ਅੰਦਰ ਬੈਠ ਕੇ ਆਉ ਨਜਿਠ ਲਈਏ, ਬੁੱਕਲ ਆਪਣੀ ਨਸ਼ਰ ਕਰਵਾਈਏ ਨਾ, ਯਾਰੋ ਨਵਾਂ ਤੇ ਮਾਸ ਦਾ ਸਾਕ ਸਾਡਾ, ਸਥਾ ਸੱਦ ਕੇ ਲੀਕਾਂ ਲੁਆਈਏ ਨਾ।
ਉਜਲ ਜਾਏ ਕੇ ਬਾਪ ਦਾ ਨਾਉਂ ਕੀਤੋ, ਸਾਰੇ ਜਗਤ ਤੋਂ ਚਾਕ ਸਦਾਏ ਕੇ ਜੀ।
ਉਹ ਭਲਾ ਸਾਂਈ ਲੋਕ ਹੈ । ਸਦਾ ਆਪਣੇ ਆਪ ਵਿੱਚ ਮਸਤ ਰਹਿੰਦਾ ਹੈ । ਨਾ ਕਿਸੇ ਦੇ ਭਲੇ ਵਿੱਚ ਹੈ ਨਾ ਬੁਰੇ ਵਿੱਚ।
ਜ਼ਿਮੀਂਦਾਰ ਸੋਚਦਾ ਹੁਣ ਉਹ ਬੁੱਢਾ ਹੋ ਗਿਆ ਸੀ, ਤਦੇ ਤੇ ਇਤਨੀ ਛੇਤੀ ਉਹਨੂੰ ਸ਼ਰਾਬ ਚੜ ਜਾਂਦੀ ਤੇ ਉਹਦੇ ਹੱਥ ਕੰਬਣ ਲੱਗ ਜਾਂਦੇ। ਪਰ ਉਹਨੂੰ ਆਪਣਿਆਂ ਚਾਟੜਿਆਂ ਤੇ ਸਖ਼ਤ ਗੁੱਸਾ ਆਉਂਦਾ। ਉਹ ਸਾਰੇ ਦੇ ਸਾਰੇ ਅੱਜ ਤੀਕ ਤਖਰ ਦੇ ਤਖਰ ਸਨ। ਕਿਸੇ ਨੂੰ ਨਾ ਘੁਣ ਲੱਗਾ ਸੀ ਨਾ ਸੀਖ ਨੇ ਖਾਧਾ ਸੀ । ਬਸ ਉਂਜ ਦੇ ਉਂਜ ਸਨ ਜਿਵੇਂ ਕਦੀ ਹੁੰਦੇ ਸਨ।
ਇੱਕ ਤੇਲਣ ਕਿਸੇ ਮੁੰਡੇ ਨਾਲ ਨੱਸ ਗਈ । ਉਹਦੇ ਪਿਉ ਨੇ ਵੀ ਪਰ ਨਾ ਹੀਲ ਕੀਤੀ ਨਾ ਦਲੀਲ, ਸਿਰ ਤੇ ਖੱਫਣ ਬੰਨ੍ਹ ਕੇ ਘਰੋਂ ਨਿੱਕਲ ਪਿਆ। ਲੋੜਦਿਆਂ ਲੋੜਦਿਆਂ ਕੋਈ ਦੋ ਮਹੀਨੇ ਬਾਅਦ ਸੂਹ ਮਿਲੀ ਕੁੜੀ ਫਲਾਣੀ ਥਾਂ ਹੈ। ਜਾਂਦਿਆਂ ਹੀ ਉਸ ਨੇ ਕੁੜੀ ਨੂੰ ਟੁੱਕ ਸੁੱਟਿਆ ਤੇ ਟੁਕੜੇ ਬੋਰੀ ਵਿੱਚ ਪਾ ਕੇ ਘਰ ਲੈ ਆਇਆ।
ਭਰਾਵੋ । ਨਵੇਂ ਸੂਰਜ ਸਾਡੇ ਪਿੰਡ ਵਿੱਚ ਕੋਈ ਨਾ ਕੋਈ ਬਲਾ ਆ ਪੈਂਦੀ ਏ। ਕਦੀ ਪਲੇਗ, ਕਦੀ ਕੁਸ ਹੋਰ।
ਉਸ ਦੇ ਬਚਣ ਦੀ ਕੋਈ ਆਸ ਨਹੀਂ ਸੀ, ਦਸ ਮਹੀਨਿਆਂ ਮਗਰੋਂ ਉਸ ਨੇ ਪੈਰ ਮੰਜੀ ਤੋਂ ਹੇਠਾਂ ਲਾਹਿਆ ਹੈ। ਉਸ ਦਾ ਤੇ ਨਵੇਂ ਸਿਰੇ ਜਨਮ ਹੋਇਆ ਹੈ।
ਤੂੰ ਬੇਬੇ, ਇਹਦੀ ਗੱਲ ਦਾ ਧਿਆਨ ਨਾ ਕਰ। ਨਵਾਂ ਮੂੰਹ ਏ, ਇਹਦੀ ਅਕਲ ਅੱਜ ਕੱਲ੍ਹ ਫਿਰੀ ਹੋਈ ਏ, ਇਹਨੂੰ ਵਾਧਾ ਘਾਟਾ ਕੁਝ ਨਹੀਂ ਸੁਝਦਾ।
...ਤਦ ਇਕ ਸ਼ਰਾਬੀ ਨੇ ਸੋਚਿਆ ਕਿ ਬਈ ਭਰਾਵਾਂ ਨੇ ਸ਼ਰਾਬ ਦੀ ਉਪਮਾਂ ਦੇ ਉਹ ਪੁਲ ਬੰਨ੍ਹੇ ਹਨ ਕਿ ਭਾਈ ਸਾਹਿਬ ਅਨੰਤ੍ਰ ਹੋ ਕੇ ਸ਼ਰਾਬ ਪੀ ਜਾਣਗੇ, ਪਰ ਸਾਨੂੰ ਇਹ ਸਾਰੇ ਮਖੌਲ ਕਰਨਗੇ ਕਿ ਅਸਾਂ ਨਵਾਂ ਮੁਰਗਾ ਫਾਹ ਲਿਆ ਤੇ ਤੂੰ ਘੁੱਗੂ ਮੱਟ ਹੋ ਕੇ ਬੈਠਾ ਰਿਹਾ।
ਸਾਡਾ ਨਵਾਂ ਪੋਚ ਧਰਮ ਦੇ ਅਹਿਸਾਸ ਤੋਂ ਬਿਲਕੁਲ ਕੋਰਾ ਹੈ। ਪੁਰਾਣੇ ਲੋਕਾਂ ਦਾ ਸਹਾਰਾ ਧਰਮ ਹੀ ਸੀ।
ਇਸ ਦੇ ਵਿੱਚ ਹੀ ਸਰਦਾਰ ਹੋਰਾਂ ਜਾਂਚ ਲਿਆ ਕਿ ਡਾਕਟਰ ਨਵਾਂ ਪੁਹਾਰੂ ਨਹੀਂ ਫੱਸਿਆ, ਸਗੋਂ ਪੁਰਾਣਾ ਪਾਪੀ ਹੈ।
ਮੈਂ ਤੇ ਹਾਲੀ ਤੀਕ ਅੰਬ ਨਵੇਂ ਕਰ ਕੇ ਹੀ ਨਹੀਂ ਵੇਖੇ। ਜਦੋਂ ਲਿਆਵਾਂਗੇ, ਪਹਿਲੇ ਗੁਰਦੁਆਰੇ ਭੇਟਾ ਕਰਾਂਗੇ ਤੇ ਫਿਰ ਆਪ ਰੱਖਾਂਗੇ।