ਬੁੱਢੀ ਨੂੰ ਆਪਣੇ ਇਕਲੌਤੇ ਪੁੱਤਰ ਉੱਤੇ ਬਹੁਤ ਆਸਾਂ ਸਨ, ਪਰ ਉਸ ਨੇ ਭੈੜੀ ਸੰਗਤ ਵਿੱਚ ਪੈ ਕੇ ਉਸ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ ।
ਮੈਂ ਭਾਵੇਂ ਜੋ ਕੁਝ ਮਰਜ਼ੀ ਕਰਾਂ, ਮੇਰੇ ਪਿਤਾ ਜੀ ਨੇ ਮੈਨੂੰ ਕਦੇ ਅਲਫ਼ੋਂ ਬੇ ਨਹੀਂ ਕਹੀ।
ਪੰਜਾਬ ਵਿੱਚ ਮੁਸਲਮਾਨਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ ।
ਜਦੋਂ ਦੀ ਉਸ ਆਕੜ ਦੀ ਖੁੰਬ ਠੱਪੀ ਹੈ, ਉਦੋਂ ਦਾ ਅੱਖ ਵਿੱਚ ਪਾਇਆ ਨਹੀਂ ਰੜਕਦਾ।
ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੀਆਂ ਅੱਖਾਂ ਅੱਗੇ ਸਰ੍ਹੋਂ ਫੁੱਲਣ ਲੱਗੀ।
ਜਦੋਂ ਮੈਂ ਰਾਮ ਦੀਆਂ ਕਰਤੂਤਾਂ ਦਾ ਭਾਂਡਾ ਭੰਨ ਰਿਹਾ ਸੀ ਤਾਂ ਉਹ ਮੇਰੇ ਵੱਲ ਅੱਖਾਂ ਚੁਰਾ ਕੇ ਵੇਖ ਰਿਹਾ ਸੀ।
ਠੰਢੀ-ਠੰਢੀ ਹਵਾ ਚੱਲ ਰਹੀ ਸੀ 'ਤੇ ਮੰਜੇ ਤੇ ਪੈਂਦਿਆਂ ਹੀ ਮੇਰੀ ਅੱਖ ਲੱਗ ਗਈ।
ਉਸ ਦਾ ਵੱਡਾ ਪੁੱਤਰ ਚੋਰ ਹੈ ਅਤੇ ਛੋਟਾ ਜੂਆ ਖੇਡਦਾ ਹੈ, ਉਨ੍ਹਾਂ ਦਾ ਤਾਂ ਆਵਾ ਹੀ ਊਤ ਗਿਆ ਹੈ।
ਜ਼ਿਆਦਾ ਬੁੱਢਾ ਹੋ ਜਾਣ ਕਰਕੇ ਉਸ ਦੀ ਅਕਲ 'ਤੇ ਪੱਥਰ ਪੈ ਗਏ ਜਾਪਦੇ ਹਨ, ਕੋਈ ਸਿਆਣੀ ਗੱਲ ਕਰਦਾ ਹੀ ਨਹੀਂ ।
ਜਦੋਂ ਦਾ ਉਸ ਵਿਧਵਾ ਦਾ ਇਕਲੌਤਾ ਪੁੱਤਰ ਮਰ ਗਿਆ ਹੈ, ਉਹ ਰੁਜ਼ਗਾਰ ਲਈ ਅੱਕੀਂ ਪਲਾਹੀਂ ਹੱਥ ਮਾਰਦੀ ਫਿਰਦੀ ਹੈ।
ਬਲਜੀਤ ਮੇਰੇ ਕੋਲੋਂ ਕਿਤਾਬ ਮੰਗ ਕੇ ਲੈ ਗਿਆ ਸੀ, ਪਰ ਉਹ ਵਾਪਸ ਕਰਨ ਦਾ ਨਾਂ ਨਹੀਂ ਲੈਂਦਾ। ਜਦੋਂ ਵੀ ਮੈਂ ਪੁੱਛਦਾ ਹਾਂ, ਤਾਂ ਉਹ ਆਲ਼ੇ ਕੌਡੀ ਛਿੱਕੇ ਕੌਡੀ ਕਰ ਛੱਡਦਾ ਹੈ।
ਅੰਗਰੇਜ਼ੀ ਰਾਜ ਵਿੱਚ ਭਾਰਤੀ ਲੋਕਾਂ ਦਾ ਸਰਕਾਰ ਅੱਗੇ ਦਾਦ-ਫ਼ਰਿਆਦ ਕਰਨਾ ਅੰਨ੍ਹੇ ਅੱਗੇ ਦੀਦੇ ਗਾਲ਼ਨ ਵਾਲੀ ਗੱਲ ਸੀ।