ਰੁੱਸੇ ਮਿੱਤਰ ਪਾਸੋਂ ਭੈ ਤਾਂ ਜ਼ਰੂਰ ਰਹਿੰਦਾ ਹੈ । ਬਚ ਕੇ ਰਹੀਏ ਤਾਂ ਚੰਗਾ ਹੈ । ਆਖਦੇ ਹਨ 'ਮਨਾਇਆ ਮਿੱਤਰ ਦੂਣਾ ਵੈਰੀ'।
ਮਾਂ- ਬੱਚਾ ! ਜੋ ਕੁਝ ਮੇਰੇ ਕੋਲ ਹੈ ਤੇਰਾ ਹੈ, ਇਸ ਤੋਂ ਵੱਧ ਮੇਰੀ ਵਿੱਤ ਨਹੀਂ। ਜੇ 'ਮਨ ਮੰਗੇ ਪਾਤਸ਼ਾਹੀਆਂ ਤਾਂ ਮੈਂ ਕਿਥੋਂ ਕੱਢਾਂ' ?
ਮਿਲਦੇ ਜੁਲਦੇ ਖਿਆਲਾਂ ਵਾਲੇ ਹੀ ਆਪਸ ਵਿੱਚ ਪਿਆਰ ਪਾ ਸਕਦੇ ਹਨ । ਸਿਆਣਿਆਂ ਦਾ ਅਖਾਣ ਹੈ 'ਮਨ ਮਿਲੇ ਦਾ ਮੇਲਾ ਤੇ ਚਿਤ ਮਿਲੇ ਦਾ ਚੇਲਾ।'
ਗੱਲ ਅਸਲ ਵਿਚ ਇਹ ਹੈ ਰਤਨ । ਸਿਆਣੇ ਆਂਹਦੇ ਹੁੰਦੇ ਨੇ ਮਨ ਭਾਉਂਦਾ ਖਾਈਏ, ਤੇ ਜਗ ਭਾਉਂਦਾ ਹੰਢਾਈਏ । ਤੂੰਹੀਓਂ ਸੋਚ ਹੁਣ ਮੇਰੀ ਉਮਰ ਏ ਵਿਆਹ ਕਰਾਨ ਦੀ।
ਬਿਨਾਂ ਹਿੰਮਤ ਅਤੇ ਕਰੜੀ ਮਿਹਨਤ ਕੋਈ ਖਾਸ ਲਾਭ ਨਹੀਂ ਹੋਣਾ। 'ਮਨ ਦੇ ਲੱਡੂਆਂ ਨਾਲ ਭੁੱਖ ਨਹੀਂ ਮਿਟਦੀ।'
ਆਪਿ ਨ ਬੂਝੇ ਲੋਕ ਬੁਝਾਵੈ ।। ਮਨ ਕਾ ਅੰਧਾ ਅੰਧੁ ਕਮਾਵੈ ॥
ਤੀਰਥਾਂ ਉੱਤੇ ਉਹ ਜਾਣ ਜੋ ਪਾਪ ਕਮਾਉਣ। ਅਸੀਂ ਤਾਂ ਸਮਝਦੇ ਹਾਂ ਕਿ ਮਨ ਹੋਵੇ ਚੰਗਾ ਤਾਂ ਕਾਠੜੇ ਵਿਚ ਗੰਗਾ ।
ਕਿਰਪਾ ਸ਼ਾਹ- ਇਹ ਕਾਹਦੀ ਭਾਰੀ ਏ। 'ਮਨ ਹਰਾਮੀ ਤੇ ਹੁਜਤਾਂ ਢੇਰ।' ਬਾਂਕਾ ਬਣ ਬੈਠਾ ਏ ਲਾਹੌਰ ਦਾ ।
ਇਹ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਮਨ ਨਾਲ ਵਿਚਾਰ ਕਰਨੀ ਜ਼ਰੂਰੀ ਸੀ। ਸਿਆਣਿਆਂ ਦਾ ਕਥਨ ਹੈ, ‘ਮਨ ਆਪਣੇ ਨੂੰ ਪੁੱਛ ਕੇ ਕੀਜੇ ਕੁਲ ਦੀ ਰੀਤ' ਹੁਣ ਕੀ ਹੋ ਸਕਦਾ ਹੈ ?
ਮੱਥੇ ਮਹਿਰਾਬ ਤੇ ਬਗਲ ਇੱਟਾਂ' ਵਾਲੀ ਗੱਲ ਹੈ ਉਸ ਦੀ ਤਾਂ। ਆਪਣੇ ਆਪ ਨੂੰ ਬੜਾ ਸਾਹਿਤਕਾਰ ਦੱਸਦਾ ਹੈ ਪਰ ਆਂਦਾ ਜਾਂਦਾ ਕੁਝ ਨਹੀਂ।
ਪੈਸੇ ਨੇ ਉਸ ਦਾ ਦਿਮਾਗ਼ ਅਸਮਾਨ ਤੇ ਚਾੜ੍ਹ ਦਿੱਤਾ ਹੈ ਤੇ ਉਸ ਦੀ ਅਧੀਨਤਾ ਹੁਣ ਐਵੇਂ ਓਪਰੀ ਓਪਰੀ ਹੀ ਹੈ। ਅਖੇ 'ਮੱਥਾ ਟੇਕੇ ਜ਼ਮੀਨ ਪਰ ਦਿਲ ਉੱਤੇ ਅਸਮਾਨ।'
ਕੀ ਤੁਹਾਡੀ ਮਥਰਾ ਸਦਾ ਤੀਨ ਲੋਕ ਤੋਂ ਨਿਆਰੀ ਹੀ ਰਵੇਗੀ । ਕਦੇ ਤਾਂ ਕਿਸੇ ਨਾਲ ਰਲ ਬਹਿਆ ਕਰੋ।