱਥਾ' ਪਤਾ ਨਹੀਂ ਬਲਾ ਕਿਥੋਂ ਮੇਰੇ ਗਲ ਆਣ ਚੰਬੜੀ ਏ।
ਉਸਦੀ ਕੀ ਪੁਛਦੇ ਹੋ, ਬਾਹਰੋਂ ਜਿੰਨਾ ਗੋਰਾ ਹੈ ਅੰਦਰੋਂ ਉੱਨਾ ਹੀ ਕਾਲਾ ਹੈ । 'ਨਾਂ ਮੀਏਂ ਦਾ ਮਿਸਰੀ ਖ਼ਾਂ, ਮੂੰਹ ਵਿਚ ਪਾਉ ਸਵਾਹ ਵੀ ਨਾਂਹ ।'
'ਨਾ ਬੁੱਢਾ ਮਰੇ ਨਾ ਮੰਜਾ ਛੱਡੇ।' ਪਤਾ ਨਹੀਂ ਇਸ ਧੰਧੇ ਤੋਂ ਕਦੋਂ ਖਲਾਸੀ ਹੋਵੇਗੀ ?
ਧਨ ਜੋੜ ਜੋੜ ਕੇ ਲੋਕਾਂ ਲਈ ਕਿਉਂ ਛੱਡ ਜਾਈਏ ? ਅਸਾਂ ਤਾਂ ਇੱਕੋ ਅਸੂਲ ਰੱਖਿਆ ਹੋਇਆ ਹੈ 'ਨਾ ਬਾਸੀ ਰਹੇ, ਨਾ ਕੁੱਤਾ ਖਾਏ। ਜੋ ਆਉਂਦਾ ਹੈ, ਆਪੂੰ ਹੀ ਖਰਚ ਛਡਦੇ ਹਾਂ।
ਕਿਤਨੀ ਸ਼ਾਨਦਾਰ ਜ਼ਿੰਦਗੀ ਹੈ ਇਸ ਹਟਵਾਣੀਏ ਦੀ । ਨਾ ਕੋਈ ਫਿਕਰ ਨਾ ਫਾਕਾ।
ਉਹ ਤਾਂ ਅੱਵਲ ਦਰਜੇ ਦਾ ਮੂੜ ਹੈ । 'ਨਾ ਪਰਨਾਇਆ ਨਾ ਜੰਜੇ ਗਿਆ' ਉਸ ਤੋਂ ਕੀ ਪੁੱਛਦੇ ਹੋ ?