ਔਕੜਾਂ ਸਾਨੂੰ ਵੀ ਹਨ, ਪਰ ਕੋਈ ਵੇਖਦਾ ਸੁਣਦਾ ਨਹੀਂ। ਹਰ ਕੋਈ ਆਪਣੇ ਦੁੱਖ ਵੱਡੇ ਕਰ ਕਰ ਦੱਸਦਾ ਹੈ। ਅਖੇ 'ਬੁਰਕੇ ਵਿੱਚ ਲਹਿਰ ਬਹਿਰ ਤੇ ਘੁੰਡ ਵਿੱਚ ਹੜਤਾਲ।
ਕੀ ਹੋਇਆ, ਜੇ ‘ਬੁੱਢੇ ਵਾਰੇ ਨਿਸਰੀ, ਡੂੰਮਾਂ ਦੀ ਜਵਾਰ' ਕੱਲ੍ਹ ਤੀਕ ਸਾਡਾ ਪਾਣੀ ਲੈਂਦਾ ਸੀ ਅੱਜ ਚਾਹੇ ਹੜ੍ਹ ਆ ਗਏ, ਤਾਂ ਕੀ ਹੋਇਆ।
ਕਿਰਪਾ ਕੰਗਾਲਾ ਮੇਰੀਆਂ ਬੜੀਆਂ ਮਿੰਨਤਾਂ ਕਰਦਾ ਹੈ । ਜਦ ਪੱਲੇ ਮਾਲ ਸੀ, ਤਾਂ ਬੁਲਾਇਆ ਨਹੀਂ ਸੀ ਬੋਲਦਾ । ਪਰ 'ਬੁੱਢੇ ਦੀ ਰਾਮ ਰਾਮ ਤੇ ਜੰਮ ਦਾ ਸੁਨੇਹਾ' । ਹੁਣ ਕੋਈ ਕਿਵੇਂ ਉਸਦੀ ਸ਼ਰਾਫਤ ਦਾ ਮੁੱਲ ਪਾਵੇ ?
ਵਿਚਾਰਾ ਕੰਮ ਕਾਜ ਜੋਗਾ ਨਹੀਂ ਰਿਹਾ। ਪੁੱਤਰ ਵੀ ਬੁੱਢੇ ਤੋਂ ਬੜੇ ਆਤਰ ਹਨ । ਸੱਚ ਹੈ ‘ਬੁੱਢੀ ਮੱਝ, ਪੁਰਾਣਾ ਗੱਡਾ, ਮੁੜ ਖਾਏ ਮਾਲਕ ਦਾ ਹੱਡਾ'।
ਮੈਂ ਹੁਣ ਜੇਲ੍ਹ ਖ਼ਾਨਿਓ ਆਇਆ ਹਾਂ । ਫੌਜੂ ਚਕੀ ਬੰਦ ਹੈ। ਵਿਚਾਰਾ ਬਹੁਤ ਦੁਖੀ ਹੈ ! ਸੱਚ ਹੈ- ਬੁੱਢੀ ਨੂੰ ਰਾਹ ਤੇ ਸੰਢੇ ਨੂੰ ਗਾਹ ਮਰਦ ਨੂੰ ਚੱਕੀ, ਅਸਮਾਨੋਂ ਬਿਜ ਕੜਕੀ' ।
ਸ਼ਕਲ ਸੂਰਤ ਵੱਲੋਂ ਤਾਂ ਰਾਮ ਹੀ ਰਾਖਾ ਹੈ, ਪਰ ਕੱਪੜੇ ਵਾਹ ਵਾਹ ਪਾਂਦੀ ਏ। ਬਸ 'ਬੁੱਢੀ ਘੋੜੀ ਬਨਾਤੀ ਹੰਨਾ' ਵਾਲਾ ਹਿਸਾਬ ਹੈ।
ਖਜ਼ਾਨੀ 60 ਸਾਲਾਂ ਦੀ ਹੋਣ ਲੱਗੀ ਏ ਪਰ ਨਖਰਾ ਜਵਾਨ ਕੁੜੀਆਂ ਵਾਲਾ ਕਰਦੀ ਏ। ਬੁੱਢੀ ਕੰਜਰੀ ਤੇਲ ਦਾ ਉਜਾੜਾ' ਬੁੱਢੇ ਵਾਰੇ ਪਤਾ ਨਹੀਂ ਬੰਦਿਆਂ ਨੂੰ ਹਵਸ ਕਿਉਂ ਬਹੁਤੀ ਜਾਗ ਪੈਂਦੀ ਹੈ ?
ਕਾਫ਼ੀ ਮਿਹਨਤ ਮੰਗਦਾ ਹੈ ਇਹ ਕੰਮ, ਪਰ ਤੁਸੀਂ ਜਿਸ ਮੱਠੀ ਚਾਲੇ ਚਲ ਰਹੇ ਹੋ ਏਦਾਂ ਇਹ ਕੰਮ ਸਿਰੇ ਨਹੀਂ ਚੜ੍ਹਨਾ। ‘ਬੁੱਢਿਆਂ ਢੱਗਿਆਂ ਦੀ ਵਾਹੀ, ਅੱਗੇ ਦਬ ਤੇ ਕਾਹੀ' ਵਾਲੀ ਗੱਲ ਹੋ ਰਹੀ ਹੈ।
ਥੱਕ ਗਿਆ ਹੋਵੇਂਗਾ ਪਾਪ ਕਰ ਕਰਕੇ । 'ਬੁੱਢਾ ਚੋਰ ਮਸੀਤੀ ਡੇਰੇ' ਵਾਂਗ ਹੁਣ ਪਿਛਲੀ ਉਮਰ ਵਿੱਚ ਮਾਲਾ ਫੜ ਬੈਠਾ ਹੈ।
ਮੁਨੀਮ-ਹਕੀਮ ਜੀ ! ਕੀ ਹਾਲ ਐ ਨਾਈ ਦਾ ਹੁਣ । ਹਕੀਮ- ਬੁਝ ਗਈ ਬੱਤੀ ਨਿਖੁੱਟ ਗਿਆ ਤੇਲ । ਬਚਣ ਦੀ ਆਸ ਉੱਕੀ ਨਹੀਂ।
ਲੋਕਾਂ ਨੂੰ ਮੇਰੀ ਲੋੜ ਹੈ। ਤਦੇ ਤੇਰੀ ਪੁੱਛ ਹੁੰਦੀ ਹੈ; ਨਹੀਂ ਤਾਂ ਇਹ ਲੋਕ ਅਜੇਹੇ ਹਨ ਕਿ 'ਬੀਵੀ ਮੋਈ ਤੇ ਸਭ ਕੋਈ ਆਇਆ, ਮੀਆਂ ਮੋਏ ਤਾਂ ਕੋਈ ਨਾ ਆਇਆ।'
ਤੂੰ ਆਪ ਤੇ ਜੋ ਖਰਚ ਕਰਨਾ ਹੈ ਕਰ। ਇਹਨਾਂ ਝੂਠੇ ਮਿੱਤਰਾਂ ਨੂੰ ਕਿਉਂ ਖੁਆਂਦਾ ਹੈਂ। 'ਬੀਬੀ ਟੋਕਾ ਆਪ ਨਾ ਖਾਂਦੀ ਦੇਂਦੀ ਲੋਕਾਂ' ਵਾਲੀ ਗੱਲ ਨਾ ਕਰ।