ਗੰਡਾ ਸਿੰਘ- ਲੈ ਭਈ ਵੇਖ ਲੈ, 'ਚੋਰ ਨੂੰ ਆਪਣਾ ਈ ਪਾਲਾ ਮਾਰਦੈ'। ਮੋਹਣ ਤੇ ਸੂਬੇਦਾਰ ਨੂੰ ਆਉਂਦਾ ਵੇਖ ਖਿਸਕਿਆ ਜੇ।
ਕਾਹਲੇ ਕਿਉਂ ਪੈਂਦੇ ਹੋ ? 'ਚੋਰ ਮੁੱਕ ਗਏ ਕਿ ਹਨੇਰਾ ।' ਥੋੜ੍ਹੇ ਦਿਨ ਸਬਰ ਕਰੋ।
ਕਿਸ ਕਿਸ ਨੂੰ ਮਾਰੋਗੇ ਗੋਲੀ 'ਚੋਰਾਂ ਟੋਲੀ ਇੱਕੋ ਬੋਲੀ।'
“ਭੈੜਿਆਂ ਨੂੰ ਚੰਦਰੇ ਸੌ ਕੋਹੋਂ ਪੈਂਡਾ ਮਾਰ ਕੇ ਆ ਮਿਲਦੇ ਨੇ'' ਅਖੇ ਚੋਟਾਂ ਦਾ ਯਾਰ ਗੰਢ ਕੁਤਰਾ।
ਕੁਝ ਤਾਂ ਉਸਨੇ ਆਪ ਹੀ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ਼ ਵਾਂਗ ਪਿਉ ਦੀ ਕਮਾਈ ਨੂੰ ਗੁਆਣਾ ਸ਼ੁਰੂ ਕਰ ਦਿੱਤਾ ਸੀ ਤੇ ਰਹਿੰਦੀ ਖੂੰਹਦੀ ਕਸਰ ਪੁਰਾਣੇ ਮੁਨੀਮ ਹੁਰੀ ਪੂਰੀ ਕਰ ਗਏ ਸਨ ।
ਚੋਰਾਂ ਦੇ ਮਹਿਲ ਨਹੀਂ ਪੈਂਦੇ। ਬੇਈਮਾਨੀ ਅੰਤ ਨੂੰ ਖੱਜਲ ਹੀ ਕਰਦੀ ਹੈ।
ਕੋਈ ਤੁਹਾਡਾ ਕੀ ਭਰੋਸਾ ਕਰੇ ? ਮੈਨੂੰ ਆਖਿਆ ਕੰਮ ਕਰੋ, ਮੇਰੇ ਵਿਰੋਧੀ ਨੂੰ ਕਿਹਾ, ਇਹਨੂੰ ਮਾਰ ਲਉ । ਤੁਸੀਂ ਤਾਂ ਚੋਰਾਂ ਨੂੰ ਕਹਿੰਦੇ ਜੇ ਲਗੋ ਤੇ ਸਾਧਾਂ ਨੂੰ ਕਹਿੰਦੇ ਜੇ ਭਜੋ', ਇਹ ਨੀਤੀ ਤੁਹਾਨੂੰ ਗ਼ਰਕ ਕਰਕੇ ਛੱਡੇਗੀ।
'ਚੋਰਾਂ ਨੂੰ ਮੋਰ ਪੈਣਗੇ ਤੇ ਮੋਰਾਂ ਨੂੰ ਕਸਾਈ'। ਤੁਸਾਂ ਬਦੀ ਕੀਤੀ ਮੈਂ ਤੁਹਾਨੂੰ ਭੁਗਤਾਈ । ਹੁਣ ਇਸ ਦਾ ਬਦਲਾ ਮੇਰੇ ਨਾਲ ਕੋਈ ਹੋਰ ਆਣ ਵੈਰ ਕੱਢੇਗਾ।
ਭੈੜੇ ਆਦਮੀ ਦੀ ਸੁਗੰਦ ਦਾ ਕੀ ਇਤਬਾਰ ਹੈ ? "ਚੋਰਾਂ, ਯਾਰਾਂ ਲਪਰਾਂ, ਸੁਗੰਦ ਨਾ ਬੁਢਿਆਂ ਖਪਰਾਂ ।"
"ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ"। ਥੋੜਾ ਥੋੜਾ ਐਬ ਕਰਦਿਆਂ ਹੀ ਵੱਡੇ ਐਬੀ ਬਣੀਦਾ ਹੈ।
ਓਏ ਮੂਰਖਾ । ਇਹ ਤੂੰ ਕੀ ਕਰਨਾ ਏ ? ਇੱਕ ਚੋਰੀ ਤੇ ਦੂਜੇ ਮੂੰਹ ਜ਼ੋਰੀ। ਉੱਠ, ਆਪਣੇ ਕਸੂਰ ਦੀ ਮੁਆਫੀ ਮੰਗ।
ਇਵੇਂ ਹੀ ਹੁੰਦਾ ਹੈ, ਅਖੇ ਚੋਰੀ ਦਾ ਗੁੜ ਮਿੱਠਾ, ਪੈਸੇ ਲੱਗੇ ਹੋਣ ਤਦ ਪਤਾ ਲਗਦਾ ਹੈ।