ਆਪਣੀਆਂ ਚੀਜ਼ਾਂ ਦੀ ਸੰਭਾਲ ਜਰੂਰੀ ਹੈ ਸਿਆਣਿਆਂ ਨੇ ਭੀ ਕਿਹਾ ਹੈ ‘ਬੂਹਾ ਤਾਕ ਭਲਾ, ਤੇ ਲੇਖਾ ਪਾਕ ਭਲਾ' ਇਉਂ ਕਰਨ ਨਾਲ ਹੀ ਸੁਖੀ ਰਹੀਦਾ ਹੈ।
ਬੰਦੇ ਨਾਲੋਂ ਪਸੂ ਚੰਗਾ, ਜੋ ਜੀਉਂਦਿਆਂ ਵੀ ਕੰਮ ਆਉਂਦਾ ਹੈ ਤੇ ਮਰ ਕੇ ਵੀ। ਅਸਲ ਵਿੱਚ ਸਭ ਨੂੰ ਕੰਮ ਪਿਆਰਾ ਹੈ, ਚੰਮ ਨਹੀਂ। 'ਬੁਲ੍ਹੇ ਨਾਲੋਂ ਚੁੱਲ੍ਹਾ ਚੰਗਾ ਜਿੱਥੇ ਤਾਮ ਪਕਾਈਦਾ'।
ਤੇ ਭਾਊ ! ਤੇਰੇ ਨਾਲ ਤੇ ਫਿਰ ਓਹੀ ਗੱਲ ਹੋਈ ਅਖੇ ‘ਬੁਲਬੁਲ ਗਈ ਤਮਾਚਾ ਲਾ ਤੇ ਝੁਡੂ ਬੈਠਾ ਚੂਰੀ ਖਾ'। ਓਹਦੇ ਪਿੱਛੇ ਹੀ ਤੂੰ ਸਾਰੇ ਪਾਪੜ ਵੇਲੇ ਸੀ।
ਤੇਨੂੰ ਜੋ ਆਖਿਆ ਸੀ ਇਹ ਕੰਮ ਨਾ ਕਰੀਂ । ਹੁਣ ਮੁਸ਼ਕਲ 'ਚ ਫਸਿਆ ਰੋਂਦਾ ਕਿਉਂ ਏ । ਸਿਆਣਿਆਂ ਨੇ ਠੀਕ ਹੀ ਤਾਂ ਆਖਿਆ ਹੈ ਕਿ 'ਬੁਰੇ ਦਾ ਬੁਰਾ ਹੀ ਹੁੰਦਾ ਹੈ।'
ਚੰਨੋ ਬੜੀ ਬੁਰੀ ਤੀਵੀਂ ਹੈ। ਕੋਈ ਉਹਦੇ ਪਾਸ ਨਹੀਂ ਬਹਿੰਦਾ। ਸੱਚ ਹੈ, 'ਬੁਰੇ ਦਾ ਕੋਈ ਲਾਗੂ ਨਹੀਂ ਹੁੰਦਾ'।
ਮੈਂ ਤਾਂ ਜੀ ਅੱਗੇ ਹੀ ਬਥੇਰਾ ਵੇਖ ਚੁਕਾਂ । ਟੁਰਦਾ ਆਇਆ ਬਰਮਾਂ ਤੋਂ ਤਿੰਨੀ ਮਹੀਨੀਂ ਪੁੱਜਾ । ਬੁਰੇ ਹਾਲ ਤੇਰ੍ਹਵਾਂ ਪੈਂਡਾ।
ਕੀ ਪੁੱਛਦੇ ਹੋ ਅੱਜ ਕੱਲ੍ਹ ਮਹਿੰਗਾਈ ਨੇ ਤਾਂ ਲੱਕ ਤੋੜ ਛੱਡਿਆ ਹੈ, ‘ਬੁਰਾ ਹਾਲ ਤੇ ਬਾਂਕੇ ਦਿਹਾੜੇ ਹਨ' ।
ਤੁਸੀਂ ਪੁੱਤ ਵਾਲੇ ਹੋ । ਵੇਖਣਾ ਕਿਤੇ ਸ਼ਰਾਬੀਆਂ ਦੀ ਸੰਗਤ ਵਿੱਚ ਨਾ ਫਸ ਬਹਿਣਾ । ਸਿਆਣਿਆਂ ਐਵੇਂ ਨਹੀਂ ਜੇ ਆਖਿਆ- 'ਬੁਰਿਆਂ ਦੇ ਸੰਗ ਬੈਠ ਕੇ ਭਲਿਆਂ ਦੀ ਪਤ ਜਾਏ।
ਓਸ ਨੂੰ ਮੈਂ ਕੀ ਜਾਣਦਾ ਹਾਂ ਜੇ ਦੋ ਹੱਥ ਕਰਨੇ ਵੀ ਪੈਣ । ਪਰ ਉਸਦੀ ਕਮੀਨਗੀ ਤੋਂ ਡਰ ਲਗਦਾ ਹੈ। ਅਖੇ ‘ਬੁਰਿਆ ਤੈਥੋਂ ਨਹੀਂ ਡਰ, ਤੇਰੀ ਬੁਰਿਆਈ ਤੋਂ ਡਰ ਆਉਂਦਾ ਹੈ'।
ਸੱਚੀ ਗੱਲ ਤਾਂ ਇਹ ਜੇ ਕਿ 'ਬੁਰਾ ਨਾ ਮਰੇ, ਬੁਰੇ ਦੀ ਮਾਂ ਮਰੇ।' ਬੁਰਿਆਈ ਦੀ ਜੜ੍ਹ ਪਕੜਨੀ ਚਾਹੀਦੀ ਹੈ, ਨਾ ਕਿ ਉਸਦੇ ਟਾਹਣ।
ਸਾਰਿਆਂ ਦੇ ਸਾਹਮਣੇ ਮੈਨੂੰ ਉਸ ਨੇ ਠਿੱਠ ਕੀਤਾ ਕਿ ਮੈਨੂੰ ਰੋਣਾ ਪਿਆ ਆਵੇ । ਸੱਚ ਹੈ 'ਬੁਰਾ ਜੰਗਲ ਦਾ ਵਾਸਾ, ਬੁਰਾ ਮੂਰਖ ਦਾ ਹਾਸਾ'।
ਪੁੱਤਰਾ ਇਹ ਕੰਮ ਬੜਾ ਮਾੜਾ ਹੈ। 'ਬੁਰਾ ਕੁੱਤਾ ਖਸਮੇ ਗਾਲ੍ਹ' ਲੋਕੀਂ ਮੈਨੂੰ ਵੀ ਮਾੜਾ ਆਖਣਗੇ।