ਤੁਸੀਂ ਲਈ ਫਿਰੋ ਆਪਣੀ ਲਿਆਕਤ ਬਜ਼ਾਰ ਵਿਚ। ਕੌਣ ਪੁਛਦਾ ਹੈ ? ਭਾਈ ਕੋਈ ਸਿਫਾਰਸ਼ ਪੁਆ ਕੇ ਕੰਮ ਕੱਢੋ। 'ਚੋਰੀ, ਯਾਰੀ, ਚਾਕਰੀ ਬਾਝ ਵਸੀਲੇ ਨਹੀਂ ।
ਤੂੰ ਵੀ 'ਚੋਰੋਂ ਕੁਤਬ ਬਨਣਾ ਲੋਚਦਾ ਏਂ' । ਪਰ ਲੋਕਾਂ ਤੋਂ ਤੇਰੀ ਕਿਹੜੀ ਲੁਕੀ ਛੁਪੀ ਹੋਈ ਹੈ ।
ਫੈਸਲਾ ਕਿਵੇਂ ਹੋਵੇ ? "ਚੌਥੇ ਹਿੱਸੇ ਦੀ ਭਿਆਲੀ ਤੇ ਠੂਠਾ ਡਾਹਵੇ ਅੱਧਾ।" ਕੁਝ ਨਿਆਂ ਦੀ ਗੱਲ ਕਰੇ, ਤਾਂ ਝਗੜੇ ਚੁੱਕੇ ।
ਸਾਰੀ ਉਮਰ ਉਸ ਨੇ ਲੱਖਾਂ ਵਿੱਚੋਂ ਕੱਖ ਨਹੀਂ ਚੁੱਕਿਆ ! ਅੰਤ ਡਿੱਗਣ ਲਗਾ ਤੇ ਦਸ ਰੁਪਿਆਂ ਤੇ ਬੇਈਮਾਨ ਹੋ ਗਿਆ । ਚੌਦਾਂ ਬਰਸ ਕਵਾਰੀ ਰਹੀ ਤੇ ਚੋਲਾ ਪਾਂਦਿਆਂ ਉਧਲ ਗਈ ।
ਬਈ ਤੁਸਾਂ ਸੁਣਿਆ ਨਹੀਂ ਜੇ, ਅਖੇ ਚੌਪਾਏ ਨੂੰ ਬੰਦਾ ਡਕ ਲੈਂਦਾ, ਦੁਪਾਇ ਨੂੰ ਕੋਈ ਨਹੀਂ ਢੰਗਾ ਪਾ ਸਕਦਾ, ਰਾਮ ਨੂੰ ਇਸ ਹਰਕਤ ਤੋਂ ਰੋਕਣਾ ਮੁਸ਼ਕਲ ਸੀ।
ਘਾਬਰਨ ਦੀ ਕੋਈ ਗੱਲ ਨਹੀਂ । ਦੁੱਖਾਂ ਦਾ ਟਾਕਰਾ ਕਰਨ ਨਾਲ ਹੀ ਅਕਲ ਸਾਫ ਤੇ ਤ੍ਰਿੱਖੀ ਹੁੰਦੀ ਹੈ। 'ਚੌਲ ਛੜਦਿਆਂ ਹੀ ਚਿੱਟੇ ਹੁੰਦੇ ਨੇ।'
ਮਹਾਰਾਜ, ਤੁਹਾਡੀ ਕਿਰਪਾ ਨਾਲ ਚੰਗਾ ਮੁੱਢ ਤੇ ਕੰਮ ਸੁੱਧ ਵਾਲੀ ਗੱਲ ਬਣ ਗਈ ਹੈ । ਮੁੱਢ ਵਿਚ ਤੁਸਾਂ ਸਹਾਇਤਾ ਕੀਤੀ । ਫਿਰ ਤਾਂ ਚਲ ਸੋ ਚਲ ਸੀ ।
ਸਾਰਾ ਦਿਨ ਵੀ ਮਰਦਾ ਰਿਹਾ, ਹੁਣ ਸਾਰੀ ਰਾਤ ਵੀ ਐਵੇਂ ਲੰਘ ਗਈ, ਤੇ ਫੇਰ ਖੋਲ੍ਹ ਦਏਗਾ ਮੈਨੂੰ ਝੋਟੀ । ਚੰਗਾ ਕਰ ਬਹਾਲਿਆ ਤੇ ਪੇੜੇ ਲਏ ਛੁਪਾ । ਹਰ ਕਿਸੇ ਨੂੰ ਪੁੱਤਰ ਹੀ ਦੇਂਦਾ ਏ, ਵੱਡਾ ਚੌਧਰੀ ।
ਰੂਪ ਲਾਲ — ਇਹ ਕਰਮ ਪੁਰੀ ਹੈ । ਸਾਰੇ ਲੋਕ ਬਾਲਾ ਸਿੰਘ ਵਰਗੇ ਸ਼ੁਦਾਈ ਤਾਂ ਨਹੀਂ ਨਾ ਹੁੰਦੇ । ਚੰਗੇ ਨਾਲ ਹਰ ਕੋਈ ਚੰਗਾ ਹੁੰਦਾ ਏ ।
ਤੁਸੀਂ ਪੁੱਛਦੇ ਹੋ, ਮੈਨੂੰ ਤੁਹਾਡੀ ਕਾਮਯਾਬੀ ਦਾ ਪਤਾ ਕਿਵੇਂ ਲੱਗਾ ? ਭਾਈ ਜਾਨ, ਚੰਦ ਚੜ੍ਹੇ ਤੇ ਪੁੱਤਰ ਜੰਮੇ ਕਦੀ ਗੁੱਝੇ ਰਹੇ ਨੇ ?
ਉਸ ਵੇਲੇ ਮੈਨੂੰ ਲੋੜ ਸੀ, ਤੁਸਾਂ ਥੋੜੀ ਜਿੰਨੀ ਵੀ ਮਦਦ ਨਾ ਕੀਤੀ । ਹੁਣ ਮੈਂ ਕੀ ਕਰਾਂ ਤੁਹਾਡੇ ਰੁਪਈਆਂ ਨੂੰ, 'ਚੰਦ ਚੜ੍ਹੇ ਨੂੰ ਤੰਦ ਹੀ ਪ੍ਰਵਾਣ ਏ, ਪਿਛੋਂ ਭਾਵੇਂ ਪੱਗ ਲਾਹ ਲਾਹ ਸੁਟੇ।”
ਮੇਰਾ ਇੱਕੋ ਇੱਕ ਪੁੱਤਰ ਹੈ ਪਰ ਲੱਖਾਂ ਜਿਹਾ ਇੱਕ । ਮੈਨੂੰ ਬਹੁਤੀ ਮੂਰਖ ਜਾਂ ਕੁਪੱਤੀ ਸੰਭਾਲ ਨਹੀਂ ਚਾਹੀਦੀ । ਚੰਦਨ ਦੀ ਟੁਕੜੀ ਭਲੀ, ਗੱਡੀ ਭਲੀ ਨਾ ਕਾਰ।