ਨਾਨਕ ਸਿੰਘ ਦੀ ਰਚਨਾ, ਨਾਨਕ ਸਿੰਘ ਦੀ ਕਲਾ ਦੀ ਅਲੋਚਨਾ, ਕਰਨ ਵਾਲੇ ਬਹੁਤ ਸਾਰੇ ਸਾਹਿਤਕ, ਮਹਾਰਥੀ ਆਪਣੀ ਕਲਮ ਦੀ ਚੁੰਜ ਸਵਾਰ ਰਹੇ ਨੇ। ਉਹਨਾਂ ਨੇ ਪੜਚੋਲ-ਅਸਤਰ ਨਾਲ ਵਾਲ ਦੀ ਖੱਲ ਲਾਹੁਣੀ ਹੈ। ਗੁਣ ਦੋਸ਼ ਦਾ ਨਿਪਟਾਰਾ ਕਰਨਾ ਹੈ।
ਦਿਲ ਹੀ ਦਿਲ ਵਿੱਚ ਉਹ ਆਪਣੇ ਆਪ ਨੂੰ ਲਾਹਨਤ ਮੁਲਾਮਤ ਕਰਨ ਲੱਗਾ, ਕਿ ਕਿਉਂ ਉਸ ਨੇ ਇੱਕ ਬੇਵਕੂਫ ਦੋਸਤ ਦੀ ਚੁੱਕ ਵਿੱਚ ਆ ਕੇ ਇਹੋ ਜੇਹੇ ਉੱਚ ਆਤਮਾਂ ਦੀ ਨੀਤ ਉੱਤੇ ਸ਼ੱਕ ਕੀਤਾ।
ਮੈਨੂੰ ਵੀ ਹੁਣ ਜੀਉਣ ਦੀ ਐਡੀ ਕੋਈ ਸੱਧਰ ਨਹੀਂ ; ਬਥੇਰਾ ਜੀਉ ਲਿਆ ਏ। ਹੁਣ ਤੇ ਰੱਬ ਮੈਨੂੰ ਚੁੱਕ ਈ ਲਏ ਤੇ ਚੰਗੀ ਗੱਲ ਏ।
...ਪਰ ਪ੍ਰਕਾਸ਼ ਜਿਸ ਨੇ ਸੀਟ ਤੇ ਬੈਠਿਆਂ ਹੀ ਉਸ ਨੂੰ ਸੜਕ ਤੇ ਫਿਰਦਿਆਂ ਤੱਕ ਲਿਆ ਸੀ, ਖੜਕਵੀਂ ਆਵਾਜ਼ ਵਿੱਚ ਬੋਲਿਆ-"ਇਹ ਕੀਹ ਗੱਲ ਏ ਮਾਸਟਰ ! ਬੜੀ ਚੁਹਲ ਕਦਮੀ ਹੋਣ ਡਹੀ ਹੋਈ ਏ ਅੱਜ ?”
ਜ਼ਿਮੀਂਦਾਰ ਤੇ ਉਸ ਦਿਆਂ ਸਾਥੀਆਂ ਨੇ ਕਾਮਿਆਂ ਨੂੰ ਸੱਦ ਕੇ ਉਨ੍ਹਾਂ ਨੇ ਸ਼ਿਕਾਰ ਨੂੰ ਬੱਧਾ, ਤੇ ਖੁਰਜੀਆਂ ਵਿੱਚ ਸੰਭਾਲਿਆ ਤੇ ਟੋਰਿਆ ਤੇ ਆਪ ਟੁਰਨ ਤੋਂ ਪਹਿਲੇ ਉਹਨਾਂ ਨੇ ਸੋਚਿਆ ਪੰਜੇ ਦੇ ਪੰਜੇ ਇੱਕ ਇੱਕ ਚੁਸਕੀ ਲਾ ਲੈਣ । ਫਲਾਹ ਦੇ ਦਰਖ਼ਤ ਹੇਠ ਬੈਠ ਕੇ ਸ਼ੇਰੇ ਨੇ ਬੋਤਲ ਖੋਲ੍ਹ ਦਿੱਤੀ।
ਸਾਥੀ ਦੇ ਕੁਰਾਹੇ ਜਾਣ ਤੇ ਗੁੱਸਾ ਆ ਹੀ ਜਾਂਦਾ ਹੈ । ਦੋਹਾਂ ਸਹੇਲੀਆਂ ਦਾ ਪਿਆਰ ਚਾਵਾਂ ਦੀ ਥਾਂ ਦਰਦ ਚੀਸਾਂ ਵਿੱਚ ਵੀ ਸਮਾਨ ਸੀ। ਸ਼ਾਮੋਂ ਦੀ ਬਦਨਾਮੀ ਚੰਨੋ ਦਾ ਦਿਲ ਚੀਰ ਗਈ ਸੀ । ਉਸ ਨੂੰ ਏਨ੍ਹਾਂ ਦਾ ਫ਼ਿਕਰ ਕਈ ਵਾਰੀ ਬੜਾ ਔਖਾ ਕਰ ਜਾਂਦਾ।
ਤੁਸਾਂ ਲੋਕਾਂ ਇਹੋ ਜੇਹੀਆਂ ਗੱਲਾਂ ਦਾ ਪ੍ਰਚਾਰ ਕਰ ਕੇ ਭਾਰਤ ਦੀ ਇਸਤ੍ਰੀ ਨੂੰ ਬਿਲਕੁਲ ਕੱਚ ਦੀ ਵੰਗ ਜਾਂ ਲਾਜਵੰਤੀ ਦਾ ਬੂਟਾ ਬਣਾ ਦਿੱਤਾ ਹੈ ਕਿ ਜ਼ਰਾ ਕੁ ਜਿੰਨੀ ਛੂਹ ਜਾਂ ਹਵਾ ਦੇ ਬੁਲ੍ਹੇ ਨਾਲ ਹੀ ਉਸ ਦਾ ਨਾਰੀ-ਪੁਣਾ ਟੁੱਟ ਕੇ ਚੀਨੀ ਚੀਨੀ ਹੋ ਜਾਂਦਾ ਹੈ।
ਗੱਡੀ ਪਟੜੀ ਤੋਂ ਉੱਤਰ ਗਈ। ਕੁਝ ਡੱਬੇ ਉਲਟ ਗਏ। ਕਈ ਫੱਟੜ ਹੋ ਗਏ। ਹਰ ਪਾਸੇ ਚੀਕ ਚਿਹਾੜਾ ਮੱਚ ਗਿਆ।
ਅੱਜ ਤੁੰ ਪੁਰਾਣੇ ਵੇਲੇ ਫੋਲਣ ਲੱਗੀ—ਤਾਂ ਪਤਾ ਨਹੀਂ, ਕਿਉਂ ਮੈਂ ਆਪਾਂ ਆਪ ਉਧੜ ਪਈ, ਜਿਵੇਂ ਕਿਸੇ ਮੇਰੀਆਂ ਚੀਸਾਂ ਉੱਤੇ ਦੁੱਧ ਨਿਚੋੜ ਦਿੱਤਾ ਹੋਵੇ।
ਉਸ ਨੇ ਬਥੇਰੀ ਚੀਂ ਪੀਂ ਕੀਤੀ, ਪਰ ਪਰਾਏ ਪੁੱਤਰਾਂ ਨੇ ਧਰ ਕੇ ਅੱਗੇ ਲਾ ਲਿਆ ਤੇ ਥਾਣੇ ਲੈ ਗਏ।
ਬਾਦਸ਼ਾਹ ਦੇ ਮਹਿਲ ਦੇ ਇਰਦ ਗਿਰਦ ਇੰਨਾ ਪਹਿਰਾ ਰੱਖਿਆ ਜਾਂਦਾ ਹੈ ਕਿ ਮਨੁੱਖ ਤਾਂ ਕੀ, ਲਾਗੇ ਚਿੜੀ ਵੀ ਨਹੀਂ ਫਟਕ ਸਕਦੀ।
ਇਸ ਘੜੀ ਮੁੜੀ ਇੱਕੋ ਤਰ੍ਹਾਂ ਦੇ ਜਵਾਬ ਨੇ ਉਸ ਦੇ ਸਬਰ ਨੂੰ ਹੋਰ ਚਿੱਪ ਚੜ੍ਹਾ ਦਿੱਤੀ ਤੇ ਅੱਗੇ ਨਾਲੋਂ ਵੀ ਵਧੇਰੇ ਕਾਹਲੀ ਪਾ ਕੇ ਪੁੱਛਿਆ- ''ਤੂੰ ਆਦਮੀ ਏਂ ਕਿ ਗਧਾ, ਪਤਾ ਨਹੀਂ ਲਗਦਾ ਤੈਨੂੰ, ਕਿ ਮੈਂ ਕੀ ਪੱਛਦੀ ਪਈ ਆਂ ਤੇਰੇ ਕੋਲੋਂ ? ਦੱਸ ਛੇਤੀ, ਕੀ ਗੱਲ ਏ?