ਸ਼ਾਇਦ ਪਾਰਵਤੀ ਨੂੰ ਵੀ ਰਾਤ ਦੀ ਖ਼ਬਰ ਮਿਲ ਚੁੱਕੀ ਸੀ—ਉਹ ਏਦੂੰ ਅੱਗੇ ਨਾ ਬੋਲ ਸਕੀ ਤੇ ਭੁੰਜੇ ਹੀ ਬੈਠ ਗਈ—ਉਸ ਦੀ ਹਾਲਤ ਵੇਖਣ ਦੀ ਤਾਕਤ ਸ਼ਾਇਦ ਰਾਇ ਸਾਹਿਬ ਤੋਂ ਬਿਨਾਂ ਹੋਰ ਕਿਸੇ ਵਿੱਚ ਨਹੀਂ ਸੀ। ਰੋਂਦਿਆਂ ਰੋਂਦਿਆਂ ਉਸ ਦੀ ਘਿੱਗੀ ਬੱਝ ਗਈ।
ਸੰਸਾਰ ਦਾ ਤਰੀਕਾ ਇਹ ਹੈ ਕਿ ਜੇ ਜ਼ਰਾ ਦਬਕ ਜਾਉ ਤਾਂ ਹੋਰ ਘਿਸ ਚਾੜ੍ਹਦੇ ਹਨ ਤੇ ਅੱਗੋਂ ਆਕੜ ਜਾਉ ਤਾਂ ਚੁੱਪ ਕਰ ਜਾਂਦੇ ਹਨ।
ਨੌਕਰ ਕੋਈ ਹੀ ਚੰਗਾ ਹੁੰਦਾ ਹੈ, ਨਹੀਂ ਤਾਂ ਸਾਰੇ ਹੀ ਹੱਡ-ਰੱਖ ਹੁੰਦੇ ਹਨ। ਭਾਵੇਂ ਘਿਉ ਦੇ ਕੁੱਪੇ ਰੁੜ੍ਹ ਜਾਣ, ਉਨ੍ਹਾਂ ਨੂੰ ਕੀ।
ਆਮ ਤੌਰ ਤੇ ਪੰਜਾਬ ਦੇ ਪਿੰਡਾਂ ਵਿੱਚ ਨਨਾਣ ਭਰਜਾਈ ਦੀ ਚੰਗੀ ਨਹੀਂ ਲਗਦੀ, ਪਰ ਚੰਨੋ ਤੇ ਭਜਨੋ ਦੇ ਘਿਉ ਸ਼ੱਕਰ ਹੋਣ ਦਾ ਖ਼ਾਸ ਕਾਰਨ ਸੀ। ਚੰਨੋ ਮਾਂ ਅਤੇ ਭੈਣ ਦੇ ਪਿਆਰ ਤੋਂ ਸੱਖਣੀ ਸੀ । ਉਹਦੇ ਲਈ ਸੱਖਣੇ ਘਰ ਅਤੇ ਦਿਲ ਵਿੱਚ ਭਜਨੋ ਭਾਬੀ, ਸਹੇਲੀ, ਮਾਂ ਅਤੇ ਭੈਣ ਬਣ ਕੇ ਵਸ ਗਈ ਸੀ।
ਪਾ ਤ੍ਰੇਲ ਨਾ ਉਠਦਿਆਂ ਚਾਵਾਂ ਤੇ, ਸੁਟ ਲੂਣ ਨ ਔਲਿਆਂ ਘਾਵਾਂ ਤੇ, ਲੁਕ ਲੁਕ ਕੇ ਗੇਹੜੇ ਮਾਰਨ ਦੀ, ਤੂੰ ਸਿਖ ਲਈ ਨਵੀਂ ਅਦਾ ਕੀ ਏ ?
ਫਿਰ ਤੁਹਾਡੀ ਇਹ ਮਾਂ ਬਣਨ ਵਾਲੀ ਕਹਾਣੀ ਸੁਣ ਕੇ ਕੀ ਦੱਸਾਂ ਮੇਰੇ ਦਿਲ ਤੇ ਕਿਹੋ ਜੇਹਾ ਅਸਰ ਹੋਇਆ ਹੈ। ਮੈਂ ਨਹੀਂ ਸਮਝ ਸਕਦਾ ਕਿ ਮਨੁੱਖੀ ਜਾਮੇ ਵਿੱਚ ਆ ਕੇ ਕੋਈ ਇਨਸਾਨ ਇਤਨੀ ਘਾਲਣਾ ਕਿਸੇ ਪਰਾਏ ਲਈ ਘਾਲ ਸਕਦਾ ਹੈ।
ਪਰ ਮਾਸਟਰ ਜੀ, ਦੌਲਤ ਹੀ ਤਾਂ ਸਭ ਕੁਝ ਨਹੀਂ ਨਾ ਹੁੰਦੀ । ਜੇ ਦੌਲਤ ਨਾਲ ਮਨੁੱਖਾਂ ਦੇ ਘਾਪੇ ਪੂਰੇ ਹੋ ਸਕਦੇ ਹੁੰਦੇ ਤਾਂ ਦੁਨੀਆਂ ਮਨੁੱਖਾਂ ਨੂੰ ਕਿਉਂ ਰੋਂਦੀ।
ਮਿੱਤਰ ਦਾ ਕੰਮ ਘਾਤ ਕਮਾਉਣਾ ਨਹੀਂ ਅਤੇ ਮੇਰੇ ਨਾਲ ਧੋਖਾ ਕਰ ਕੇ ਤੂੰ ਮਿੱਤ੍ਰਤਾ ਨੂੰ ਦਾਗ ਲਾਇਆ ਹੈ।
ਗੱਲ ਤਾਂ ਮਾਮੂਲੀ ਹੀ ਸੀ, ਪਰ ਵੇਖ ਲਉ ਦੋਹੀਂ ਪਾਸੀਂ ਘਾਣ ਲੱਥ ਗਏ ਹਨ। ਤੇ ਕਈ ਜ਼ਖ਼ਮੀ ਹਸਪਤਾਲ ਪਏ ਹਨ।
ਭਲੇ ਪੁਰਖਾ ! ਤੈਨੂੰ ਕੀ ਜੇ ਕਪਾਹ ਮਾਰੀ ਗਈ, ਤੇਰਾ ਪੁੱਤ ਵਰ੍ਹੇ ਦੀਆਂ ਰੋਟੀਆਂ ਦੇ ਸਕਦਾ ਹੈ, ਪਰ ਮਿਰਚਾਂ ਸੜ ਜਾਣ ਤਾਂ ਖਰੇ ਦਾ ਘਾਣ ਬੱਚਾ ਪੀੜਿਆ ਜਾਂਦਾ ਹੈ।
ਦੋਹਾਂ ਸਕਿਆਂ ਭਰਾਵਾਂ ਨੇ ਸਾਰੀ ਉਮਰ ਘੜੇ ਵੱਟੇ ਦਾ ਵੈਰ ਰੱਖਿਆ ਅਤੇ ਕਦੇ ਨਾ ਬਣੀ।
ਹਰ ਕੰਮ ਕੱਢਣ ਲਈ, ਮੇਰੇ ਪਾਸ ਚਾਂਦੀ ਦੀ ਜੁੱਤੀ ਹੈ। ਜਿਸ ਨਾਲ ਹਰ ਸ਼ਿਕਾਰ ਮਾਰਿਆ ਜਾਂਦਾ ਹੈ, ਇਸ (ਭਗਵਾਨ ਸਿੰਘ) ਵਿਚਾਰੀ ਘੜੇ ਦੀ ਮੱਛੀ ਦਾ ਕੀ ਏ?