ਲੈਕਚਰ ਉਸ ਦਾ ਸੁਣਿਆ ਤਾਂ ਜ਼ਰੂਰ ਹੈ ਪਰ ਮੇਰੇ ਪਿੜ ਪੱਲੇ ਕੁਝ ਨਹੀਂ ਪਿਆ।
ਤੂੰ ਬਹੁਤਾ ਨਾ ਟੱਪ; ਦਸ ਨੰਬਰ ਇਸ ਵਾਰੀ ਤੇਰੇ ਵੱਧ ਹਨ ਤੇ ਆਖ਼ਰ ਕੀ ਆ ਗਈ; ਅਗਲੀ ਵਾਰੀ ਇਮਤਿਹਾਨ ਵਿੱਚ ਮੈਂ ਤੇਰੀ ਪਿੱਠ ਲਾ ਕੇ ਛੱਡਾਂਗਾ।
ਮਾਸਟਰ ਜੀ ਦੇ ਪਿੱਠ ਮੋੜਨ ਦੀ ਢਿੱਲ ਸੀ ਕਿ ਮੁੰਡਿਆਂ ਨੇ ਅਸਮਾਨ ਸਿਰ ਤੇ ਚੁੱਕ ਲਿਆ।
ਪਿੱਠ ਪਿੱਛੇ ਤੇ ਬਾਦਸ਼ਾਹਾਂ ਨੂੰ ਵੀ ਲੋਕ ਮੰਦਾ ਚੰਗਾ ਕਹਿ ਲੈਂਦੇ ਹਨ। ਸੁਆਦ ਤੇ ਇਹ ਹੈ ਕਿ ਜੋ ਗੱਲ ਹੋਵੇ ਵੱਜ ਵੱਜਾ ਕੇ ਮੂੰਹ ਤੇ ਕਹਿ ਦਿੱਤੀ ਜਾਏ।
ਰਣ ਵਿੱਚ ਜਾ ਕੇ ਪਿੱਠ ਨ ਦੇਵੇ, ਸੁਰਾ ਸੋ ਅਖਵਾਵੇ, ਦੁੱਖ ਵਿੱਚ ਸਾਥ ਨਿਬਾਹੁਣ ਵਾਲਾ, ਉਸ ਤੋਂ ਬੀਰ ਕਹਾਵੇ।
ਉਸ ਨੇ ਚੋਣ ਜਿੱਤਣੀ ਹੀ ਸੀ; ਸਰਕਾਰ ਜੋ ਉਸ ਦੀ ਪਿੱਠ ਤੇ ਸੀ।
ਪੁਲਸ ਤੇ ਕਈ ਅੰਗਰੇਜ਼ਾਂ ਦੀ ਮਦਦ ਨਾਲ ਮੁਸਲਿਮ ਲੀਗ ਅੰਦੋਲਨ ਕਾਮਯਾਬ ਹੋ ਗਿਆ। ਮੁਸਲਮਾਨ ਮੁੱਛਾਂ ਨੂੰ ਤਾਅ ਦੇ ਰਹੇ ਸਨ, ਤੇ ਉਹਨਾਂ ਦੀ ਪਿੱਠ ਠੋਕਣ ਵਾਲੇ ਅੰਗਰੇਜ਼ ਅਫ਼ਸਰ ਅੰਦਰ ਵੜ ਕੇ ਹੱਸਦੇ ਹੋਣਗੇ, ਕਿਉਂਕਿ ਪੰਜਾਬ ਦੇ ਇਸ ਘਰੋਗੀ ਜੰਗ ਵਿੱਚ ਉਹਨਾਂ ਨੂੰ ਆਪਣੀਆਂ ਪੰਜੇ ਉਂਗਲਾਂ ਘਿਉ ਵਿੱਚ ਦਿੱਸ ਰਹੀਆਂ ਸਨ।
ਕਿਸੇ ਨੇ ਆ ਕੇ ਸ਼ਾਹ ਨੂੰ ਦੱਸਿਆ- ਤੁਹਾਡੀ ਵਿਧਵਾ ਨੂੰਹ ਦਾ ਤੇ ਉਸ ਦੇ ਪੇਕਿਆਂ ਨੇ ਹੋਰ ਥਾਂ ਵਿਆਹ ਕਰ ਦਿੱਤਾ ਏ। ਸ਼ਾਹ- ਚੰਗਾ ਹੋਇਆ, ਏਹ ਵੀ ਗੰਗਾ ਨ੍ਹਾਤੇ। ਰੋਜ਼ ਰੋਜ਼ ਦਾ ਪਿੱਟਣਾ ਮੁੱਕਾ।
ਤੈਨੂੰ ਪੰਜਾਹ ਵਾਰੀ ਪਿੱਟ ਥੱਕੀ ਆਂ, ਪਈ ਇਸ ਨਿਖਸਮੀ ਦੇ ਹੱਥ ਪੀਲੇ ਕਰ ਤੇ ਧੱਕਾ ਦੇ ਕੇ ਰੋਹਜੂ ਢਾਬੇ, ਕਿੰਨਾ ਕੁ ਚਿਰ ਕੋਤਲ ਪਾਲਦਾ ਰਹੇਂਗਾ । ਔਂਤਰੀ ਖਾਣ ਦੀ ਚੱਟੀ, ਨਾ ਮਰਦੀ ਏ ਨਾ ਮਗਰੋਂ ਲੱਥਦੀ ਏ ।"
ਜਦੋਂ ਦਾ ਉਸ ਨੂੰ ਪਤਾ ਲੱਗਾ ਹੈ ਕਿ ਇਹ ਨੌਕਰੀ ਦੇਣੀ ਮੇਰੇ ਵੱਸ ਹੈ, ਉਹ ਤੇ ਮੇਰੇ ਪਿੱਛੇ ਪੈ ਗਿਆ ਹੈ।
ਜੋ ਆਮਦਨ ਹੁੰਦੀ ਹੈ, ਤੁਸੀਂ ਸਾਰੀ ਆਪ ਹੀ ਖਾ ਪੀ ਛੱਡਦੇ ਹੋ; ਇਹ ਸਿਆਣਪ ਨਹੀਂ। ਸਿਆਣਪ ਇਹ ਹੈ ਕਿ ਕੁਝ ਨਾ ਕੁਝ ਪਿੱਛੇ ਵੀ ਪਾਇਆ ਕਰੋ।
ਭਾਵੇਂ ਬਚਨੋ ਦੀ ਜਿਊਣੇ ਨਾਲ ਮੁਲਾਹਜੇਦਾਰੀ ਸੀ ਪਰ ਹੁਣ ਪੈਰ ਪੈਰ ਉਹ ਪਿਛਾਂਹ ਹਟਦੀ ਗਈ ਸੀ। ਅਜਿਹੀਆਂ ਮੁਲਾਹਜ਼ੇਦਾਰੀਆਂ ਦੁੱਧ ਦਾ ਉਬਾਲ ਹੁੰਦੀਆਂ ਹਨ। ਜਿਹੜੀਆਂ ਅੱਗ ਦੇ ਮੱਠੀ ਹੁੰਦਿਆਂ ਹੀ ਠਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਫਿਰ ਵੀ ਬਚਨੋਂ ਨੇ ਜਿਊਣੇ ਨੂੰ ਆਪਣੇ ਹੱਥਾਂ ਹੇਠ ਰੱਖਣਾ ਚੰਗਾ ਸਮਝਿਆ।