ਸਾਡੇ ਪ੍ਰਧਾਨ ਮੰਤਰੀ ਜੀ ਦੇਸ਼ ਵਿੱਚ ਜਿੱਥੇ ਵੀ ਜਾਂਦੇ ਹਨ, ਲੋਕ ਉਹਨਾਂ ਨੂੰ ਅੱਖਾਂ 'ਤੇ ਬਿਠਾਉਂਦੇ ਹਨ।
ਅੱਜ ਕੱਲ੍ਹ ਤਨਖ਼ਾਹ ਵਿੱਚੋਂ ਕੁਝ ਵੀ ਨਹੀਂ ਬਚਦਾ ਮਸਾਂ ਆਈ ਚਲਾਈ ਹੀ ਹੁੰਦੀ ਹੈ।
ਮੁਸ਼ਕਿਲ ਸਮੇਂ ਸਾਨੂੰ ਆਪਣੇ ਮਿੱਤਰਾਂ ਦਾ ਅੰਗ ਪਾਲਣਾ ਚਾਹੀਦਾ ਹੈ।
ਕਮਲ ਦੀ ਅਕਲ ਤਾਂ ਗਿੱਟਿਆਂ ਵਿੱਚ ਹੀ ਹੈ ਕਿਉਂਕਿ ਉਹ ਹਰ ਸਮੇਂ ਮੂਰਖਾਂ ਜਿਹੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ।
ਵਿਰਾਟ ਸਾਰਿਆਂ ਦੇ ਸਾਹਮਣੇ ਬੱਸ ਅਸਮਾਨ ਦੇ ਤਾਰੇ ਹੀ ਤੋੜਦਾ ਰਹਿੰਦਾ ਹੈ।
ਕੱਲ੍ਹ ਦੇ ਵਿਆਹ ਵਿੱਚ ਬੱਚਿਆਂ ਨੇ ਅਸਮਾਨ ਸਿਰ 'ਤੇ ਚੁੱਕਿਆ ਹੋਇਆ ਸੀ।
ਸਮਝਦਾਰ ਬੱਚੇ ਆਪਣੇ ਮਾਪਿਆਂ ਨੂੰ ਅੱਖਾਂ ਉੱਤੇ ਬਿਠਾ ਕੇ ਰੱਖਦੇ ਹਨ।
ਦਮਨ ਨੇ ਬਲਜੀਤ ਨੂੰ ਕਿਹਾ, ਜਿਹੜਾ ਇਨਸਾਨ ਇੱਕ ਵਾਰੀ ਮੇਰੇ ਨਾਲ ਧੋਖਾ ਕਰ ਜਾਵੇ ਫਿਰ ਮੇਰੇ ਉਹ ਅੱਖਾਂ ਵਿੱਚ ਰੜਕਦਾ ਰਹਿੰਦਾ ਹੈ।
ਰਾਮ ਮੇਰੇ ਕੋਲੋਂ ਪੈਸੇ ਉਧਾਰੇ ਲੈ ਕੇ ਅੱਜ ਕੱਲ੍ਹ ਕਰਨ ਲੱਗ ਪਿਆ।
ਇੰਦਰਜੀਤ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦੇ ਮਾਤਾ ਜੀ ਦੀਆਂ ਅੱਖਾਂ ਪੱਕ ਗਈਆਂ ਪਰ ਉਹ ਨਾ ਮੁੜਿਆ।
ਸਿਆਣੇ ਕਹਿੰਦੇ ਹਨ ਕਿ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ।
ਬਲਵੀਰ ਕੋਲ ਚਾਰ ਪੈਸੇ ਕੀ ਆ ਗਏ ਉਸ ਨੇ ਤਾਂ ਅਸਮਾਨ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।