ਫਿਰ ਉਸ ਖਿਆਲ ਕੀਤਾ, ਸੁਸ਼ੀਲਾ ਅਜੇ ਤੀਕ ਮਤਰੇਈ ਮਾਂ ਦੀ ਕੱਲ੍ਹ ਵਾਲੀ ਮਾਰ ਦੇ ਹੀ ਅਸਰ ਹੇਠ ਦੱਬੀ ਹੋਈ ਹੈ।
ਸਾਰਾ ਟੱਬਰ ਖੁਸ਼ੀ ਖੁਸ਼ੀ ਵੱਸਦਾ ਰਸਦਾ ਸੀ। ਕਿਸੇ ਨੂੰ ਖ਼ਿਆਲ ਤਕ ਨਹੀਂ ਸੀ ਕਿ ਉਨ੍ਹਾਂ ਦੀ ਖੁਸ਼ੀ ਕਦੇ ਭੰਗ ਹੋ ਸਕੇਗੀ ਪਰ ਉਨ੍ਹਾਂ ਦੇ ਪਿਤਾ ਦੀ ਮੌਤ ਦਾ ਐਸਾ ਅਸਮਾਨੀ ਗੋਲਾ ਉਨ੍ਹਾਂ ਤੇ ਪਿਆ ਕਿ ਮੁੜ ਉਹ ਆਪਣੇ ਪੈਰੀਂ ਖੜ੍ਹੇ ਨਹੀਂ ਹੋ ਸਕੇ।
ਏਸ ਦੀਵੇ ਦੀ ਲੋਅ ਵਿੱਚ ਤੁਰਨ ਵਾਲੇ, ਅੱਜ ਵਿੱਚ ਅਸਮਾਨ ਦੇ ਚਮਕ ਰਹੇ ਨੇ। ਐਪਰ, ਹਾਇ ! ਕਿਸਮਤ ਐਸਾ ਗੇੜ ਖਾਧਾ, ਤੇਰੇ ਆਪਣੇ ਚੀਥੜੇ ਲਮਕ ਰਹੇ ਨੇ।
ਮੇਰੀ ਉਸ ਨਾਲ ਮਿੱਤਰਤਾ ਹੋ ਸਕਣੀ ਅਸੰਭਵ ਹੈ। ਉਹ ਹੱਥੀਂ ਕੁਝ ਕਰਨਾ ਨਹੀਂ ਜਾਣਦਾ ਤੇ ਜ਼ਬਾਨੀ ਅਸਮਾਨ ਨੂੰ ਟਾਕੀਆਂ ਲਾਉਂਦਾ ਹੈ। ਮੈਨੂੰ ਇਸ ਗੱਲ ਤੇ ਬੜਾ ਗੁੱਸਾ ਚੜ੍ਹਦਾ ਹੈ ਤੇ ਉਸ ਨਾਲ ਝਪਟ ਹੋ ਜਾਂਦੀ ਹੈ।
ਸਿਆਣੇ ਧੀ-ਪੁੱਤ ਦੀਆਂ ਸਿਫਤਾਂ ਕਰਕੇ ਮਾਂ ਪਿਉ ਉਸਨੂੰ ਅਸਮਾਨ ਤੇ ਹੀ ਚੜ੍ਹਾ ਦਿੰਦੇ ਨੇ।
ਤੈਨੂੰ ਇਵੇਂ ਅਈਂ ਅਈਂ ਕਰਨ ਦੀ ਆਦਤ ਹੈ। ਜੋ ਕੁਝ ਮੈਂ ਤੇਰੇ ਲਈ ਕਰ ਸਕਦਾ ਸਾਂ ਕਰ ਦਿੱਤਾ ਹੈ, ਹੋਰ ਕੁਝ ਨਹੀਂ ਕਰ ਸਕਦਾ।
ਇਹ ਮੰਦਰ ਅਜੇ ਨਵਾਂ ਹੀ ਬਣਿਆ ਹੈ। ਮੂਰਤੀਆਂ ਅਜੇ ਅਸਥਾਪਨ ਨਹੀਂ ਹੋਈਆਂ।
ਤੁਸੀਂ ਹੁਣ ਕੰਮ ਦਾ ਖਿਆਲ ਰੱਖਣਾ, ਮੈਂ ਅੱਧਾ ਘੰਟਾ ਅਸੱਤਾ ਲਵਾਂ।
ਗਾਇਕ ਦੀ ਮਿੱਠੀ ਆਵਾਜ਼ ਸੁਣ ਕੇ ਦਰਸ਼ਕ ਅਸ਼ ਅਸ਼ ਕਰ ਉੱਠੇ।
ਤੈਨੂੰ ਭਰਾਵਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ, ਆਪਣੀ ਢਾਈ ਪਾ ਖਿਚੜੀ ਵੱਖਰੀ ਨਹੀਂ ਪਕਾਉਣੀ ਚਾਹੀਦੀ ।
ਕਈ ਰਾਜਸੀ ਲੀਡਰ ਕੇਵਲ ਆਪਣਾ ਉੱਲੂ ਸਿੱਧਾ ਕਰਦੇ ਹਨ, ਉਨ੍ਹਾਂ ਨੂੰ ਲੋਕ-ਭਲਾਈ ਵਿੱਚ ਬਿਲਕੁਲ ਦਿਲਚਸਪੀ ਨਹੀਂ ਹੁੰਦੀ ।
ਮਿਹਨਤੀ ਬੱਚੇ ਜ਼ਿੰਦਗੀ ਵਿੱਚ ਤਰੱਕੀ ਕਰ ਕੇ ਆਪਣੇ ਮਾਪਿਆਂ ਦੀਆਂ ਆਂਦਰਾਂ ਠਾਰਦੇ ਹਨ ।