ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਹੋ ਸਕਦੀ। ਮੈਂ ਤੈਨੂੰ ਕਹਿ ਚੁੱਕੀ ਹਾਂ ਕਿ ਮੈਨੂੰ ਸਾਥੀ ਦੀ ਲੋੜ ਹੈ ਨਾ ਕਿ ਪਤੀ ਦੀ ਪਰ ਇਹ ਤਾਂ ਬੜੀ ਔਖੀ ਸਮੱਸਿਆ ਹੈ ਕਿ 'ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ।'
ਉਹ ਸੋਚ ਰਿਹਾ ਸੀ- ਕਿਤਨੀ ਬੇ-ਫਿਕਰੀ ਤੇ ਸੁਖਾਲੀ ਜ਼ਿੰਦਗੀ ਹੈ, 'ਨਾ ਧੀ ਟੋਰਨੀ, ਨਾ ਨੂੰਹ ਲਿਆਉਣੀ।'
ਜਿੱਥੋਂ ਤਕ ਵਾਹ ਚਲੇ ਕਿਸੇ ਦੀ ਨਿੰਦਿਆ ਉਸਤਤੀ ਵਿੱਚ ਹਿੱਸਾ ਨਾ ਲਵੋ, ਕਈ ਭੁਲੇਖਿਆ ਤੇ ਭਰਮਾਂ ਤੋਂ ਬਚੋਗੇ। ਸਿਆਣਿਆਂ ਦਾ ਅਖਾਣ ਹੈ, 'ਨਾ ਧਰ ਕੰਨ ਨ ਪਵੀ ਜਨ।'
ਮਹਾਤਮਾ- ਸਰਦਾਰਾ ! ਡਿੱਠਾ ਹੈ ਤੁਹਾਡਾ ਸ਼ਾਹ । ਨਾ ਦੇਵੇ ਨਾ ਖਵਾਏ, ਅਜਾਇਆ ਸ਼ਾਹ ਕਹਾਏ।
ਤੈਨੂੰ ਲੱਖ ਵੇਰ ਕਿਹਾ ਹੈ ਕਿ ਦੂਜਿਆਂ ਦੇ ਕੰਮ ਵਿੱਚ ਦਖਲ ਨਾਂ ਦਿੱਤਾ ਕਰ; ਇਉਂ ਸੁੱਖ ਦੀ ਥਾਂ ਦੁੱਖ ਹੁੰਦਾ ਹੈ, ਸਿਆਣਿਆਂ ਨੇ ਸੱਚ ਕਿਹਾ ਹੈ ਅਖੇ- ਨਾ ਦੇਹ ਬਿਗਾਨੀ ਗਾਂ, ਮਾਰੇ ਲੱਤ ਤੇ ਭੰਨੇ ਬਾਂਹ।
ਐਸੀ ਵਿੱਦਿਆ ਦੀ ਕਿਰਪਾ ਕਰੋ ਜੋ ਸੁਭਾ ਪਲਟ ਦੇਵੇ, ਨਹੀਂ ਤਾਂ ਅਸੀਂ ਮੂਰਖ ਚੰਗੇ ਹਾਂ। ਰੋਟੀ ਖਾ ਲੈਂਦੇ ਹਾਂ ਆਪਣੀ ਨੀਂਦੇ ਸੌ ਲੈਂਦੇ ਹਾਂ 'ਨਾ ਦੁਖਦੇ ਹਾਂ ਨਾ ਦੁਖਾਉਂਦੇ ਹਾਂ।"
ਦਸੇ ਹੋਰ ਨਾ ਕਿਸੇ ਨੂੰ, ਦਿਲ ਆਪਣੇ ਦਾ ਫੱਟ, ਮਰ ਗਈ ਤੈਨੂੰ ਜੰਮ ਕੇ, 'ਨਾ ਦੀਵਾ, ਨਾ ਵੱਟ।'
ਪਾਗਲ ਨੂੰ ਸਜ਼ਾ ਦੇਣੀ ਤੇ ਉਹਦੇ ਕੋਲੋਂ ਬਦਲਾ ਲੈਣਾ। ਕ੍ਰੋਧ ਪੰਜਾਂ ਦੂਤਾਂ ਵਿਚੋਂ ਇਕ ਅਜੇਹਾ ਦੂਤ ਏ ਜਿਹੜਾ ਕ੍ਰੋਧੀ ਨੂੰ ਨਾ ਦੀਨ ਜੋਗਾ ਛੱਡਦਾ ਏ ਨਾ ਦੁਨੀ ਜੋਗਾ' ।
'ਨਾ ਦਿਨੇ ਚੈਨ, ਨਾ ਰਾਤੀਂ ਅਰਾਮ' ਜਿਸ ਵੇਲੇ ਵੇਖੋ ਕੰਮ ਵਿੱਚ ਹੀ ਲੱਗੇ ਰਹਿੰਦੇ ਹੋ। ਕਿਸੇ ਵੇਲੇ ਤਾਂ ਆਰਾਮ ਕੀਤਾ ਕਰੋ।
ਅਸੀਂ ਕਾਹਦਾ ਲਾੜੀ ਹੋਣਾ ਏ ਭਾਈ ! ਭੁੱਖ ਨੰਗ ਦਾ ? 'ਨਾ ਤਿੰਨਾਂ ਵਿਚ ਨਾ ਤੇਰ੍ਹਾਂ ਵਿਚ।'
ਮੈਂ ਉਹਦੇ ਕੋਲੋਂ ਟਹਿਲ ਨਹੀਂ ਮੰਗਦੀ। ਆਪਣੀ ਹੱਥ ਪਕਾ ਖਾਵਾਂਗੀ। ਇਹੀ ਬਖਤਾਂ ਵਿਚ ਸੀ। ਤੂੰ ਪੰਡ ਦਾਣਿਆਂ ਦੀ ਵੱਖਰੀ ਸੁਟਾ ਦੇ, 'ਨਾ ਚੋਰ ਵੇਖੇ ਨਾ ਕੁੱਤਾ ਭੌਂਕੇ।
ਸਵੇਰ ਦਾ ਇਹ ਵੇਲਾ ਆਇਆ ਹੈ, ਸਭ ਬਾਲ ਬੱਚੇ ਭੁੱਖੇ ਤਿਹਾਏ ਵਿਲੂੰ ਵਿਲੂੰ ਪਏ ਕਰਦੇ ਹਨ 'ਨਾ ਚੁੱਲੇ ਅੱਗ ਨਾ ਘੜੇ ਪਾਣੀ।'