ਸ਼ਾਹ--ਧੰਨਿਆ । ਇਸ ਵਾਰੀ ਪੈਸੇ ਦੀ ਬੜੀ ਤੋਟ ਅਈ ਏ । ਕਈ ਤਰ੍ਹਾਂ ਦੇ ਘਾਟੇ ਹੋ ਗਏ ਨੇ । ‘ਹੁਣ ਤਾਂ ਭੋਜਨ ਕਾ ਸੰਸਾ ਪੜਿਉ, ਧਨ ਕੀ ਕੈਸੀ' ਆਸ ਵਾਲੀ ਗੱਲ ਏ ।
'ਭੈੜੀ ਗਊ ਦੇ ਭੈੜੇ ਵੱਛੇ, ਨਾ ਰਲਨ ਵੱਗ ਤੇ ਨਾ ਹੋਣ ਹੱਛੇ' ਪੋਤੜਿਆਂ ਦੇ ਵਿਗੜੇ ਵੀ ਕਦੀ ਸੌਰੇ ਹਨ?
ਕਿਰਪਾ ਸ਼ਾਹ- ਹੱਛਾ ਨੱਥੂ ਲੈ ਕੇ ਗਿਆ ਸਾਰੇ ਨਾਲੇ। ਭੈੜੀ ਫਤੋ ਦੇ ਭੈੜੇ ਭੈੜੇ ਯਾਰ । ਨੱਥੇ ਦੇ ਸੰਗ ਰਲ ਕੇ ਜਾਨਾਂ ਏਂ, ਉਹਨਾਂ ਨਾਲ ਵੇਖੋ ਇਹਦੀ ਕਰਤੂਤ ।
ਇਹ ਕਿਹੜੀ ਵੱਡੀ ਗੱਲ ਜੇ। ਹਰ ਕੋਈ ਆਪਣੇ ਵਰਗਾ ਹੀ ਸਾਥ ਢੂੰਡਦਾ ਹੈ। 'ਭੈੜੇ ਨੂੰ ਭੈੜਾ ਸੌ ਕੋਹ ਵਲਾ ਮਾਰ ਮਿਲ ਪੈਂਦਾ ਏ।'
ਰਿੰਕੂ ਵਿਹਲੀਆਂ ਖਾ ਕੇ ਸੌਂਦਾ ਰਹਿੰਦਾ ਹੈ। ਅਖੇ ਭੈੜਿਆਂ ਦੇ ਫਿਰਕੇ, ਸੌਣ ਸਵੇਲੇ, ਜਾਗਣ ਚਿਰਕੇ।' ਕੋਈ ਕੰਮ ਆਵੇ ਤਾਂ ਕਰੇ।
ਰਹਿੰਦਾ ਹਾਂ ਸਹੁਰੇ ਘਰ ਪਰ ਆਦਰ ਨਹੀਂ, ਠੀਕ ਹੈ। 'ਭੈਣ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ।'
ਤੂੰ ਆਪਣੀ ਸੰਭਾਲ ਕਰ । ਆਪਣੇ ਨੁਕਸਾਨ ਦਾ ਖਿਆਲ ਕਰ। ਹੋਰਾਂ ਦੀ ਚਿੰਤਾ ਨਾ ਕਰਿਆ ਕਰ। ਹੁਣ ਤੇ ਤੇਰਾ ਹਿਸਾਬ ਇਹ ਹੈ ਕਿ ਭੇਡਾਂ ਮਰਨ ਪਰਾਈਆਂ ਤੇ ਪੂਰੋ ਰੋਵੇ।
ਤਾਂ ਪੜ੍ਹ ਚੂਚਕ ਰੋਸ ਬੁਲੈਂਦਾ ਜਾਂ ਉਸ ਈਝ ਸੁਣਾਯਾ। ਭੇਡਾਂ ਸਿੰਗ ਕਦੋਕੇ ਜੰਮੇ ? ਤੂੰ ਨੂਰ ਭੇਜ ਚਲਾਯਾ ।
ਪੁੱਤਰ ਤਾਂ ਭਲਾ ਵਿਗੜੇ, ਧੀਆਂ ਵੀ ਓਹੀ ਚਾਲੇ ਫੜ ਲਏ। ‘ਭੇਡਾਂ ਤਾਂ ਮਸਤਣਾ ਸੀ ਲੇਲੇ ਵੀ ਮਸਤ ਗਏ' ਵਾਲੀ ਗੱਲ ਹੋਈ।
ਟਰੱਕ ਤਾਂ ਸਭ ਕੁਝ ਵੇਚ ਵਟਾਕੇ ਇਸ ਲਈ ਲਿਆ ਸੀ ਕਿ ਦਸ ਪੈਸੇ ਖੱਟਾਂਗੇ, ਪਰ ਉਲਟਾ ਨੁਕਸਾਨ ਹੋ ਗਿਆ। ਅਖੇ ਭੇਡ ਰੱਖੀ ਉੱਨ ਨੂੰ, ਬੈਠੀ ਖਾਵੇ ਕਪਾਹ।
ਤੁਸੀਂ ਵੀ ਹੱਦ ਕਰਦੇ ਹੋ। ਅਖੇ 'ਭੇਡ ਮੁਲ ਤੇ ਊਂਠ ਝੂੰਗਾ।' ਕੱਪੜੇ ਦਾ ਮੁੱਲ ਤਾਂ ਪੰਜਾਹ ਰੁਪਏ ਤੇ ਸਾਈ ਸੌ ਰੁਪਈਆ ! ਇਹ ਕਿਉਂ ?
ਛੱਜੂ—ਓਏ ਸਹੁਰਿਓ ! ਕਿਉਂ ਡਰਦੇ ਹੋ ਭੇਡ ਦੇ ਖੂਨੋਂ ਕਿਤੇ ਪਿੰਡ ਫਾਹੇ ਲੱਗ ਚਲਿਆ ਏ ?