ਜਦੋਂ ਅਸੀਂ ਬਿੱਕਰ ਦੀ ਭੈਣ ਲਈ ਰਿਸ਼ਤਾ ਦੇਖਣ ਗਏ ਤਾਂ ਪਹਿਲੀ ਨਜਰੇ ਹੀ ਮੁੰਡਾ ਸਾਡੀ ਅੱਖ ਨੂੰ ਜਚ ਗਿਆ ਸੀ।
ਗਲਤ ਕੰਮ ਕਰਕੇ ਉਹ ਅਧਿਆਪਕ ਦੇ ਸਾਹਮਣੇ ਅੱਖ ਨੀਵੀਂ ਕਰ ਕੇ ਖੜ੍ਹਾ ਸੀ।
ਕੁਝ ਸਰਕਾਰੀ ਮੁਲਾਜ਼ਮ ਟਕਾ ਲਏ ਬਿਨਾਂ ਕਿਸੇ ਨਾਲ ਅੱਖ ਹੀ ਨਹੀਂ ਮਿਲਾਉਂਦੇ।
ਜ਼ਿਮੀਂਦਾਰ ਬੜਾ ਸਖ਼ਤ ਬੀਮਾਰ ਸੀ। ਉਹਦੀਆਂ ਲੱਤਾਂ ਵਿੱਚ ਕੀੜੇ ਪੈ ਗਏ ਸਨ। ਉਹ ਸੋਚਦਾ ਜਿਸਦੇ ਅੱਗੇ ਸਾਰੀ ਉਮਰ ਕੋਈ ਅੱਖ ਨਹੀਂ ਸੀ ਚੁੱਕ ਸਕਿਆ, ਅੱਜ ਆਪਣੀਆਂ ਕਰਤੂਤਾਂ ਦੀ ਸਜਾ ਉਸਨੂੰ ਮਿਲ ਗਈ ਹੈ।
ਮੋਹਨ ਨੇ ਬਥੇਰੀਆਂ ਆਵਾਜ਼ਾਂ ਦਿੱਤੀਆਂ, ਪਰ ਉਹ ਅੱਖ ਦੇ ਫੋਰ ਵਿੱਚ ਹੀ ਪੌੜੀਆਂ ਉੱਤਰ ਗਈ।
ਜੇ ਪੰਜਾਹ ਸੱਠ ਉੱਤੇ ਖ਼ਰਚ ਹੋਣ ਤੇ ਕਿਸੇ ਕਲਰਕ ਨੂੰ ਕੁਝ ਦੇਣਾ ਪਵੇ ਤਾਂ ਦੇ ਦੇਣਾ। ਅੱਖ ਦੀ ਲਿਹਾਜ਼ ਹੋਰ ਚੀਜ਼ ਏ ਤੇ ਰੁਪੈ ਦੀ ਲਿਹਾਜ਼ ਹੋਰ, ਤੁਸੀਂ ਸੌ ਪੰਜਾਹ ਦਾ ਮੂੰਹ ਨਾ ਵੇਖਣਾ।
ਨੀ ਕਿਹੜਾ ਚਿਰ ਲੱਗਣਾ ਏ, ਅੱਖ ਦੇ ਫਰਕਾਰੇ ਵਿੱਚ ਮੁੱਢਾ ਲੱਖਦਾ ਹੈ, ਹੁਣੇ ਵਿਹਲੀਆਂ ਹੋ ਜਾਂਦੀਆਂ ਹਾਂ।
ਜਾ ਕੇ ਆਪਣੀ ਮਾਂ ਨਾਲ ਕੰਮ ਕਰ- ਸ਼ਰਮ ਨਹੀਂ ਆਉਂਦੀ ਬੇਸ਼ਰਮ ਨੂੰ। ਤੇਰਾ ਅੱਖ ਦਾ ਪਾਣੀ ਮਰ ਗਿਆ ਏ। ਲੱਜ ਹਯਾ ਮੁੱਕ ਗਈ ਏ।
ਸੁਸ਼ਮਾ ਦੀ ਸੱਸ ਉਸਦੀ ਅੱਖ ਦਾ ਤਿਨਕਾ ਹੈ।
ਕਾਕਾ ਆਪਣੇ ਮਾਤਾ-ਪਿਤਾ ਦੀਆਂ ਅੱਖਾਂ ਦਾ ਤਾਰਾ ਹੈ।
ਜਿਊਣੇ ਨੂੰ ਪਤਾ ਸੀ ਇਹ ਸਾਰੀ ਗੱਲ ਬਚਨੋ ਦੇ ਪੈਰੋਂ ਵਿਗੜੀ ਹੈ। ਇਸ ਲਈ ਬਚਨੋ ਉਸ ਦੇ ਅੱਖ-ਤਿਣ ਹੋ ਗਈ।
ਦਫ਼ਤਰ ਤੋਂ ਆਕੇ ਪੂਰਨ ਦਾ ਇੱਕ ਘੰਟਾ ਤਾਂ ਨੂੰਹ ਸੱਸ ਦਾ ਝਗੜਾ ਨਿਬੇੜਨ ਵਿੱਚ ਲਗਦਾ ਹੈ। ਉਸਦਾ ਦਿਮਾਗ਼ ਕਾਹਲਾ ਪੈ ਜਾਂਦਾ ਹੈ ਅਤੇ ਵੇਲ ਵਾਂਗ ਵਧਦੀ ਹੋਈ ਜੁਆਨ ਭੈਣ ਵੱਲ ਉਸਦੀ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਹੀ ਨਹੀਂ ਹੁੰਦੀ।