ਉਸ ਦੀਆਂ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਸੀ, ਇਸ ਕਰਕੇ ਮੇਰੇ ਪੱਲੇ ਕੁੱਝ ਨਾ ਪਿਆ ।
ਭਾਰਤੀ ਫ਼ੌਜ ਦੇ ਹਮਲੇ ਦੀ ਮਾਰ ਨਾ ਸਹਿੰਦੀ ਹੋਈ ਪਾਕਿਸਤਾਨੀ ਫ਼ੌਜ ਸਿਰ 'ਤੇ ਪੈਰ ਰੱਖ ਕੇ ਨੱਸ ਗਈ ।
ਸਾਡੇ ਬੱਚੇ ਅਜਿਹੇ ਨਾਲਾਇਕ ਹਨ ਕਿ ਇਨ੍ਹਾਂ ਨੂੰ ਜਿੰਨੀਆਂ ਮਰਜ਼ੀ ਨਸੀਹਤਾਂ ਦੇਈ ਜਾਓ ਪਰ ਇਨ੍ਹਾਂ ਦੇ ਸਿਰ 'ਤੇ ਜੂੰ ਨਹੀਂ ਸਰਕਦੀ।
ਮਨਦੀਪ ਦੇ ਸਿਰ 'ਤੇ ਕੁੰਡਾ ਨਾ ਹੋਣ ਕਰਕੇ ਉਹ ਬੁਰੀ ਸੰਗਤ ਵਿੱਚ ਪੈ ਗਿਆ ।
ਦੇਸ਼-ਭਗਤ ਭਾਰਤ ਦੀ ਅਜ਼ਾਦੀ ਲਈ ਸਿਰ ਤਲੀ 'ਤੇ ਰੱਖ ਕੇ ਜੂਝੇ ਸਨ।
ਅੱਜ-ਕੱਲ੍ਹ ਮੈਨੂੰ ਘਰ ਦੇ ਕੰਮਾਂ ਵਿੱਚੋਂ ਸਿਰ ਖੁਰਕਣ ਦੀ ਵਿਹਲ ਨਹੀਂ ਮਿਲਦੀ ।
ਭਾਰਤ ਦੀ ਅਜ਼ਾਦੀ ਦਾ ਸਿਹਰਾ ਭਗਤ ਸਿੰਘ ਵਰਗੇ ਸੂਰਮਿਆਂ ਦੇ ਸਿਰ ਆਉਂਦਾ ਹੈ ।
ਜਦੋਂ ਦਾ ਰਾਮ ਦਾ ਪੁੱਤਰ ਅਮਰੀਕਾ ਚਲਾ ਗਿਆ ਹੈ, ਉਦੋਂ ਦੀ ਉਹ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ।
ਮੈਨੂੰ ਤਾਂ ਸਾਰਾ ਦਿਨ ਘਰ ਦੇ ਕੰਮ ਹੀ ਸਾਹ ਨਹੀਂ ਲੈਣ ਦਿੰਦੇ।
ਜਦੋਂ ਰਾਮ ਨੇ ਭਰੀ ਸਭਾ ਵਿੱਚ ਮੇਰੇ ਪੁੱਤਰ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ, ਤਾਂ ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ ।
ਜੇਕਰ ਤੁਹਾਨੂੰ ਮੁੰਡਾ ਪਸੰਦ ਹੈ, ਤਾਂ ਤੁਸੀਂ ਆਪਣੀ ਧੀ ਦਾ ਉਸ ਨਾਲ ਰਿਸ਼ਤਾ ਕਰ ਦੇਵੋ । ਐਵੇਂ ਸ਼ਸ਼ੋਪੰਜ ਵਿੱਚ ਨਾ ਪਵੋ ।
ਜਿਹੜੇ ਲੋਕ ਸਮੇਂ ਦੀ ਨਬਜ਼ ਪਛਾਣ ਕੇ ਚਲਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿੱਚ ਔਖੇ ਨਹੀਂ ਹੋਣਾ ਪੈਂਦਾ ।