ਉਹੋ ਇਕੱਲਾ ਆ ਕੇ ਆਪਣੀ ਕੁੜੀ ਨੂੰ ਲੈ ਜਾ ਸਕਦਾ ਸੀ, ਫੇਰ ਅਸੀਂ ਕਿਉਂ ਗੱਜ ਵੱਜ ਕੇ ਆਏ ਹਾਂ।
ਜੇ ਤੁਸੀਂ ਇਹ ਗੱਲ ਕੀਤੀ ਤਾਂ ਅਸੀਂ ਗੱਜ ਵੱਜ ਕੇ ਵਿਰੋਧ ਕਰਾਂਗੇ । ਤੁਹਾਨੂੰ ਪਹਿਲਾਂ ਦੱਸ ਦਿਤਾ ਹੈ। ਇਹ ਗੱਲ ਕਰ ਕੇ ਤੁਸੀਂ ਪਿੰਡ ਵਿਚ ਫਿੱਕ ਨਾ ਪਾਉ।
ਤੈਨੂੰ ਕਿਸ ਨੇ ਮਾਰਿਆ ਹੈ ? ਤੇਰਾ ਗੱਚ ਹੀ ਨਹੀਂ ਖਲੋਂਦਾ । ਕੋਈ ਗੱਲ ਤੇ ਤੂੰ ਦੱਸਦਾ ਨਹੀਂ।
ਮਹਾਤਮਾ ਜੀ ਨੇ ਅੱਖ ਭਰ ਕੇ ਵੇਖਿਆ ਤੇ ਪੁੱਛਿਆ 'ਕਿਉਂ ਭਾਈ ਸ਼ਾਮ ਸਿੰਘ ! ਰੋਂਦਾ ਕਿਉਂ ਹੈਂ ?” ਸ਼ਾਮੇ ਨੂੰ ਗੱਚ ਆ ਗਿਆ। ਮੂੰਹ ਤੋਂ ਕੁਝ ਨਾ ਨਿਕਲ ਸਕਿਆ ਪਰ ਉਹਦੀਆਂ ਅੱਖਾਂ ਤੋਂ ਇਹ ਜਾਪਦਾ ਸੀ ਕਿ ਉਹਦੇ ਲੂੰ ਲੂੰ ਵਿਚ ਮਹਾਤਮਾ ਜੀ ਦਾ ਧੰਨਵਾਦ ਭਰਿਆ ਪਿਆ ਸੀ।
ਜ਼ਮੀਨ ਗਹਿਣੇ ਧਰ ਕੇ ਉਸ ਨੇ ਧੀ ਦੇ ਵਿਆਹ ਵਾਸਤੇ ਰੁਪਿਆ ਪ੍ਰਾਪਤ ਕੀਤਾ।
ਸਾਰੇ ਲੋਕਾਂ ਨੇ ਸ਼ਾਮੂ ਸ਼ਾਹ ਨੂੰ ਕਿਹਾ--ਅਨੰਤ ਰਾਮ ਤੇਰਾ ਸੌ ਵੈਰੀ ਸਹੀ, ਪਰ ਅੱਗੇ ਪਿਆਂ ਨੂੰ ਤੇ ਸ਼ੇਰ ਵੀ ਨਹੀਂ ਖਾਂਦਾ, ਗਈ ਗੁਜ਼ਰੀ ਕਰ ਛੱਡ ਤੇ ਓੜਕ ਭਲੇ ਦਾ ਭਲਾ । ਇਹ ਵੀ ਤੇਰੀ ਕੀਤੀ ਨੂੰ ਭੁੱਲਣ ਨਹੀਂ ਲੱਗਾ।
ਭਾਈਆ ਜੀ ਜੁਲਮ ਨਾ ਕਰੋ, ਆਪਣੀ ਵਿਧਵਾ ਧੀ ਤੇ ਤਰਸ ਕਰੋ ਤੇ ਉਸ ਦੇ ਮੁੜ ਵਿਵਾਹ ਦੀ ਆਗਿਆ ਦਿਉ। ਇਹ ਗਊ ਦਾ ਪੁੰਨ ਏ। ਆਪਣੀ ਹੱਥੀਂ ਕਰੋ !
ਗਿੱਲ ਸਾਹਿਬ ਨੇ ਚੋਣਾਂ ਦੇ ਸਮੇਂ ਵਿਰੋਧੀ ਧਿਰ ਦੇ ਬੰਦਿਆਂ ਨੂੰ ਪੈਸੇ ਦੇ ਨਾਲ ਗੰਢ ਲਿਆ ।
ਸੰਤ ਰਾਮ ਨੇ ਆਪਣੇ ਕੁੜਮਾਂ ਨੂੰ ਕੁੜੀ ਦੇ ਵਿਆਹ ਦੀ ਗੰਢ ਭੇਜੀ।
ਰਾਮ ਨੂੰ ਦੇਸ਼ ਨਿਕਾਲਾ ਦੇਕੇ ਮੰਤਰੀ ਜੀ ਨੇ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ।
ਕੰਵਲਜੀਤ ਗਿੱਲੇ ਗੋਹੇ ਵਾਂਗ ਧੁਖਦੀ ਰਹਿੰਦੀ ਹੈ, ਪਰ ਦੁੱਖ ਕਿਸੇ ਨੂੰ ਨਹੀਂ ਦੱਸਦੀ।
ਰਾਮ ਦੇ ਪਿਤਾ ਨੇ ਗਾਹ ਤਾਂ ਬਥੇਰਾ ਪਾਇਆ ਹੋਇਆ ਹੈ, ਪਰ ਆਮਦਨ ਟਕੇ ਦੀ ਨਹੀਂ।