ਜਦੋਂ ਰਮੇਸ਼ ਨੂੰ ਨਾਲ ਲਿਜਾਣ ਲਈ ਉਸਦੇ ਦੋਸਤਾਂ ਨੇ ਨਾਂਹ ਕਰ ਦਿੱਤੀ ਤਾਂ ਉਸਦੀ ਅੱਖ ਖੁੱਲ੍ਹ ਗਈ।
ਕੀ ਲੁਕਾਵਾਂ ਬਖਸ਼ੀ ਜੀ, ਮੈਂ ਜਿਸ ਵੇਲੇ ਤੋਂ ਉਸ ਨੂੰ ਵੇਖਿਆ ਹੈ, ਦਿਲ ਅੰਦਰ ਇਕ ਬੇਕਰਾਰੀ ਜਿਹੀ ਪੈਦਾ ਹੋ ਗਈ ਹੈ, ਰਾਤੀ ਸੁੱਤਿਆਂ ਵੀ ਮੈਂ ਉਸੇ ਦੇ ਖ਼ਾਬ ਵੇਖਦਾ ਰਹਿੰਦਾ ਹਾਂ, ਪਰ ਉਸ ਦੀਆਂ ਅੱਖਾਂ ਵਿੱਚ ਖਬਰੇ ਕਿਹੋ ਜਿਹਾ ਰੋਹਬ ਹੈ ਕਿ ਮੈਂ ਉਸ ਵੱਲ ਅੱਖ ਉੱਚੀ ਕਰਨ ਦੀ ਜੁਰਤ ਨਹੀਂ ਕਰ ਸਕਦਾ।
ਉਜਾੜ ਨੂੰ ਵਸਾਇ ਕੇ, ਬਹਾਰ ਲਾਣ ਵਾਲਿਆ ! ਬਹਾਰ ਫ਼ੇਰ ਆਪ ਹੀ ਉਜਾੜ ਜਾਣ ਵਾਲਿਆ ! ਅਤੀਤਣੀ ਨਦਾਨ ਨਾਲ ਪ੍ਰੀਤ ਪਾਣ ਵਾਲਿਆ ! ਅਕਾਸ਼ ਚਾੜ੍ਹ ਪੌੜੀਓਂ, ਹੇਠਾਂ ਵਗਾਣ ਵਾਲਿਆ !
ਮੈਨੂੰ ਇੱਕ ਰੱਬ ਦੇ ਬੰਦੇ ਨੇ ਸਾਰੇ ਹੀਜ ਪਿਆਜ ਖੋਲ੍ਹ ਕੇ ਦੱਸ ਦਿੱਤੇ ਸਨ, ਪਰ ਮੈਂ ਉਦੋਂ ਅਕਾਸ਼ ਨਾਲ ਗੱਲਾਂ ਕਰਦਾ ਸਾਂ, ਇੱਕ ਨਾਂ ਦਿਲ ਤੇ ਲਾਈ ਅਤੇ ਇਸ ਦੁਰਦਸ਼ਾ ਤੀਕ ਪੁੱਜਾ ਹਾਂ।
ਨਹੀਂ ਬਾਬਾ ! ਸੁਣ ਤਾਂ ਲੈ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਅਰਾਈਂ ਮੁਸਲਮਾਨ; ਤੂੰ ਸਿੱਖ ਅਸੀਂ ਸਿੱਖ, ਤੂੰ ਅੰਬਾਂ ਨੂੰ ਵੱਢ ਕੇ ਅੱਕਾਂ ਨੂੰ ਵਾੜ ਕਰਦਾ ਹੈਂ, ਇਹ ਕੀ ਗੱਲ ?
ਸਿਆਣੇ ਆਖਦੇ ਹਨ- ਜੇ ਆਪ ਨੂੰ ਕਿਸੇ ਕੰਮ ਦੀ ਸਮਝ ਨਾ ਹੋਵੇ ਤਾਂ ਗਵਾਂਢੀ ਤੋਂ ਅਕਲ ਲੈ ਲੈਣੀ ਚਾਹੀਦੀ ਹੈ।
ਜਦੋਂ ਰੋਹਨ ਨੇ ਆਪਣੇ ਦੋਸਤ ਦੇ ਮਗਰ ਲੱਗਕੇ ਆਪਣੀ ਜਮੀਨ ਗਹਿਣੇ ਰੱਖ ਦਿੱਤੀ ਤਾਂ ਉਸਦੇ ਪਿਤਾ ਜੀ ਨੇ ਉਸਨੂੰ ਕਿਹਾ ਕਿ ਤੂੰ ਆਪਣੀ ਅਕਲ ਨੂੰ ਜੰਦਰਾ ਕਿਉਂ ਮਾਰ ਦਿੱਤਾ ਹੈ।
ਉਸ ਤੋਂ ਇਹ ਗ਼ਲਤੀ ਹੋ ਚੁਕੀ ਸੀ ਤੇ ਉਸਨੂੰ ਪਤਾ ਸੀ ਕਿ ਇਹਦੀ ਸਜ਼ਾ ਇਸਤੋਂ ਘੱਟ ਨਹੀਂ ਹੋ ਸਕਦੀ ਕਿ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਜਾਏ ! ਆਪਣੇ ਬਚਾਉ ਲਈ ਉਸ ਨੇ ਬਥੇਰੀ ਅਕਲ ਦੁੜਾਈ ਪਰ ਤੀਰ ਕਮਾਨੋਂ ਨਿੱਕਲ ਚੁਕਾ ਸੀ।
ਮੈਂ ਤੁਹਾਨੂੰ ਸਾਫ ਦੱਸਦਾ ਹਾਂ ਕਿ ਜੇ ਤੁਸੀਂ ਜ਼ਰਾ ਅਕਲ ਦੇ ਨਹੁੰ ਲੁਹਾ ਕੇ ਵੇਖੋ ਤਾਂ ਤੁਹਾਨੂੰ ਪਤਾ ਲਗ ਜਾਏਗਾ ਕਿ ਤੁਸੀਂ ਗ਼ਲਤੀ ਤੇ ਗ਼ਲਤੀ ਕਰੀ ਜਾ ਰਹੇ ਹੋ। ਸੰਭਲ ਜਾਉ !
ਅਕਲ ਦੇ ਡੰਭ ਹਰ ਕੋਈ ਲਾ ਰਿਹਾ ਹੈ ਪਰ ਅੰਦਰ ਖਾਤੇ ਕੀ ਹੋ ਰਿਹਾ ਹੈ ਇਸ ਦਾ ਕਿਸੇ ਨੂੰ ਠੀਕ ਪਤਾ ਨਹੀਂ।
ਪਿੱਛੇ ਜਿਹੇ ਸਰਕਾਰ ਹਿੰਦ ਨੂੰ ਕਿਹਾ ਗਿਆ ਕਿ ਅੰਮ੍ਰਿਤ ਪ੍ਰਚਾਰ ਰੋਕਣ ਲਈ ਕੋਈ ਕਾਰਵਾਈ ਕਰੋ। ਦੋਸ਼ ਇਹ ਲਾਇਆ ਗਿਆ ਕਿ ਅਛੂਤਾਂ ਨੂੰ ਬਦੋ ਬਦੀ ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਹੁਣ ਇਹਨਾਂ ਅਕਲ ਦੇ ਪੂਰਿਆਂ ਨੂੰ ਕੌਣ ਸਮਝਾਏ ਕਿ ਅੰਮ੍ਰਿਤ ਛਕਣ ਲਈ ਕੇਸ ਰੱਖਣੇ ਜ਼ਰੂਰੀ ਹਨ ਜੋ ਕੱਟੇ ਤਾਂ ਜ਼ਬਰਦਸਤੀ ਜਾ ਸਕਦੇ ਹਨ, ਪਰ ਬਦੋ ਬਦੀ ਰਖਾਏ ਨਹੀਂ ਜਾ ਸਕਦੇ।
ਮੰਨ ਲਿਆ ਵਿਦਵਾਨ ਤੇ ਚਤੁਰ ਭਾਰਾ, ਖੋਜੀ ਇਲਮ ਦਾ, ਅਕਲ ਦਾ ਕੋਟ ਹੈਂ ਤੂੰ ।