ਅੱਜ ਤੇ ਮੈਂ ਬੜਾ ਲੰਮਾ ਚੱਕਰ ਮਾਰਿਆ ਹੈ। ਸਾਰਾ ਸ਼ਹਿਰ ਹੀ, ਸਮਝੋ, ਫਿਰ ਆਇਆ ਹਾਂ।
ਇਸ ਗਲੀ ਵਿੱਚ ਜੋ ਤੂੰ ਚੱਕਰ ਬੰਨ੍ਹ ਰਖਿਆ ਹੈ, ਇਹ ਠੀਕ ਨਹੀਂ । ਧੀਆਂ ਭੈਣਾਂ ਹਰ ਕਿਸੇ ਦੀਆਂ ਸਾਂਝੀਆਂ ਹਨ।
ਛਪਣ ਲਈ ਆਉਂਦੀਆਂ ਨੇ, ਜਿਨ੍ਹਾਂ ਨੂੰ ਵੇਖ ਕੇ ਵੱਡੇ ਵੱਡੇ ਕੰਪਾਜ਼ੀਟਰਾਂ ਦੀ ਚੱਕਰੀ ਭਉਂ ਜਾਂਦੀ ਏ।
ਅੰਮ੍ਰਿਤਸਰ ਦਾ ਨਾਂ ਪਹਿਲਾਂ ਗੁਰੂ ਰਾਮ ਦਾਸ ਦਾ ਚੱਕ ਸੀ ਕਿਉਂਕਿ ਇਹ ਉਨ੍ਹਾਂ ਨੇ ਬੰਨ੍ਹਿਆਂ ਸੀ।
ਚੌਧਰੀ ਕੋਈ ਐਵੇਂ ਨਹੀਂ । ਚਹੁੰ ਬੰਦਿਆਂ ਵਿੱਚ ਬਹਿਣ ਵਾਲਾ ਆਦਮੀ ਏ।
ਜਿਉਂ ਜਿਉਂ ਉਸ ਦੀ ਜਵਾਨੀ ਫੁੱਟਦੀ ਆ ਰਹੀ ਹੈ, ਉਸ ਦੇ ਚਹੇ ਖੁੱਲ੍ਹਦੇ ਜਾ ਰਹੇ ਹਨ। ਅੱਖ ਦੀ ਸ਼ਰਮ ਉਸ ਦੀ ਗਵਾਚੀ ਜਾਂਦੀ ਹੈ।
ਭਰੇ ਵਾਤ ਚਉਲ ਤੇ ਬੈਠੀ, ਨਾ ਪੁਣ ਪੂਤ ਪਰਾਏ । ਪਿਛੋਂ ਕੰਡੀ ਗੱਲ ਨ ਚੰਗੀ, ਕੋਈ ਤੂੰ ਭੀ ਪੇਟੋਂ ਜਾਏ।
ਰਾਧਾ ਨੇ ਕਿਹਾ, ਸਾਨੂੰ ਕਿਸੇ ਨੂੰ ਚੁਆਤੀਆਂ ਨਹੀਂ ਲਾਉਣੀਆਂ ਚਾਹੀਦੀਆਂ।
ਜਦੋਂ ਮੈਂ ਹਰਜੀਤ ਨੂੰ ਕਲਾਸ ਵਿੱਚ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਲਿਆ, ਤਾਂ ਉਸ ਦੇ ਚਿਹਰੇ ਉੱਤੇ ਹਵਾਈਆਂ ਉੱਡਣ ਲੱਗੀਆਂ।
ਤੁਹਾਨੂੰ ਦੂਜਿਆਂ ਉੱਤੇ ਚਿੱਕੜ ਸੁੱਟਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ।
ਜਦੋਂ ਸ਼ਾਹੂਕਾਰਾਂ ਨੇ ਕਿਸਾਨ ਦੀ ਸਾਰੀ ਫ਼ਸਲ ਖੇਤ ਵਿੱਚ ਹੀ ਕਾਬੂ ਕਰ ਲਈ, ਤਾਂ ਉਹ ਚਾਰੇ ਕੰਨੀਆਂ ਚੂਪਦਾ ਘਰ ਮੁੜ ਆਇਆ।
ਬਲਵੀਰ ਦੇ ਉੱਚੇ ਅਹੁਦੇ ਉੱਤੇ ਪਹੁੰਚਣ ਨਾਲ ਸਾਰੇ ਖ਼ਾਨਦਾਨ ਦੇ ਨਾਂ ਨੂੰ ਚਾਰ ਚੰਨ ਲੱਗ ਗਏ।