ਸੁਆਮੀ ! ਸੱਲ ਜੁਦਾਈ ਦੇ ਬੁਰੀ ਕੀਤੀ, ਲੁੜਫ ਲੁੜਜ਼ ਕੇ ਘੇਰਨੀ ਖਾਈ ਦੀ ਏ, ਕਰ ਕਰ ਕੀਰਨੇ ਸੰਧਿਆ ਪਾਈ ਦੀ ਏ, ਲਿੱਲਾ ਲੈਂਦਿਆਂ ਟਿੱਕੀ ਚੜ੍ਹਾਈ ਦੀ ਏ।
ਜਦੋਂ ਅੱਗ ਲੱਗੀ ਤਾਂ ਉਸ ਨੇ ਲਿੱਲਾਂ ਦੇਣੀਆਂ ਸ਼ੁਰੂ ਕੀਤੀਆਂ ਪਰ ਲੋਕਾਂ ਦੇ ਪਹੁੰਚਦਿਆਂ ਪਹੁੰਚਦਿਆਂ ਅੱਗ ਫੈਲ ਚੁੱਕੀ ਸੀ।
ਅਸਾਂ ਝੱਟ ਮੇਰੀ ਮੰਗਣੀ ਤੇ ਪੱਟ ਮੇਰਾ ਵਿਆਹ ਵਾਲੀ ਗੱਲ ਕੀਤੀ। ਏਧਰੋਂ ਸਰਦਾਰ ਹੋਰਾਂ ਦਾ ਕਾਰਜ ਹੋਇਆ ਤੇ ਓਧਰੋਂ ਲਿਬੜੀ ਭਾਂਡੀ ਨਾਲ ਈ ਸਾਡਾ ਵੀ ਭੁਗਤ ਗਿਆ।
ਸੱਸਾਂ ਪਹਿਲਾਂ ਤੇ ਨੂੰਹ ਤੋਂ ਮਾਲਕ ਦਾ ਦਿਲ ਖੱਟਾ ਕਰਨ ਦਾ ਯਤਨ ਕਰਦੀਆਂ ਹਨ; ਪਰ ਜੇ ਉਸ ਦਾ ਪਤੀ ਇਸ ਗੱਲ ਤੇ ਧਿਆਨ ਨਾ ਹੋਵੇ ਤਾਂ ਲਿੱਤਰੀਂ ਦਾਲ ਵੰਡ ਕੇ ਬੜੇ ਭੰਡ ਖਰਾਬੇ ਨਾਲ ਵੱਖ ਕਰ ਦੇਂਦੀਆਂ ਹਨ।
ਹੁਣ ਕੋਈ ਦਾਜ ਵਿੱਚ ਪੰਜ ਸੌ ਤੋਂ ਵੱਧ ਨਹੀਂ ਦੇ ਸਕਦਾ ਕਿਉਂਕਿ ਸਾਰੀ ਬਰਾਦਰੀ ਨੇ ਲਿਖਤਾਂ ਪਾ ਦਿੱਤੀਆਂ ਹਨ।
ਮੇਰੀ ਚੋਣ ਦਾ ਦਾਇਰਾ ਜੇ ਅਮੀਰੀ ਤੱਕ ਹੀ ਮਹਿਦੂਦ ਹੁੰਦਾ ਤਾਂ ਮੈਂ ਅੱਜ ਤੋਂ ਪੰਜ ਵਰ੍ਹੇ ਪਹਿਲਾਂ ਹੀ ਕਿਸੇ ਅਮੀਰ ਨਾਲ ਲਾਵਾਂ ਫੇਰੇ ਲੈ ਚੁੱਕੀ ਹੁੰਦੀ।
ਰਿਸ਼ਤਿਆਂ ਵਿੱਚੋਂ ਰਿਸ਼ਤਾ ਕਰਨ ਨਾਲ ਲਾਲੀ ਬਣੀ ਰਹਿੰਦੀ ਹੈ, ਨਹੀਂ ਤੇ ਸਾਕ ਦੂਰ ਹੋਇਆ ਤੇ ਪਿਆਰ ਮੁੱਕਿਆ।
ਪ੍ਰਕਾਸ਼ ਕੋਲ ਜੇ ਕੋਈ ਚੀਜ਼ ਉਸ ਨੂੰ ਦਿਖਾਈ ਦਿੱਤੀ ਤਾਂ ਕੇਵਲ ਇੱਕ ਹੀ— ਵਾਸ਼ਨਾ, ਤੇ ਕੇਵਲ ਵਾਸ਼ਨਾ; ਜਿਵੇਂ ਪ੍ਰਕਾਸ਼ ਉਸ ਨੂੰ ਮਠਿਆਈ ਦੀ ਡਲੀ ਸਮਝ ਕੇ ਖਾ ਜਾਣ ਲਈ ਲਾਲਾਂ ਵਗਾ ਰਿਹਾ ਹੋਵੇ।
ਰਾਵਣ ਵਾਂਗ ਮੈਂ ਕਾਲ ਨੂੰ ਬੰਨ੍ਹਦਾ ਨਹੀਂ, ਤੇ ਸੱਦਾਦ ਵਰਗੇ ਬਾਗ਼ ਲਾਉਂਦਾ ਨਹੀਂ, ਲਾਲਾਂ ਚੱਟਦਾ ਨਹੀਂ, ਜਿੰਦ ਰੋਲਦਾ ਨਹੀਂ, ਟੱਬਰ ਵਾਸਤੇ ਬੀਮੇਂ ਕਰਾਉਂਦਾ ਨਹੀਂ।
ਮੇਰਾ ਅਫ਼ਸਰ ਬਹੁਤ ਲਾਲ ਪੀਲਾ ਹੋਇਆ, ਬਹੁਤ ਉੱਚਾ ਨੀਵਾਂ ਬੋਲਿਆ ਪਰ ਮੈਂ ਚੁੱਪ ਰਿਹਾ। ਛੇਕੜ ਉਸ ਮੇਰੀ ਫ਼ਾਈਲ ਜ਼ੋਰ ਦੀ ਫਰਸ਼ ਤੇ ਵਗਾ ਮਾਰੀ ਤੇ ਮੇਰੀ ਤਰੱਕੀ ਬੰਦ ਕਰ ਦਿੱਤੀ।
ਇਕ ਦਿਨ ਉਸ ਅਚਾਨਕ ਖ਼ਬਰ ਪੜ੍ਹਦਿਆਂ ਲੋਕਾਂ ਨੂੰ ਸੁਣਾਇਆ ਕਿ ਜੰਗ ਸ਼ੁਰੂ ਹੋ ਗਈ। ਸਾਰੇ ਅਗਵਾੜ ਅਤੇ ਫਿਰ ਪਿੰਡ ਵਿੱਚ ਘੁੰਮ ਗਈ ਕਿ ਲਾਮ ਲੱਗ ਗਈ।
ਤੇਰੀ ਵੇਖ ਕੇ ਕਰਤੂਤ, ਜੇ ਕਰ ਖ਼ਾਰ ਖਾ ਬੈਠਾ, ਲਾਂਭੇ ਢਾਂਡਰੀ ਜਾ ਬਾਲ, ਕੋਈ ਰੰਗ ਲਾ ਬੈਠਾ, ਇਹ ਫੁੱਲ ਬਣ ਕੇ ਖ਼ਾਰ, ਜੇ ਤਲਵਾਰ ਚਾ ਬੈਠਾ, ਉਜੜ ਜਾਇਗਾ ਇਹ ਬਾਗ਼, ਮਾਲੀ ਮੂੰਹ ਭੁਆ ਬੈਠਾ।