ਇਸ ਨੇ ਜ਼ਾਤ ਪਾਤ ਦੀ ਉੱਕੀ ਪ੍ਰਵਾਹ ਨਾ ਕੀਤੀ। ਇਹ 'ਮਾਨਸ ਕੀ ਜ਼ਾਤ ਸਭੈ ਏਕੈ ਪਹਿਚਾਨਬੋ' ਦੇ ਸੁਨਹਿਰੀ ਅਸੂਲ ਉੱਤੇ ਅਮਲ ਕਰਨਾ ਚਾਹੁੰਦੀ ਸੀ।
ਮਾਨਸ ਦੇਹ ਦੁਲਭ ਹੈ ਜੁਗਹ ਜੁਗੰਤਰ ਆਵੈ ਵਾਰੀ । ਉਤਮ ਜਨਮ ਦੁਲਭ ਹੈ ਇਕ ਵਾਕੀ ਕੋੜਮਾ ਵੀਚਾਰੀ ।
ਮੂਰਖ ਅਕਲੀ ਬਾਹਰਾ ਵਾਂਸਹੁ ਮੂਲ ਨ ਹੋਵੇ ਗੰਨਾ । ਮਾਨਸ ਦੇਹੀ ਪਸ਼ੂ ਉਪੰਨਾ ।
ਮਲਾਹ ਹਾਂ...ਹਾਂ ! ਉਹ ਪਾਪੀ ਬੜੇ ਕਠੋਰ ਚਿਤ ਹੋਣਗੇ, ਜਿਨ੍ਹਾਂ ਨੇ ਤੇਰੇ ਜਿਹੇ ਮਲੂਕੜੇ ਤੇ ਯਤੀਮ ਨੂੰ ਦੁੱਖ ਦਿੱਤਾ 'ਦੇਖੋ ਜੀ' । ਵਾਹ ! ਵਾਹ ! ਮੌਲਾ ਤੇਰੀ ਸ਼ਾਨ ' ਮਾਪੇ ਸਹਿਕਣ ਪੁੱਤਰਾਂ ਨੂੰ ਤੇ ਪੁੱਤਰ ਸਹਿਕਣ ਟੁਕਰਾਂ ਨੂੰ।
ਰੱਬਾ, ਮਾਪੇ ਸਭ ਦੇ ਸਿਰ ਤੇ ਕਾਇਮ ਰਹਿਣ। 'ਮਾਪੇ ਚਾ ਮਰੇਨ, ਕਾਂ ਟੁੱਕਰ ਚਾ ਖੋਹੇਨ'। ਮਾਪੇ ਨਾ ਹੋਣ ਤਾਂ ਜਣਾ ਖਣਾ ਬੱਚੇ ਉਤੇ ਸਵਾਰ ਆ ਹੁੰਦਾ ਹੈ।
ਸੱਚ ਕਹਿੰਦੇ ਹੋ ਮਾਸਟਰ ਜੀ ...ਮਾਪੇ ਤਾਂ ਮਿੱਟੀ ਦੇ ਵੀ ਨਹੀਂ ਮਾਣ' ਮੇਰੇ ਮਾਪਿਆਂ ਦੀ ਤਾਂ ਸਾਰੇ ਇਲਾਕੇ ਵਿੱਚ ਧੁੰਮ ਸੀ।
ਕਿਰਪਾ ਸਿੰਘ- ਪੈਸੇ ਜੋ ਬਗਾਨੇ ਲੱਗੇ । ਬੇਲ ਸਿੰਘ-ਤੇਰੇ ਲੱਗੇ ਹੋਣੇ ਨੇ ? ਮਾਮੇ ਕੰਨੀ ਬੀਰ ਬਲੀਆਂ ਤੇ ਭਣੇਵਾਂ ਆਕੜਿਆ ਫਿਰੇ। ਅਸੀਂ ਪੀਨੇ ਹਾਂ ਤੇ ਪਲਾਵਾਂਗੇ ਵੀ।
ਤੁਸੀਂ ਆਪਣਾ ਕੰਮ ਕਰੋ, ਦੂਜਿਆਂ ਦੀਆਂ ਵਾਧੂ ਗੱਲਾਂ ਵੱਲ ਧਿਆਨ ਨਾ ਦਿਉ। ਉਹ ਨਾ ਹੋਵੇ ਪਈ ‘ਮਾਮੇ ਵੰਝਲੀ ਵਜਾਈ ਤੇ ਮੁੰਡਿਆਂ ਖੇਡ ਗਵਾਈ' ਵਾਲੀ ਗੱਲ ਹੀ ਹੋ ਜਾਏ।
ਉਨ੍ਹਾਂ ਨੇ ਫੈਸਲਾ ਤਾਂ ਸੁਣਾ ਦਿੱਤਾ, ਪਰ ਗੱਲ ਉਹੋ ਹੋਈ ਅਖੇ 'ਮਾਰਨ ਵਾਲੇ ਛੁਟ ਗਏ ਤੇ ਪਿਛਲੇ ਫੜੇ ਗਏ।'
ਰਾਣੋ ਰਾਜ਼ੀ ਹੈ, ਪਰ ਉਹ ਦੁੱਖ ਦੀ ਕਾਹਲੀ ਹੈ, ਰਤਾ ਸਿਰਦਰਦੀ ਹੋਵੇ, ਤਦੇ ਕੋਠਾ ਸਿਰ ਤੇ ਚੁਕ ਲੈਂਦੀ ਹੈ। ਉਸ ਦਾ 'ਮਾਰੀ ਅੱਖ ਤੇ ਫਰਕੇ ਗੋਡਾ' ਵਾਲਾ ਲੇਖਾ ਹੈ।'
ਤੂੰ ਖ਼ਾਹ-ਮ-ਖ਼ਾਹ ਦੁਖੀ ਹੋ ਰਿਹਾ ਏਂ। ਅਖੇ, 'ਮਾਰੀ ਏ ਅੱਕ ਨੂੰ, ਲੱਗੇ ਜੱਟ ਨੂੰ । ਤੇਰਾ ਮੈਂ ਕੀ ਵਿਗਾੜਿਆ ਹੈ ?
ਇਹ ਤਾਂ ਸਦਾ ਤੋਂ ਚਲਦਾ ਹੀ ਆਇਆ ਹੈ, ਵਡਿਆਈ ਤਾਂ ਭਾਈ ਆਗੂ ਦੀ ਹੀ ਹੁੰਦੀ ਹੈ। ਸਿਆਣਿਆਂ ਐਵੇਂ ਨਹੀਂ ਆਖਿਆ ਕਿ ਮਾਰੇ ਸਿਪਾਹੀ ਨਾਂ ਸਰਦਾਰ ਦਾ।