ਜਦ ਕੁਸਮ ਨਾਲ ਉਸ ਦਾ ਵਾਹ ਪੈਂਦਾ ਹੈ ਤਾਂ ਉਚਰ ਤੀਕ ਉਸ ਦੀ ਅਵਸਥਾ ਆਰਟਿਸਟਿਕ ਤੌਰ ਤੇ ਵੀ, ਤੇ ਅਧਿਆਤਮਿਕ ਤੌਰ ਤੇ ਵੀ ਪਕੇਰੀ ਹੋ ਚੁਕੀ ਹੁੰਦੀ ਹੈ, ਜਿਸ ਕਰਕੇ ਉਹ ਆਪਣੀ ਮੰਜ਼ਲ ਨੂੰ ਛੂਹ ਲੈਂਦਾ ਹੈ। ਇਹ ਸ਼ਾਇਦ ਉਹ ਅਵਸਥਾ ਹੈ ਜਿੱਥੇ ਪਹੁੰਚ ਕੇ ਕਿਸੇ ਵੀ ਕਿਸਮ ਦਾ ਬਲੀਦਾਨ ਕਰਨਾ ਆਦਮੀ ਦੇ ਖੱਬੇ ਹੱਥ ਦਾ ਕੰਮ ਹੋ ਜਾਂਦਾ ਹੈ।
ਸ਼ਾਹ ਨੇ ਆਪਣੇ ਨੌਕਰ ਦੇ ਪਿਉ ਨੂੰ ਦੱਸਿਆ- ਤੇਰਾ ਪੁੱਤਰ ਮੇਰੇ ਪਾਸੋਂ ਨੱਸ ਗਿਆ ਏ। ਬਸੰਤ ਸਿੰਘ ਹੈ ਇਕ ਜੱਟ ਸਰਦਾਰ, ਉਹਦੀ ਨੌਕਰੀ ਜਾ ਕੀਤੀ ਸੂ। ਜੇ ਉਹਦੇ ਵਿੱਚ ਅਕਲ ਹੁੰਦੀ ਤਾਂ ਢਿੱਡ ਭਰ ਕੇ ਖਾਣ ਨੂੰ ਮਿਲਦਾ ਸੀ, ਐਥੋਂ ਕਿਉਂ ਹਿਲਦਾ ? ਹੁਣ ਉਹਨੂੰ ਵੀ ਖਬਰ ਲੱਗੇਗੀ।
ਉਸ ਨੇ ਜਦੋਂ ਵੀ ਇਨਾਮ ਲਿਆ, ਡ੍ਰਾਇੰਗ ਵਿੱਚੋਂ। ਡ੍ਰਾਇੰਗ ਮਾਸਟਰ ਨੇ ਤਾਂ ਉਸ ਦੇ ਦਿਮਾਗ਼ ਵਿੱਚ ਇਕ ਹੋਰ ਹੀ ਖ਼ਬਤ ਭਰ ਦਿੱਤਾ ਸੀ ਕਿ ਉਹ ਵੱਡਾ ਹੋ ਕੇ ਇੱਕ ਸ਼ਾਨਦਾਰ ਆਰਟਿਸਟ ਬਣੇਗਾ।
ਕੋਠੜੀਆਂ ਦੀਆਂ ਕੰਧਾਂ ਭਾਵੇਂ ਪੱਕੀਆਂ ਇੱਟਾਂ ਦੀਆਂ ਹਨ, ਪਰ ਜਿੱਥੋਂ ਜਿੱਥੋਂ ਕੋਈ ਇੱਟ ਨਿਕਲ ਗਈ ਹੈ, ਮੁੜ ਕਿਸੇ ਨੂੰ ਉਹ ਖੱਪਾ ਪੂਰਨ ਦੀ ਲੋੜ ਨਹੀਂ ਭਾਸੀ, ਇਹੋ ਕਾਰਨ ਹੈ ਕਿ ਕਈਆਂ ਕੰਧਾਂ ਵਿੱਚੋਂ ਦੁਸਾਰ ਪਾਰ ਮੁਘੋਰੇ ਹੋ ਗਏ ਹਨ।
ਆਪਣੀ ਕਰੂਪਤਾ ਉਸ ਨੂੰ ਹਮੇਸ਼ਾਂ ਖਟਕਦੀ ਰਹਿੰਦੀ ਹੈ। ਕੁੜੀਆਂ ਚਿੜੀਆਂ ਵਿਆਹ ਤੋਂ ਪਹਿਲਾਂ ਜਿਸ ਤਰ੍ਹਾਂ ਰੀਝਾਂ ਦੇ ਖੰਭਾਂ ਨਾਲ ਨਵ-ਜੀਵਨ ਦੇ ਸੁਨਹਿਰੀ ਆਕਾਸ਼ ਵਿੱਚ ਉਡਦੀਆਂ ਰਹਿੰਦੀਆਂ ਹਨ, ਇਹ ਉਡਾਰੀ ਊਸ਼ਾ ਨੂੰ ਕਦੇ ਵੀ ਨਸੀਬ ਨਹੀਂ ਹੋਈ।
ਥੋੜ੍ਹਾ ਦਿਨ ਚੜ੍ਹਨ ਪਿੱਛੋਂ ਨਿਕਾਹ ਹੋਇਆ, ਫਿਰ ਕੁੜੀ ਵਾਲਿਆਂ ਖੱਟ ਵਿਛਾ ਕੇ ਦਾਜ ਦਾ ਵਿਖਾਲਾ ਕੀਤਾ, ਮਿਰਾਸੀ ਆ ਕੇ ਖੱਟ ਹੋਕਣ ਲੱਗਾ।
ਉਸ ਦੀ ਹੀ ਹਿੰਮਤ ਹੈ ਕਿ ਖਚਰੇ ਪਾਣੀ ਵਿੱਚ ਖਲੋ ਕੇ ਉਸ ਨੇ ਮੁੰਡਿਆਂ ਨੂੰ ਇੱਧਰੋਂ ਉੱਧਰ ਪੁਚਾਇਆ।
ਆਪਣੀ ਮਾਸੀ ਦੀ ਪ੍ਰੇਰਨਾ ਅਨੁਸਾਰ ਮੋਹਨੀ ਕਈਆਂ ਦਿਨਾਂ ਤੋਂ ਪੁਸ਼ਪਾ ਦੇ ਖਹਿੜੇ ਪਈ ਹੋਈ ਸੀ, ਪਰ ਛੁੱਟ ਟਾਲਮਟੋਲੇ ਤੋਂ ਪੁਸ਼ਪਾ ਨੇ ਹੁਣ ਤੀਕ ਉਸ ਨੂੰ ਕੋਈ ਉੱਤਰ ਨਹੀਂ ਸੀ ਦਿੱਤਾ।
"ਕਾਹਨੂੰ ਖਾਧੀ ਏ ਤੂੰ (ਰੋਟੀ) ! ਵੱਡੇ ਵੇਲੇ ਦੀ ਵਿਚਾਰੀ ਨਿਰਨੇ ਕਲੇਜੇ ਹੀ ਬੈਠੀ ਏ ਕਿ ! ਪੰਜ ਪੰਜ ਵੇਲੇ ਖਸਮ ਨੂੰ ਖਾਣੀ ਤੋਸੇ ਬੀੜਦੀ ਏ, ਅਜੇ ਏਹਨੂੰ ਭੋਖੜਾ ਹੀ ਲੱਗਾ ਰਹਿੰਦਾ ਏ।
''ਚੰਗੇ ਬਚੇ- ਟੁੱਟੀ ਸਿਰਫ ਲਾਰੀ, ਜਿਹੜੀ ਖਾਏ ਖ਼ਸਮਾਂ ਦਾ ਸਿਰ-ਪਰ ਇੱਕ ਘੜੀ ਲਈ ਮੈਂ ਸਮਝਿਆ ਸੀ ਕਿ ਸੱਚੀਂ ਰੱਬ ਦਾ ਗਜ਼ਬ ਪੁਲਸੀਆਂ ਦੇ ਸੰਘੇ ਘੁੱਟਣ ਆ ਗਿਆ ਸੀ," ਥਾਣੇਦਾਰ ਨੇ ਆਪਣੇ ਕੱਪੜੇ ਝਾੜ ਕੇ ਆਖਿਆ।
ਕੁਝ ਮਨਚਲੇ ਨੌਜਵਾਨ ਇੱਕ ਲੰਗੜੇ ਦੀ ਖਿੱਲੀ ਉਡਾ ਰਹੇ ਸਨ।
ਜੀਤ ਦੇ ਪਿਤਾ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਮੇਰੇ ਖ਼ਾਨਿਓਂ ਗਈ ।