ਇਹ ਕੀ ਬਣ ਗਿਆ ਵੇਖਦੇ ਵੇਖਦੇ ਕਿ 'ਦਾਈਆਂ ਦੇ ਨਸੇ, ਹਲ ਵਾਂਹਦੇ ਡਿਠੇ' ਕਿੱਥੇ ਇਹ ਬੜੇ ਆਲਮ ਤੇ ਕਿੱਥੇ ਪੰਜਾਲੀਆਂ ਮੋਢਿਆਂ ਉੱਤੇ, ਰੱਬ ਵੀ ਬੜਾ ਬੇਪਰਵਾਹ ਹੈ।
ਭੋਲਿਆ ਤੂੰ ਤਾਂ ਬੜੀਆਂ ਅਜੀਬ ਗੱਲਾਂ ਕਰ ਰਿਹਾ ਏਂ । ਭਲਾ 'ਦਾਈਆਂ ਕੋਲੋਂ ਪੇਟ ਕਦੀ ਗੁੱਝੇ ਰਹੇ ਨੇ।'
ਸ਼ੁਕਰ ਕਰ ! ਇਹ ਖਰਾਤ ਕਰਨ ਦਾ ਵੇਲਾ ਹੈ । 'ਦਾਅ, ਪੁੱਤ ਤੇ ਮੀਂਹ ਕੋਈ ਰੋਜ਼ ਰੋਜ਼ ਪਏ ਹੋਏ ਹਨ।'
ਦਾਅ ਦਾਤਾ ਵੰਝ ਵਰਿਆਮ ਵਾਲੀ ਗੱਲ ਹੀ ਹੋਣੀ ਜਾਪਦੀ ਹੈ। ਨਹੀਂ ਤਾਂ ਕੋਈ ਉਮੈਦ ਨਹੀਂ ਸੀ ਕੰਮ ਦੇ ਬਨਣ ਦੀ। ਕੋਈ ਦਾਅ ਹੀ ਚੱਲ ਗਿਆ ਹੋਵੇਗਾ।
ਪੋਰਸ- ਠੀਕ ਏ ਮੰਤ੍ਰੀ ਜੀ, ਰੋਗ ਉਠਦਿਆਂ ਹੀ ਰੋਕਣਾ ਸਿਆਣਪ ਏ । ‘ਦਵਾ ਨਾਲੋਂ ਉਪਾ ਚੰਗਾ'।
ਨੌਕਰੀ ਜੂ ਹੋਈ, ਅਫਸਰ ਨਾਲ ਵਿਗਾੜ ਕੇ ਹੁਣ ਕਿਵੇਂ ਰਹੀਏ,‘ਦਰਿਆਵਾਂ ਵਿੱਚ ਰਹਿਣਾ ਤੇ ਮਗਰ ਮੱਛਾਂ ਨਾਲ ਵੈਰ' ਵਾਲੀ ਗੱਲ ਹੈ ਫੇਰ ਤਾਂ।
ਪਾਣੀ ਦੀ ਥੁੜ ਖੁਣੋ ਹੀ ਸਾਡੇ ਦੇਸ਼ ਵਿੱਚ ਕਾਲ ਪੈਂਦਾ ਹੈ । ਨਹੀਂ ਤਾਂ ‘ਦਰਿਆ ਦਾ ਹਮਸਾਇਆ ਨਾ ਭੁੱਖਾ ਨਾ ਤਰਹਾਇਆ' ਹੁੰਦਾ ਹੈ।
ਦਰਜ਼ੀਆਂ ਦੇ ਕੱਪੜੇ ਪਾਟੇ, ਤੇ ਤਰਖਾਣਾਂ ਦੇ ਮੰਜੇ ਸਦਾ ਟੁੱਟੇ ਰਹਿੰਦੇ ਹਨ। ਸਾਡੇ ਘਰ ਦੇ ਕੰਮ ਕਾਜ ਸਦਾ ਵਿੱਚ ਹੀ ਲਟਕਦੇ ਰਹਿੰਦੇ ਹਨ।
ਇਸ ਕੰਮ ਵਿੱਚ ਤਾਂ ਢੇਰ ਖਰਚ ਆ ਗਿਆ ਹੈ, ਪਰ ਪੱਲੇ ਕੁੱਝ ਵੀ ਪੈਂਦਾ ਨਜ਼ਰ ਨਹੀਂ ਆਉਂਦਾ । ਇਹ ਤਾਂ ‘ਦਮੜੀ ਦੀ ਬੁੱਢੀ, ਟਕਾ ਸਿਰ ਮੁਨਾਈ' ਵਾਲਾ ਲੇਖਾ ਜਾਪਦਾ ਹੈ।
ਬਰਖੁਦਾਰ ਪਰ ਗੱਲ ਸੋਚ ਵਿਚਾਰ ਕੇ ਕੀਤਾ ਕਰੋ। ਕਦੀ ਵੀ ਨਿਕੰਮੀ ਚੀਜ਼ ਲਾਭਦਾਇਕ ਨਹੀਂ ਹੁੰਦੀ । ‘ਦਮੜੀ ਦਾ ਟੱਟੂ ਤੇ ਹੱਥਾਂ ਭੰਨੇ । ਮਾੜੀ ਚੀਜ਼ ਉਲਟਾ ਦੁੱਖ ਦੇਂਦੀ ਹੈ।
ਇਸ ਨੂੰ ਦਬਾ ਕੇ ਰੱਖੋ। ਸਿਰ ਚੜ੍ਹਿਆ ਹੋਇਆ ਤੁਹਾਨੂੰ ਖੁਆਰ ਕਰੇਗਾ। 'ਦਬਿਆ ਬਾਣੀਆ ਪੂਰਾ ਤੋਲੇ'।
ਮਨ-ਫੇਰ ਉਹੋ ਗੱਲ ! ਭਾਈ ਹੀਲਾ ਕਰਨ ਨਾਲ ਹੀ ਰਿਜਕ ਮਿਲਦਾ ਹੈ। ਸਿਆਣੇ ਆਖਦੇ ਨੇ- ‘ਦੱਬ ਕੇ ਵਾਹ ਤੇ ਰੱਜ ਕੇ ਖਾਹ'।