ਵਿਧਵਾ ਲੋਕ-ਲਾਜ ਦੀ ਬੱਧੀ ਮੂੰਹੋਂ ਕੁਝ ਨਹੀਂ ਉਭਾਸਰਦੀ, ਪਰ ਅੰਦਰੋਂ ਆਵੇ ਦੀ ਅੱਗ ਵਾਂਗ ਤਪ ਰਹੀ ਹੈ।
ਅਖ਼ੀਰ ਜਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਲ ਕੰਮ ਕਰਨ ਵਾਲੇ ਬਾਬੂ ਲੋਕ ਬੜੀਆਂ ਅਜੀਬ ਅਜੀਬ ਚਲਾਕੀਆਂ ਨਾਲ ਕੰਮ ਕੱਢਦੇ ਅਤੇ ਇਸ ਬਦਲੇ ਲੋਕਾਂ ਪਾਸੋਂ ਸੈਂਕੜੇ ਰੁਪਏ ਰਿਸ਼ਵਤ ਦੇ ਤੌਰ ਤੇ ਲੈਂਦੇ ਹਨ, ਤਾਂ ਉਸ ਦੇ ਤਨ ਬਦਨ ਨੂੰ ਅੱਗ ਲੱਗ ਉੱਠੀ।
ਸ਼ਰਾਬ ਵਿੱਚ ਮਦਹੋਸ਼ ਨਵਾਬ ਨੇ ਆਪਣੀ ਤ੍ਰੀਮਤ ਰੱਜੀ ਨੂੰ ਸੰਘੀ ਘੋਟ ਕੇ ਮਾਰ ਦਿੱਤਾ। ਜਦੋਂ ਉਸਨੇ ਇਸ ਨੂੰ ਛਿਪਾਉਣ ਦੀ ਕੋਸ਼ਿਸ਼ ਕੀਤੀ ਇਹ ਅੱਗ ਹੋਰ ਭੜਕਦੀ ਗਈ।
ਜਦੋਂ ਮੇਰੇ ਦੋਸਤ ਵੱਲੋਂ ਬਾਹਰੋਂ ਭੇਜਿਆ ਪਾਰਸਲ ਮੇਰੇ ਘਰ ਵਿੱਚੋਂ ਚੋਰੀ ਹੋ ਗਿਆ ਤਾਂ ਮੈਂ ਅੱਗ ਭਬੂਕਾ ਹੋ ਗਿਆ।
ਸਮਝਦਾਰੀ ਨਾਲ ਮਾਮਲਾ ਸੁਲਝਾ ਕੇ ਅਸੀਂ ਅੱਗ ਬੁਝਾ ਦਿੱਤੀ।
ਜਦ ਮਾਮਲਾ ਅਦਾਲਤ ਤੱਕ ਪਹੁੰਚਿਆ ਤਾਂ ਅੱਗ ਹੋਰ ਬਲ ਉੱਠੀ।
ਉਰਵਸ਼ੀ ਨੂੰ ਮਾਂ ਦੀ ਇਹ ਹਰਕਤ ਇਤਨੀ ਬੁਰੀ ਲੱਗੀ ਕਿ ਉਸ ਦੀ ਸੁੱਤੀ ਹੋਈ ਉਭਾਸਰਨ ਸ਼ਕਤੀ ਜਿਵੇਂ ਅਚਾਨਕ ਕੋਈ ਚੋਟ ਖਾ ਕੇ ਨਾ ਕੇਵਲ ਜਾਗ ਹੀ ਉੱਠੀ, ਸਗੋਂ ਫੁੰਕਾਰ ਉੱਠੀ, ਉਹ ਅੱਡੀ ਤੋਂ ਚੋਟੀ ਤੱਕ ਅੱਗ ਬਗੋਲਾ ਹੋ ਗਈ।
ਅੰਗਰੇਜਾਂ ਅਤੇ ਡੋਗਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਅੱਗ ਪਾ ਦਿੱਤੀ।
ਇਸ ਵਿਆਹ ਦੇ ਅਸਰ ਨਾਲ ਕਈ ਤੇਜ਼ ਤਰਾਰ ਜ਼ਬਾਨਾਂ ਨੇ ਦੰਦਾਂ ਤੋਂ ਬਾਹਰੀਆਂ ਹੋ ਕੇ ਅੱਗ ਦਾ ਮੀਂਹ ਵਰ੍ਹਾਉਣਾ ਚਾਹਿਆ, ਕਈਆਂ ਦੇ ਸੀਨੇ ਪਾਟ ਗਏ ਤੇ ਉਹਨਾਂ ਵਿੱਚੋਂ ਸੁਧਾਰਕ ਮਜ਼ਮੂਨਾਂ ਦਾ ਤੂਫਾਨ ਉਮਡਿਆ, ਪਰ ਚਾਂਦੀ ਦੀ ਇੱਕੋ ਵਾਛੜ ਨੇ ਸਭ ਦੇ ਜੋਸ਼ ਠੰਢੇ ਕਰ ਦਿੱਤੇ।
ਜਦੋਂ ਮੇਰੀ ਮੰਮੀ ਬਾਰੇ ਗੁਆਂਢਣ ਮੇਰੇ ਦਾਦੀ ਜੀ ਨੂੰ ਭੜਕਾਉਣ ਲੱਗੀ ਤਾਂ ਮੈਂ ਕਿਹਾ ਕਿ ਅੱਗ ਤੇ ਤੇਲ ਨਾ ਪਾਉ, ਮੇਰੇ ਦਾਦੀ ਜੀ ਪਹਿਲਾਂ ਹੀ ਮੇਰੀ ਮੰਮੀ ਨਾਲ ਲੜਦੇ ਰਹਿੰਦੇ ਹਨ।
ਬਸੰਤ ਸਿੰਘਾ, ਤੂੰ ਅੱਖੀਆਂ ਨਾਂ ਭਰ ਤੇ ਨਾਂ ਭੋਲੇ ਦੇ ਮਰਨ ਦਾ ਐਡਾ ਗ਼ਮ ਕਰ। ਮਰਨਾ ਸਭ ਨੇ ਹੈ।
ਮਹਿੰਦਰ ਨੇ ਮੂੰਹ ਭੁਆ ਕੇ ਅਚਲਾ ਵਲ ਵੇਖਿਆ। ਉਨ੍ਹਾਂ ਅੱਖੀਆਂ ਚਾਰ ਹੁੰਦਿਆਂ ਹੀ ਨੀਵੀਂ ਪਾ ਲਈ।