ਉਸ ਵਿੱਚ ਕਈ ਗੁਣ ਭੀ ਸਨ। ਉਸ ਨੇ ਆਪਣੀ ਉਮਰ ਵਿੱਚ ਕਿਸੇ ਗਰੀਬ ਨੂੰ ਨਹੀਂ ਲੁੱਟਿਆ ਸੀ ਕਿਸੇ ਨਿਰਬਲ ਨਿਮਾਣੇ ਜਾਂ ਕਮਜ਼ੋਰ ਉਤੇ ਕਦੇ ਹੱਥ ਨਹੀਂ ਚੁੱਕਿਆ ਸੀ। ਉਹ ਜੀਵਨ ਭਰ ਨਾਰੀ ਦੀ, ਚਾਹੇ ਉਹ ਕਿਸੇ ਭੀ ਜ਼ਾਤ ਦੀ ਹੋਵੇ, ਇੱਜ਼ਤ ਕਰਦਾ ਰਿਹਾ। ਲੋਕ ਉਸ ਦੀ ਜ਼ਬਾਨ ਨੂੰ ਪੱਥਰ ਉੱਤੇ ਅਮਿਟ ਲਕੀਰ ਸਮਝਦੇ ਸਨ।
ਉਹ ਬਾਬੇ ਵੱਲੋਂ ਕੂੜ ਕੋਰਾਪਨ ਭੀ ਸਮਝਦਾ ਸੀ, ਪਰ ਬਾਬੇ ਦਾ ਖਹੁਰਾਪਨ ਤੇ ਪਤੇ ਦੀਆਂ ਗੱਲਾਂ ਉਸ ਨੂੰ ਵਧੀਕ ਤੋਂ ਵਧੀਕ ਸੋਚੀਂ ਪਾ ਦੇਂਦੀਆਂ।
ਇੱਕ ਦਿਨ ਜਦ ਉਸ ਨੂੰ ਸੈਕੰਡ ਮਾਸਟਰ ਪਾਸੋਂ ਖੜਕੀਆਂ ਤਾਂ ਘਰ ਜਾ ਕੇ ਬੁਸਕਿਆ, ਤੇ ਮਾਂ ਨੇ ਅੱਗੋਂ ਹੋਰ ਸੇਕ ਚਾੜ੍ਹਿਆ। ਬ੍ਰਿਜ ਹੋਰਾਂ ਨੂੰ ਭੇਸ਼ ਆ ਗਿਆ, ਤੇ ਰਾਤੋ ਰਾਤ ਘਰ ਚੋਂ ਜੋ ਲੱਭਿਆ ਲੈ ਕੇ ਪੱਤਰਾ ਵਾਚ ਗਿਆ।
ਮੈਂ ਤੇ ਪੱਤ ਪੱਤ ਢੂੰਡ ਆਇਆ ਹਾਂ; ਹੁਣ ਨਾ ਮਿਲੇ ਤੇ ਕੀ ਕਰਾਂ। ਕੱਲ੍ਹ ਜੋ ਉਸ ਨੂੰ ਨਿਉਂਦਾ ਦੇ ਆਏ ਸਨ, ਉਸ ਦਾ ਫਰਜ ਸੀ ਆਪੇ ਆ ਜਾਣਾ।
ਕੁਝ ਪੱਤ ਚੜ੍ਹ ਗਈ ਸੀ ਇਸ ਲਈ ਸ਼ਰਬਤ ਵਿੱਚ ਕੁੜੱਤਣ ਜਾਪਦੀ ਹੈ।
ਦਿਲ ਮੇਰਾ ਤੜਫ਼ੇ, ਅੱਖ ਸ਼ਰਮਾਵੇ, ਮਾਂ ਝਿੜਕ ਨਿਹੁ ਪਟੀਆਂ ਪੜ੍ਹਾਵੇ, ਛੋਟ ਨਹੀਂ ਕਿਸੇ ਗਲੇ। ਦਹਾਈ ਲੋਕੋ ਇਸ਼ਕ ਦੇ ਪੇਚ ਕੁਵਲੇ।
ਜਦੋਂ ਉਸ ਪਾਸ ਜਾ ਕੇ ਬੈਠੀਏ, ਉਹ ਪਿਛਲੀਆਂ ਗੱਲਾਂ ਪਟ ਮਾਰਦਾ ਹੈ ਤੇ ਦਿਲ ਖੱਟਾ ਹੋ ਜਾਂਦਾ ਹੈ।
ਮੈਂ ਤੇ ਪਹਿਲਾਂ ਹੀ ਇੰਨਾ ਦੁਖੀ ਹਾਂ ਤੇ ਤੁਸੀਂ ਇਹ ਕਸੂਰ ਮੇਰੇ ਮੱਥੇ ਮੜ੍ਹ ਕੇ ਮੇਰੇ ਪੱਛਾਂ ਤੇ ਲੂਣ ਛਿੜਕਣ ਲੱਗੇ ਪਏ ਹੋ। ਦੁਖੀ ਨੂੰ ਹੋਰ ਦੁਖੀ ਕਰ ਰਹੇ ਹੋ।
ਗੱਲ ਤੇ ਕੁਝ ਵੀ ਨਹੀਂ ਸੀ, ਪਰ ਲਾਣ ਚਾਣ ਵਾਲੀਆਂ ਨੇ ਪੱਛੀ ਲਾ ਕੇ ਵਧਾਨ ਵਧਾ ਦਿੱਤਾ ਤੇ ਅੰਤ ਪਾਟੇ ਧਾੜ ਕਰਾ ਦਿੱਤੀ।
ਰਹਿਣ ਦੇ ਆਪਣੀ ਦੰਦ ਕਥਾ ਨੂੰ ! ਤੇਰੇ ਨਾਲ ਤਾਂ ਗੱਲ ਕਰਨੀ ਵੀ ਪਚਾਨਵੇਂ ਦਾ ਘਾਟਾ ਏ । ਤੇਰੇ ਨਾਲ ਗੱਲ ਕਰ ਕੇ ਕਿਸੇ ਨੇ ਆਪਣੀ ਪੱਗ ਲੁਹਾਣੀ ਏ।
ਬੁੱਢਾ ਵਿਚਾਰਾ ਪੱਚ ਪੱਚ ਮੋਇਆ, ਘਰ ਦਿਆਂ ਨੇ ਪਾਣੀ ਤੱਕ ਨਾ ਪੁੱਛਿਆ।
"ਸੀਮਾ ! ਤੈਨੂੰ ਖੌਰੇ ਪਤਾ ਨਹੀਂ, ਯੂਸਫ ਨਾਲ ਮੇਰੀ ਪੱਗ ਵਟੀ ਹੋਈ ਏ।"