ਜੀ ਮੈਨੂੰ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਕੰਠ ਹਨ ਤੇ ਮੈਂ ਹਰ ਰੋਜ਼ ਪਾਠ ਵੀ ਕਰਦਾ ਹਾਂ।
ਤਾਂ ਅੱਧੀ ਰਾਤੀਂ ਕੌੜੇ ਸੋਤੇ ਮਾਮੇਂ ਭਾਈ ਆਏ।
ਮੂੰਹੋਂ ਕੌੜੀਆਂ ਫਿੱਕੀਆਂ ਕੱਢ ਕੇ ਤੇ, ਕਾਹਨੂੰ ਨਹੁੰ ਤੋਂ ਮਾਸ ਨਖੇੜਦੇ ਹੋ ? ਦੱਬੇ ਹੋਏ ਮੁਰਦਾਰ ਉਖੇੜ ਕਾਹਨੂੰ, ਹੱਥ ਲਹੂ ਦੇ ਨਾਲ ਲਬੇੜਦੇ ਹੋ ?
ਤੇਰੀ ਔਲਾਦ ਲਹੂ ਪੀਣੋਂ ਭੀ ਨਾ ਟਲਦੀ ਹੈ, ਭਾਵੇਂ ਕੌੜੀ ਹੀ ਲੱਗੂ ! ਤੇਰੇ ਹੀ ਸਭ ਕਾਰੇ ਨੇ । ਤੇਰੀ ਇੱਕ ਹੋਂਦ ਖੁਣੇਂ, ਵਖਤ ਪਏ ਸਾਰੇ ਨੇ ।
ਮਰਦਾ ਕੀ ਨਹੀਂ ਕਰਦਾ ? ਨਵਾਬ ਖਾਨ ਨੇ ਕੌੜਾ ਘੁੱਟ ਭਰ ਕੇ ਇਹ ਸਾਰੀਆਂ ਸ਼ਰਤਾਂ ਮੰਨ ਲਈਆਂ ਤੇ ਰਹਿਤ ਨਾਮਾ ਲਿਖ ਕੇ ਦੇਣ ਨੂੰ ਤਿਆਰ ਹੋ ਗਿਆ।
ਮੈਂ ਜਾਣ ਕੇ ਕਦੀ ਕਿਸੇ ਨਾਲ ਕੌੜਾ ਨਹੀਂ ਬੋਲਿਆ, ਪਰ ਜਦੋਂ ਕੋਈ ਵਿੰਗਾ ਜਾਂਦਾ ਹੋਵੇ, ਤਾਂ ਮੇਰੇ ਕੋਲੋਂ ਰਿਹਾ ਵੀ ਨਹੀਂ ਜਾਂਦਾ, ਤੇ ਮੈਂ ਸੱਚੀ ਸੱਚੀ ਮੂੰਹੋਂ ਕੱਢ ਦੇਂਦਾ ਆਂ।
ਪਰੇਮ ਨੇ ਉਸੇ ਤਰ੍ਹਾਂ ਸਿਰ ਮਾਰਦਿਆਂ ਪਹਿਲੇ ਜੁਆਬ ਨੂੰ ਦੁਹਰਾ ਦਿੱਤਾ, ਜਿਸ ਤੋਂ ਪੁੰਨਿਆਂ ਨੂੰ ਕੌੜ ਚੜ੍ਹ ਗਈ।
ਸ਼ਾਹ ਨੇ ਕਿਹਾ- ਮੇਰੇ ਨੌਕਰ ਨੂੰ ਵੀ ਨਾਲ ਲਈ ਜਾਉ। ਮੇਰੇ ਗਲੋਂ ਬਲਾ ਲਾਹੋ। ਨਿਰਾ ਖਾਣ ਦਾ ਮਸਾਲਾ (ਏ ਇਹ), ਕੌਡੀ ਕੰਮ ਦਾ ਨਹੀਂ।
ਜੇ ਇਹ ਸਿਰਫ਼ ਕਹਾਣੀ ਹੁੰਦੀ ਅਤੇ ਇਸ ਨੂੰ ਪਰਵਾਨ ਕਰਾਣਾ ਲੇਖਕ ਦੀ ਇੱਛਾ ਹੁੰਦੀ, ਤਾਂ ਉਹ ਬੜੀ ਆਸਾਨੀ ਨਾਲ ਪ੍ਰਭਾ ਦਾ ਵਿਆਹ ਕਿਸੇ ਪਾਂਧੇ ਪ੍ਰੇਹਤ ਕੋਲੋਂ ਪੜ੍ਹਵਾ ਦੇਂਦਾ, ਤੇ ਭਾਈਚਾਰਕ ਕ੍ਰੋਪੀ ਦੇ ਘਣਛੱਤੇ ਨੂੰ ਮਗਰ ਨਾ ਪੁਆਂਦਾ।
ਉਹ ਬੜੀ ਆਸ ਧਾਰ ਕੇ ਪੰਜ ਰੁਪਏ ਸ਼ਾਹ ਪਾਸੋਂ ਉਧਾਰੇ ਲੈਣ ਗਿਆ, ਪਰ ਅੱਗੋਂ ਸਿੱਧਾ ਹੀ ਕੋਰਾ ਜਵਾਬ ਮਿਲਿਆ । ਵਿਚਾਰਾ ਆਪਣਾ ਮੂੰਹ ਲੈ ਕੇ ਮੁੜ ਆਇਆ।
ਮੋਹਨ ਦਾ ਜਵਾਬ ਸੁਣ ਕੇ ਉਹ ਕ੍ਰੋਧ ਨਾਲ ਲਾਲ ਹੋ ਕੇ ਬੋਲੇ, 'ਕੀਹ ਕਿਹਾ ਈ, ਜ਼ਮੀਰ ਦੇ ਵਿਰੁੱਧ ? ਹੱਛਾ ਹੁਣ ਕੋਹੜ ਕਿਰਲੀਆਂ ਨੂੰ ਵੀ ਖੰਭ ਲੱਗ ਗਏ ਨੇ ?"
ਉਧੋ ! ਕੋਰੜੂ ਮੋਠ ਵਿੱਚ ਮੋਹ ਪਾ ਕੇ, ਅਸਾਂ ਆਪਣਾ ਆਪ ਗੁਆ ਲਿਆ ਹੈ, ਦੁੱਖਾਂ ਪੀ ਲਿਆ, ਗ਼ਮਾਂ ਖਾ ਲਿਆ ਹੈ, ਕੁੰਦਨ ਦੇਹੀ ਨੂੰ ਰੋਗ ਜਿਹਾ ਲਾ ਲਿਆ ਹੈ।