ਤੂੰ ਹਰ ਵੇਲੇ ਕੋਈ ਨਾ ਕੋਈ ਰੇੜਕਾ ਪਾਈ ਰੱਖਦਾ ਹੈਂ। ਹੋਰ ਸਾਰੇ ਬੱਚੇ ਹੱਸਦੇ ਖੇਡਦੇ ਹਨ ਤੂੰ ਆਪਣੀਆਂ ਜਿੱਦਾਂ ਹੀ ਸਾੜਦਾ ਰਹਿੰਦਾ ਹੈ।
ਇੱਕ ਘੜੀ ਜੇ ਖੁਲ੍ਹਾ ਦੀਦਾਰ ਦੇ ਦਏਂ, ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ । ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ।
ਨਾਨਕ ਸਿੰਘ ਨਾਵਲਿਸਟ ਹੋਰੀ ਜ਼ਬਾਨ ਦੇ ਮਿੱਠੇ ਹਨ ਮੈਨੂੰ ਵੀਹ ਸਾਲ ਦੀ ਵਾਕਫੀ ਜਾਂ ਮਿੱਤ੍ਰਤਾ ਵਿੱਚ ਇੱਕੋ ਵਾਰ ਰੇਠੜਿਆਂ ਦਾ ਪਰਸ਼ਾਦ ਮਿਲਿਆ ਸੀ।
ਜੇ ਸੋਨੇ ਦਾ ਭਾਅ ਹੋਰ ਡਿੱਗਿਆ ਤਾਂ ਉਨ੍ਹਾਂ ਦਾ ਰੋਜਾ ਤਹਿ ਹੋ ਗਿਆ ਸਮਝੋ। ਉਹ ਖਾਕ ਸ਼ਾਹ ਹੋ ਜਾਣਗੇ।
ਸੁੱਤੇ ਲੇਖ ਬਹਾਦਰਾਂ, ਕਰ ਜੁਹਦ ਜਗਾਏ, ਰੇਖੀ ਮੇਖਾਂ ਮਾਰ ਕੇ ਦਿਨ ਫੇਰ ਵਿਖਾਏ।
(ਭਾਰਤ ਵਾਲੇ) ਘਰ ਦੀ ਲੰਕਾ ਫੂਕ ਫੂਕਾ ਕੇ, ਹੱਸਨਾਂ ਏਂ ਬਹਿ ਬਹਿ ਰੂੜੀ ਤੇ, ਉਜੜੀ ਖੇਪ ਸੰਭਾਲਣ ਦੀ ਭੀ, ਬਣਤਰ ਕੋਈ ਬਣਾਇਆ ਕਰ।
ਮੈਂ ਧੀ ਨੂੰ ਕੰਗਾਲ ਦੇ ਲੜ ਨਹੀਂ ਲਾਉਣਾ, ਅਖੇ 'ਘਰ ਨਾ ਖਾਣਕਾ ਤੇ ਕੁੱਤੇ ਦਾ ਨਾ ਮਾਣਕਾਂ" । ਅੱਗੇ ਮੇਰੀ ਧੀ ਦਾ ਸੁਭਾ ਅਮੀਰ ਏ । ਜੇ ਮੈਂ ਉਸ ਦਾ ਇਥੇ ਵਿਆਹ ਕਰ ਦੇਵਾਂ ਤਾਂ ਸਾਰੇ ਇਹੋ ਕਹਿਣਗੇ ਪਈ ਜ਼ਰੂਰ ਕੁੜੀ ਵਿੱਚ ਕੋਈ ਕਿਣ ਹੋਣੀ ਏ ਜੋ ਐਵੇਂ ਪਿਉ ਨੇ ਰੂੜੀਆਂ ਤੇ ਸੁੱਟ ਦਿੱਤੀ ਏ।
ਵੇਖੋ ਨਾਂ, ਇਨ੍ਹਾਂ ਦੀ ਅਕਲ ਉੱਤੇ ਕੇਹਾ ਪੜਦਾ ਪਿਆ ਹੋਇਆ ਏ! ਜਿਸ ਕੁੜੀ ਦਾ ਵਿਆਹ ਹੋਵੇ ਉਹਨੂੰ ਸੱਤ ਅੱਠ ਦਿਨ ਬੜਾ ਗੰਦਾ ਤੇ ਮੈਲਾ ਰਖਦੇ ਨੇ, ਤੇ ਖਿਆਲ ਇਹ ਹੁੰਦਾ ਹੈ, ਭਈ ਜਦੋਂ ਵਿਆਹ ਦਾ ਜੋੜਾ ਤੇ ਗਹਿਣੇ ਪਾਏਗੀ, ਇਹਨੂੰ ਖੂਬ ਰੂਪ ਚੜ੍ਹੇਗਾ।
ਮੈਂ ਪਹਿਲੀ ਨਜ਼ਰੇ ਤਾੜ ਗਿਆ ਕਿ ਬੰਦਾ ਤਾਂ ਕੋਈ ਰੂਹ ਵਾਲਾ ਹੀ ਜਾਪਦਾ ਹੈ। ਉਸ ਦੇ ਚਿਹਰੇ ਤੇ ਮੁਸਕ੍ਰਾਹਟ ਸੀ, ਉਸ ਦਾ ਬੋਲ ਮਿੱਠਾ ਸੀ, ਉਹ ਸਭ ਦਾ ਸ਼ੁਭ ਇੱਛਕ ਸੀ।
ਵੇ ਪੁੱਤਰ, ਤੈਨੂੰ ਮਿਲਣ ਲਈ ਰੂਹ ਹਰ ਵੇਲੇ ਭਟਕਦੀ ਰਹਿੰਦੀ ਸੀ। ਪਰਮਾਤਮਾ ਨੇ ਹੁਣ ਸੁਣੀ ਹੈ।
ਇਸ ਨੂੰ ਕੋਈ ਖ਼ਬਰ ਨਹੀਂ ਸੀ ਕਿ ਗ਼ਰੀਬੀ ਕਿਸ ਜਾਨਵਰ ਦਾ ਨਾਂ ਹੈ ਪਰ ਇਸ ਨੇ ਇੱਕ ਛੋਟਾ ਜਿਹਾ ਸੀਨ ਵੇਖਿਆ- ਗਰੀਬਾਂ ਦੀ ਦੁਨੀਆਂ ਦਾ, ਜਿਸ ਨੇ ਇਸ ਦੀ ਰੂਹ ਪਲਟਾ ਦਿੱਤੀ । ਜਿਸ ਨੇ ਚੰਦ ਮਿੰਟਾਂ ਵਿੱਚ ਇਸ ਨੂੰ ਅਮੀਰਾਂ ਦੀ ਦੁਨੀਆਂ ਤੋਂ ਮੁਤਨੀਫਰ ਕਰ ਦਿੱਤਾ।
ਭਾਈ ਨਾਨਕ ਸਿੰਘ, ਕਲਮੀ ਮਜ਼ਦੂਰ ਹੈ। ਜਿਸ ਤਰ੍ਹਾਂ ਪਿੰਡ ਦਾ ਪੀਡਾ ਹੈ ਏਸੇ ਤਰਾਂ ਦਿਲ ਦਾ ਕਰੜਾ ਹੈ। ਮਿਹਨਤੋਂ ਰੂਹ ਨਹੀਂ ਛੱਡਦਾ ਤੇ ਕਿਸੇ ਦੀ ਚੰਗੀ ਮੰਦੀ ਸੁਣਦਾ ਨਹੀਂ।