ਇਹ ਛੇਕੜਲੀ ਸਤਰ ਲਿਖਣ ਲਈ ਉਸ ਨੇ ਕਲਮ ਤੋਰੀ, ਤੇ ਅੰਤ ਧੜਕਦੇ ਦਿਲ ਤੇ ਕੰਬਦੇ ਹੱਥ ਨਾਲ ਉਸ ਨੇ ਲਿਖ ਹੀ ਦਿੱਤਾ।
ਸਰਦਾਰ ਜੀ, ਤੁਹਾਡੀ ਕਲਮ ਦੇ ਚੱਲਣ ਦੀ ਦੇਰ ਹੈ । ਇਹ ਕੰਮ ਤੇ ਬਣਿਆ ਹੀ ਪਿਆ ਏ ।
"ਮਦਨ ! ਮੈਂ ਅੱਗੇ ਹੀ ਕਈਆਂ ਦਿਨਾਂ ਤੋਂ ਵੇਖ ਰਿਹਾ ਹਾਂ ਕਿ ਅੱਜ ਕੱਲ੍ਹ ਫਿਰ ਤੈਨੂੰ ਕਲਮ ਘਸਾਈ ਦਾ ਸ਼ੌਕ ਆ ਕੁੱਦਿਆ ਹੈ।
ਉਸ ਨੂੰ ਕੰਮ ਕਰਨ ਦੀ ਵਿਹਲ ਕਿੱਥੇ ਹੈ। ਚਾਰ ਘੰਟੇ ਤੇ ਉਸਨੂੰ ਦਾਹੜੀ ਦੀਆਂ ਕਲਮਾਂ ਕੱਢਣ ਲਈ ਤੇ ਹੋਰ ਪੋਚਾ ਪਾਚੀ ਲਈ ਚਾਹੀਦੇ ਹਨ।
ਡਾਕਟਰ ਮਾਹਣਾ ਸਿੰਘ ਦਗੜ ਦਗੜ ਕਰਦਾ ਉੱਪਰ ਆ ਚੜ੍ਹਿਆ। ਸਰਦਾਰ ਹੋਰਾਂ ਦਾ ਖਿਆਲ ਸੀ ਕਿ ਇਸ ਕਲਮੂੰਹੇ ਦੀ ਔਂਦ ਸੁੱਖ ਦੀ ਨਹੀਂ, ਕਿਸੇ ਚੰਦੇ ਦੇ ਬਹਾਨੇ ਪੰਜ ਚਾਰ ਰੁਪਏ ਝਾੜ ਲੈ ਜਾਏਗਾ।
"ਓ ਬੇਅਕਲ, ਤੂੰ ਅਜੇ ਕੱਲ੍ਹ ਦਾ ਬੱਚਾ ਏਂ ਤੈਨੂੰ ਨਹੀਂ ਪਤਾ, ਇਹ ਲੋਕ ਜੁੱਤੀਆਂ ਨਾਲ ਈ ਕਾਬੂ ਆਉਂਦੇ ਨੇ।
ਡਾਕਦਾਰਨੀ ਨਾਮ ਦੀ ਰਸੀਆ ਸੀ, ਪਰ ਮਨੁੱਖ ਦਾ ਕਾਲਜਾ ਪੱਥਰ ਦਾ ਨਹੀਂ, ਇਸ ਕੋਮਲ ਨੂੰ ਸੱਟ ਭੀ ਕਿਸੇ ਵੇਲੇ ਕਰਾਰੀ ਲੱਗ ਜਾਂਦੀ ਹੈ । ਡਾਕਦਾਰਨੀ ਨੂੰ ਵੀਰ ਦੀ ਮੌਤ ਦੀ ਸੱਟ ਲੱਗੀ।
ਤਿੰਨ ਹਜ਼ਾਰ ਕੋਈ ਬੜੀ ਚੀਜ਼ ਨਹੀਂ, ਮੈਂ ਐਵੇਂ ਫੜ ਸਕਨਾ ਆਂ ਤੇ ਨਾਲੇ ਤੇਰੀ ਦਇਆ ਨਾਲ ਮੇਰੇ ਪਾਸ ਰੁਪਯਾ ਈ ਰੁਪਯਾ ਹੋ ਜਾਣਾ ਏ । ਜ਼ਰਾ ਅੱਠ ਦਸ ਦਿਨ ਕਰੜੇ ਨੇ।
ਸ਼ਾਹ ਜ਼ਰਾ ਕਰੜਾ ਹੋ ਕੇ ਬੋਲਿਆ। ਨਵਾਬ ਖ਼ਾਨ ਨੇ ਵੀ ਇੱਕ ਅੱਧ ਵੇਰ ਟੋਕਿਆ, ਪਰ ਸ਼ਾਹ ਹੋਰਾਂ ਨੂੰ ਲਾਲ ਪੀਲਾ ਹੁੰਦਾ ਰਿਹਾ।
ਉਸ ਵਿਚਾਰੇ ਨੂੰ ਤੇ ਕਰਮਾਂ ਦੀ ਮਾਰ ਵੀ ਹੈ ਤੇ ਹਾਰ ਵੀ । ਜਦੋਂ ਉਹ ਕਿਸੇ ਕੰਮ ਨੂੰ ਹੱਥ ਪਾਂਦਾ ਹੈ, ਸੋਨਾ ਮਿੱਟੀ ਹੁੰਦਾ ਚਲਾ ਜਾਂਦਾ ਹੈ ।
ਇਹ ਕੋਈ ਨਵੀਂ ਗੱਲ ਨਹੀਂ, ਜਦੋਂ ਰੱਜ ਕੇ ਰੋਟੀ ਖਾਣ ਲਗਦੇ ਆਂ, ਓਦੋਂ ਈ ਤੁਹਾਡੇ ਅੰਦਰੋਂ ਕੋਈ ਨਾ ਕੋਈ ਉਸ਼ਟੰਡ ਜਾਗ ਪੈਂਦਾ ਏ । ਆਪਣੇ ਈ ਕਰਮ ਸੜੇ ਹੋਏ ਨੇ । ਕਿਸੇ ਨੂੰ ਕੀਹ ਦੋਸ਼ ਦੇਣਾ ਹੋਇਆ ।
ਨਹੀਂ ਮੋਹਨ ਜੀ, ਮੇਰੇ ਵਰਗੀ ਕਰਮਾਂ ਸੜੀ ਦਾ ਸੰਜੋਗ ਕਿਸੇ ਬੇਨਸੀਬੇ ਨਾਲ ਜੁੜੇਗਾ, ਤੁਹਾਡੇ ਵਰਗੇ ਦੇਵਤੇ ਨਾਲ ਨਹੀਂ।