ਤੁਸੀਂ ਤਾਂ ਇਸ ਕੰਮ ਵਿੱਚੋਂ ਸਿਰ ਧੋ ਨਿਕਲੇ ਹੋ ; ਹੁਣ ਅਸੀਂ ਰਹਿ ਗਏ ਹਾਂ।
ਇਸ ਗੱਲ ਦਾ ਮੈਂ ਤੁਹਾਨੂੰ ਯਕੀਨ ਦਿਵਾਂਦਾ ਹਾਂ। ਤੁਹਾਨੂੰ ਪ੍ਰਾਪਤ ਕਰਨ ਲਈ ਜੇ ਮੈਂ ਕਹਿ ਦਿਆਂ ਕਿ ਸਿਰ ਧੜ ਦੀ ਬਾਜ਼ੀ ਵੀ ਲਾਣ ਨੂੰ ਤਿਆਰ ਹਾਂ, ਤਾਂ ਤੁਸੀਂ ਇਸ ਨੂੰ ਅਤ ਕਥਨੀ ਨਹੀਂ ਸਮਝੋਗੇ।
ਕੁਝ ਦੁਰਾਡੇ ਜਾ ਕੇ ਜਦ ਕਮਲ ਨੇ ਦੇਖਿਆ ਕਿ ਚੁੱਕੇ ਹੋਏ ਬੋਝ ਨਾਲ ਸ਼ੰਕਰ ਦੀਆਂ ਲੱਤਾਂ ਝੱਖ ਖਾ ਰਹੀਆਂ ਹਨ, ਤਾਂ ਇੱਕ ਦਰਖ਼ਤ ਹੇਠ ਪਹੁੰਚ ਕੇ ਉਸ ਨੇ ਕਿਹਾ, ''ਐਥੇ ਬੈਠ ਕੇ ਰਤਾ ਸਿਰ ਦੀ ਧੁਖ ਕੱਢ ਲਈਏ, ਬਿੱਕਰਾ।
ਜਦੋਂ ਵਕੀਲ ਨੇ ਮੁੜ ਮੁੜ ਕੇ ਸ਼ਾਮੂ ਸ਼ਾਹ ਨੂੰ ਅਨੰਤ ਰਾਮ ਤੇ ਦਇਆ ਕਰਨ ਲਈ ਕਿਹਾ ਤਾਂ ਉਸ ਅੱਗੋਂ ਇਹ ਉੱਤਰ ਦਿੱਤਾ- ਨਹੀਂ ਮਹਾਰਾਜ, ਬਹੁਤੀ ਸਿਰ ਦਰਦੀ ਦਾ ਕੀ ਮਤਲਬ ? ਆਪਣੀ ਕੀਤੀ ਮੈਂ ਆਪ ਭਰਾਂਗਾ, ਤੁਹਾਨੂੰ ਕੀ ? ਤੁਸੀਂ ਕਨੂੰਨ ਮੂਜਬ ਮੇਰਾ ਫ਼ੈਸਲਾ ਕਰ ਦਿਉ।
ਅਚਨਚੇਤ ਘੋੜੇ ਦੀ ਚੀਕ ਸੁਣ ਕੇ ਮੈਂ ਹੈਰਾਨ ਹੋ ਗਿਆ। ਕੀ ਵੇਖਦਾ ਹਾਂ ਕਿ ਤਿੰਨ ਭੂਤ ਘੋੜੇ ਦੀ ਪੂਛ ਨੂੰ ਫੜ ਕੇ ਆਪਣੇ ਵੱਲ ਨੂੰ ਖਿੱਚ ਰਹੇ ਸਨ, ਤੇ ਘੋੜਾ ਆਪਣੇ ਆਪ ਨੂੰ ਛੁਡਾਣ ਦੀ ਸਿਰ-ਤੋੜ ਕੋਸ਼ਿਸ਼ ਕਰ ਰਿਹਾ ਸੀ।
ਇਹ ਕੰਮ ਮੈਂ ਆਪਣੇ ਸਿਰ ਤੇ ਲੈ ਲਿਆ ਤੇ ਝਗੜਾ ਮੁੱਕ ਗਿਆ।
ਉਸ ਨੇ ਤੁਹਾਡੀ ਚਿੱਠੀ ਸਿਰ ਤੇ ਰੱਖੀ ਤੇ ਫੇਰ ਪੜ੍ਹੀ।
ਉਹ ਕੱਛ ਵਿੱਚ ਖੂੰਡਾ ਤੇ ਮੂੰਹ ਵਿੱਚ ਸਿਗਰਟ ਦਾ ਧੂੰਆਂ ਖਿੱਚ ਕੇ ਆਖਦਾ-ਕਿਉਂ ਕਿਸ ਕਿਸ ਦੇ ਸਿਰ ਤੇ ਮੌਤ ਸਵਾਰ ਹੈ ? ਕੌਣ ਜ਼ਿੰਦਗੀ ਤੋਂ ਹੱਥ ਧੋਣਾ ਚਾਹੁੰਦਾ ਹੈ।
ਛੋਟੀ ਉਮਰੇ ਹੀ ਮੋਹਨ ਨੂੰ ਵਟਾਲਾ ਛੱਡ ਕੇ ਲਾਹੌਰ ਦਾ ਅੰਨ ਜਲ ਚੁਗਣਾ ਪਿਆ। ਦੋ ਨਿਆਸਰੀਆਂ ਜਿੰਦਾਂ ਦੇ ਤਨ ਪੇਟ ਦਾ ਭਾਰ ਇਸੇ ਅਨਾਥ ਦੇ ਸਿਰ ਤੇ ਸੀ।
ਪਿਉ ਦੇ ਸਿਰ ਤੇ ਬੈਠਿਆਂ ਚੱਲੀ ਕੋਈ ਨਾ ਵਾਹ, ਤੈਨੂੰ ਨਾਲ ਬਹਾਣ ਦੀ ਦੱਬੀ ਰੱਖੀ ਭਾਹ।
ਜਦੋਂ ਮੌਕਾ ਬਣੇ ਕਿ ਰਜ਼ਾ ਮੰਨਣੀ ਹੈ, ਤਦ ਸੁਰਤ ਉਸੇ ਸੁੱਖ ਵਿੱਚ ਚੜ੍ਹਦੀ ਕਲਾ ਵਿੱਚ ਰਹੇ ਤੇ ਜੋ ਸਿਰ ਤੇ ਆ ਬਣੀ ਹੈ ਉਸ ਤੇ ਕਹੇ ''ਤੇਰੀ ਰਜ਼ਾ"।
ਜਦ ਹੁਣ ਇਹ ਕੰਮ ਸਿਰ ਤੇ ਪੈ ਗਿਆ ਹੈ ਤਾਂ ਖ਼ੁਸ਼ੀ ਨਾਲ ਇਸ ਨੂੰ ਨਿਬਾਹਣ ਦਾ ਯਤਨ ਕਰਨਾ ਚਾਹੀਦਾ ਏ। ਮਰਦਾਂ ਵਾਲਾ ਹੌਸਲਾ ਕਰਨਾ ਚਾਹੀਦਾ ਹੈ।