ਚਲਦੀ ਚਲਦੀ ਗੱਡੀਉਂ, ਉਤਰ ਪਈ ਤਕਦੀਰ, ਬਣੇ ਤਣੇ ਇਕਬਾਲ ਤੋਂ, ਦਿੱਤੀ ਫੇਰ ਲਕੀਰ।
ਹੁਣ ਅੰਦਰ ਪੈਸਾ ਕੋਈ ਨਹੀਂ ਰਿਹਾ, ਐਵੇਂ ਜੋ ਲੱਗ ਲਬੇੜ ਹੈ, ਉਸ ਤੋਂ ਹੀ ਹੁਣ ਤੇ ਗੁਜ਼ਾਰਾ ਹੈ।
ਲੱਗ ਲਪੇਟ ਦੀ ਕੋਈ ਗੱਲ ਨਹੀਂ, ਤੂੰ ਡਰ ਨਹੀਂ। ਜਦ ਮੈਂ ਜ਼ਾਮਨ ਹਾਂ, ਤਾਂ ਕੰਮ ਮਿਥੇ ਤਰੀਕੇ ਨਾਲ ਕਰਾ ਕੇ ਦੇਵਾਂਗਾ।
ਜੇ ਕੋਈ ਗ਼ਰੀਬ ਮੁੰਡਾ ਹੁੰਦਾ ਤਾਂ ਜ਼ਰੂਰ ਚਾਂਦੀ ਦਾ ਛਿੱਤਰ ਖਾ ਕੇ ਰਾਹਿ-ਰਾਸਤ ਤੇ ਆ ਜਾਂਦਾ, ਪਰ ਉਸ ਦੇ ਜੁਆਈ ਨੂੰ ਪੈਸੇ ਦੀ ਤੋਟ ਨਹੀਂ ਸੀ। ਉਸ ਦੇ ਮਾਪੇ ਭੀ ਦੁਆਰਕਾ ਦਾਸ ਵਾਂਗ ਲੱਖਾਂ ਵਿੱਚ ਖੇਡਦੇ ਸਨ, ਸੋ ਸਾਰੀਆਂ ਕੋਸ਼ਸ਼ਾਂ ਅਕਾਰਥ ਗਈਆਂ, ਤੇ ਸੁਧਾ ਛੁੱਟੜ ਹੋ ਕੇ ਪਿਉ ਦੇ ਬੂਹੇ ਤੇ ਬੈਠ ਗਈ।
ਆਪਣੀ ਧੀ ਨੂੰ ਕਹਿ ਦੋ ਕਿ ਹੁਣ ਬੂਹਿਓਂ ਬਾਹਰ ਪੈਰ ਨ ਪਾਏ ਤੇ ਦੂਜੀ ਗੱਲ ਇਹ ਪਈ ਛੇਤੀ ਇਹਦਾ ਵਿਆਹ ਕਰ ਦੇ। ਇੱਜ਼ਤ ਨਾਲ ਆਪਣੇ ਘਰ ਜਾਏ ਤੇ ਲੱਖ ਵੱਟੀਏ।
ਇਹ ਆਦਮੀ ਬੋਲਦਾ ਬੜਾ ਘੱਟ ਹੈ ਪਰ ਜਦੋਂ ਬੋਲਦਾ ਹੈ ਕਪਾਟ ਖੋਲ੍ਹ ਦਿੰਦਾ ਹੈ। ਇੱਕੋ ਗੱਲ ਲੱਖ ਦੀ ਕਰਦਾ ਹੈ । ਇਸ ਦੀ ਹਰ ਗੱਲ ਪੱਥਰ ਤੇ ਲਕੀਰ ਹੁੰਦੀ ਹੈ।
ਪੁੱਤਰ ਤੇਰੇ ਲਈ ਐਡੇ ਦੁਖ ਭੋਗੇ, ਭਈ ਵੱਡਾ ਹੋਕੇ ਸਾਨੂੰ ਸੁਖ ਦਊ । ਏਹ ਸੁਖ ਦੇਣ ਲੱਗਾ ਏ ? ਵੇਖ ! ਪਿਓ ਨੂੰ ਨਾ ਤੇ ਮੈਨੂੰ ਲੱਕੜੀਆਂ ਵਿੱਚ ਪੈ ਲੈਣ ਦੇਹ ; ਫੇਰ ਜੋ ਮਰਜ਼ੀ ਏ ਕਰੀਂ, ਮੇਰੇ ਜੀਉਂਦਿਆਂ ਜੀ ਕੁਝ ਨ ਕਰ।
ਮਾਂ ਜੀ ਮੇਰਾ ਤੇ ਲੱਕ ਦੂਹਰਾ ਹੋ ਗਿਆ ਏ ਕੰਮ ਕਰਦਿਆਂ ਕਰਦਿਆਂ, ਸਵੇਰ ਦੀ ਖੜੀ ਲੱਤ ਏ, ਹੁਣ ਜ਼ਰਾ ਚਰਖਾ ਲੈ ਕੇ ਬੈਠੀ ਸਾਂ ਤੇ ਚਾਰ ਤੰਦ ਪਾਏ ਨੇ ; ਮੈਨੂੰ ਕਿੱਥੋਂ ਮਿਲਦਾ ਖੇਡਣਾ ਕੁੜੀਆਂ ਨਾਲ ! ਖੇਡਣਾ ਇੱਥੋਂ ਮੇਰੇ ਭਾਗਾਂ ਵਿੱਚ ?
ਵਾਰਾ ਸੱਖਣਾ ਸੀ, ਤੇ ਅੰਦਰ ਵੜਦਿਆਂ ਹੀ ਜਿਸ ਚੀਜ਼ ਉੱਤੇ ਉਸ ਦੀ ਪਹਿਲੀ ਨਜ਼ਰ ਪਈ, ਉਸ ਨੇ ਬੂਟੇ ਸ਼ਾਹ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ।
ਸ਼ੰਕਰ ਦੀ ਗ੍ਰਿਫਤਾਰੀ ਨੇ ਮਜ਼ਦੂਰ ਹਲਕੇ ਵਿੱਚ ਹਫੜਾ-ਦਫੜੀ ਮਚਾ ਦਿੱਤੀ। ਵਿਚਾਰੇ ਕਮਰ ਦੀਨ ਦਾ ਤਾਂ ਮਾਨੋ ਲੋਕ ਹੀ ਟੁੱਟ ਗਿਆ।
ਮੈਂ ਸੋਚਾਂ ਵਿੱਚ ਪੈ ਗਿਆ । ਕਿੱਧਰ ਜਾਵਾਂ ? ਕਿਸ ਨੂੰ ਵਾਜ ਮਾਰਾਂ ? ਕੁਝ ਨਹੀਂ ਸੀ ਸੁੱਝ ਰਿਹਾ। ਹਾਰ ਕੇ ਘੋੜਾ ਟਾਹਲੀ ਨਾਲ ਬੰਨ੍ਹ ਦਿੱਤਾ, ਤੇ ਆਪ ਕੀ ਹੇਠਾਂ ਦਰੀ ਵਿਛਾ ਕੇ ਲੱਕ ਸਿੱਧਾ ਕਰਨ ਲਈ ਲੰਮਾ ਪੈ ਗਿਆ । ਦੁਪਹਿਰ ਢਾਲੇ ਪੈ ਚੁਕੀ ਸੀ। ਟਾਹਲੀ ਦੀ ਠੰਢੀ ਛਾਂ ਤੇ ਰੁਮਕ ਰਹੀ ਹਵਾ ਦੇ ਕਾਰਨ ਮੇਰੀ ਅੱਖ ਲੱਗ ਗਈ।
ਭਰਾਵਾਂ ਦੀ ਭਾਵੇਂ ਬੋਲ-ਚਾਲ ਵੀ ਨਾ ਹੋਵੇ, ਪਰ ਇਹੋ ਜਿਹੇ ਮੌਕੇ ਤੇ ਲਹੂ ਪੰਘਰਨੋਂ ਨਹੀਂ ਰਹਿੰਦਾ।