ਉਸ ਨੇ ਕਾਮ ਕ੍ਰੋਧ ਆਦਿ ਨੂੰ ਵੱਸ ਕਰਨ ਲਈ ਰੁੱਖਾਂ ਤੇ ਜਗਰਾਤੇ ਕੱਟਣੇ ਸ਼ੁਰੂ ਕਰ ਦਿੱਤੇ।
ਮਹਾਤਮਾ ਟੈਗੋਰ ਨੇ ਆਪਣੀਆਂ ਲਿਖਤਾਂ ਰਾਹੀਂ ਆਪਣਾ, ਆਪਣੇ ਖ਼ਾਨਦਾਨ ਤੇ ਦੇਸ਼ ਦਾ ਨਾਂ ਜੱਗ ਵਿੱਚ ਰੌਸ਼ਨ ਕਰ ਦਿੱਤਾ ਹੈ। ਉਸ ਦੀਆਂ ਲਿਖਤਾਂ ਦੀ ਸੰਸਾਰ ਵਿੱਚ ਧਾਂਕ ਪੈ ਗਈ ਹੈ।
ਜਗ ਰੱਖਣਾ ਨਾਲੇ ਪ੍ਰੀਤ ਨਿਭਾਣੀ, ਹਾਇ ਵੇ ਜੀਆ ! ਤੇਰੀ ਰਹਿ ਨਹੀਉਂ ਆਣੀ।
"ਨਸੀਮ, ਮੈਂ ਤੈਨੂੰ ਸੱਦਿਆ ਸੀ ਜ਼ਖ਼ਮਾਂ ਤੇ ਮਲ੍ਹਮ ਲਵਾਣ ਲਈ, ਪਰ ਜੋ ਤੂੰ ਇਹਨਾਂ ਤੇ ਲੂਣ ਹੀ ਪਾਣਾ ਸੀ ਤਾਂ ਕੀਹ ਲੋੜ ਸੀ ਤੇਰੇ ਇੱਥੇ ਆਉਣ ਦੀ ?
ਤੇਰੇ ਪੁੱਤਰ ਦੀ ਕਰਤੂਤ ਜਾ ਦੱਸ ਦਿੱਤੀ, ਤੈਨੂੰ ਤੇ ਜ਼ਹਿਰ ਲੱਗਣੀ ਹੋਈ।
ਉਹ ਤਾਂ ਆਪਣੇ ਕੀਤੇ ਤੇ ਸ਼ਰਮ ਸਾਰ ਸੀ, ਤੇ ਇਧਰ ਮੇਰੇ ਦਿਲ ਵਿੱਚ ਉਸ ਦੀ ਨਫ਼ਰਤ ਜ਼ਹਿਰ ਘੋਲ ਰਹੀ ਸੀ, ਪਰ ਉਪਰੋਂ ਉਪਰੋਂ ਅਸੀਂ ਦੋਨੋਂ ਇੱਕ ਦੂਜੇ ਨੂੰ ਖ਼ੁਸ਼ ਰੱਖਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਸਾਂ।
ਦੁਨੀਆਂ ਹੱਸਦੀ, ਵੱਸਦੀ ਰਸਦੀ ਏ, ਇੱਕੋ ਮਹੀਨੇਂ ਜਹਾਨ ਦੀ ਚੋਰ ਹੋ ਗਈ।
ਜਾਣਨੀਂ ਏਂ ਕੌਣ ਏ ਉਹ ਲੜਕੀ ? ਮੇਰੇ ਦੁਸ਼ਮਨ ਦੀ, ਜਿਸ ਦੀਆਂ ਸ਼ੈਤਾਨੀਆਂ ਨੇ ਮੇਰੇ ਬਰਖਿਲਾਫ ਜਹਾਦ ਖੜਾ ਕਰ ਰੱਖਿਆ ਏ ਜਿਸ ਬਦਮਾਸ਼ ਨੇ ਅੱਜ ਮੈਨੂੰ ਕੱਖੋਂ ਹੌਲਾ ਕਰ ਦਿੱਤਾ ਏ।
ਜੋ ਕੰਮ ਕਰੇਗਾ ਉਹ ਹੀ ਜੱਸ ਦਾ ਟਿੱਕਾ ਲਏਗਾ । ਹੁਣ ਲੋਕ ਬੜੇ ਸਿਆਣੇ ਹੋ ਗਏ ਹਨ ਤੇ ਐਵੇਂ ਕਿਸੇ ਦੀ ਵਾਹ ਵਾਹ ਨਹੀਂ ਹੋ ਸਕਦੀ।
ਲੋਕਾਂ ਨੇ ਸ਼ਾਮੂ ਨੂੰ ਕਿਹਾ—ਅਨੰਤ ਰਾਮ ਤੇਰਾ ਸੋ ਵੈਰੀ ਸਹੀ, ਪਰ ਅੱਗੇ ਪਿਆਂ ਨੂੰ ਤੇ ਸ਼ੇਰ ਵੀ ਨਹੀਂ ਖਾਂਦਾ ; ਗਈ ਗੁਜਰੀ ਕਰ ਛੱਡ ਤੇ ਓੜਕ ਭਲੇ ਦਾ ਭਲਾ । ਇਹ ਵੀ ਤੇਰੀ ਕੀਤੀ ਭੁੱਲਣ ਨਹੀਂ ਲੱਗਾ ਤੇ ਨਾਲੇ ਤੂੰ ਸਾਰੇ ਬਾਹਰੇ ਵਿਚ ਜੱਸ ਖੱਟੇਂਗਾ।
ਡਾਕਟਰ ਨੇ ਜਦੋਂ ਮੇਰੀ ਲੱਤ ਉੱਤੇ ਨਿਕਲੇ ਵੱਡੇ ਸਾਰੇ ਫੋੜੇ ਨੂੰ ਚੀਰਾ ਦਿੱਤਾ, ਤਾਂ ਮੈਂ ਜੀਭ ਦੰਦਾਂ ਹੇਠ ਦੇ ਲਈ।
ਕਿਸੇ ਨੂੰ ਮੰਦੇ ਬਚਨ ਬੋਲ ਕੇ ਆਪਣੀ ਜੀਭ ਗੰਦੀ ਕਰਨ ਦਾ ਕੋਈ ਫ਼ਾਇਦਾ ਨਹੀਂ ।