ਨੀ ਮੈਂ ਕੀ ਕਿਹਾ ? ਉੱਠ ਰੋਟੀ ਟੁੱਕ ਦਾ ਵੇਲਾ ਹੋਇਆ ਏ ! ਤੈਨੂੰ ਕੱਤਣ ਜਿੰਨ ਵਾਂਗ ਚੰਬੜ ਗਿਆ, ਚੁੱਕ ਚਰਖੜੇ ਨੂੰ ਭੰਨ ਇਕ ਬੰਨੇ, ਤੇ ਬੱਸ ਕਰ ਏ ਤੂੰ, ਕੰਨ ਨਾ ਖਾਹ ਸਾਡੇ।
ਸ਼ਾਹ ਜੀ, ਤੁਸੀਂ ਵੀ ਬੜੇ ਸਿਆਣੇ ਓ, ਮੈਂ ਜਾਣਨਾ ਏਹ, ਪਰ ਓਹ ਤੇ ਏਸ ਜਿੱਦੇ ਚੜ੍ਹੇ ਹੋਏ ਨੇ, ਪਈ ਤੁਹਾਡੀ ਧੀ ਵਿਆਹ ਕੇ ਛੱਡ ਦੇਣੀ ਮਨਜ਼ੂਰ, ਪਰ ਮੰਗ ਨਹੀਂ ਛੱਡਣੀ।
ਰਸਾਲ ਨੈਣ, ਰੂਪ ਟੰਗ, ਸ਼ੀਲਤਾ, ਬਹਾਦੁਰੀ, ਸੁਭਾਉ ਦੇਖ ਮਿਠੜਾ ਜੁਬਾਨ ਖੰਡ ਦੀ ਛੁਰੀ, ਫਲੀ ਗਈ ਅਭੋਲ, ਦੇਖ ਲਿੰਬ ਪੋਚ ਜ਼ਾਹਰੀ, ਵਸਾਇ ਵਿੱਚ ਅੱਖੀਆਂ, ਘੁਮਾਇ ਜਿੰਦੜੀ ਛਡੀ।
"ਓ ਛੱਡਿਆ ਵੀ ਕਰ ਸ਼ੇਖ ਚਿਲੀ ਵਾਲੀਆਂ ਗੱਲਾਂ," ਪ੍ਰਕਾਸ਼ ਨੇ ਗੱਲ ਟੋਕੀ "ਤੇਰੀ ਜ਼ਿੰਦਗੀ ਦੀਆਂ ਚੂਲਾਂ ਤਾਂ ਢਿੱਲੀ ਮੰਜੀ ਵਾਂਗ ਉੱਖੜੀਆਂ ਹੀ ਰਹਿੰਦੀਆਂ ਨੇ ਹਮੇਸ਼ਾਂ । ਰੋਜ਼ ਕੋਈ ਨਾ ਕੋਈ ਨਵਾਂ ਪਖੰਡ ਖੜਾ ਕਰ ਬਹੇਂਗਾ।
ਉਸਨੇ ਆਪਣੇ ਧਰਮ ਲਈ ਜ਼ਿੰਦਗੀ ਦੀ ਬਾਜ਼ੀ ਲਾ ਦਿੱਤੀ।
ਦੁਹਾਂ ਭੈਣਾਂ ਦਾ ਆਪਸ ਵਿੱਚ ਇੰਨਾ ਪਿਆਰ ਸੀ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ। ਸੁਧਾ ਆਪਣੀ ਨਿੱਕੀ ਭੈਣ ਨੂੰ ਵੇਖ ਕੇ ਜੀਊਂਦੀ ਸੀ, ਉਹ ਕੁਸਮ ਲਈ ਜਿੰਦ ਪ੍ਰਾਣ ਵਾਰਨ ਨੂੰ ਤਿਆਰ ਸੀ।
ਦਿਨ ਰਾਤ ਕੰਮ ਕਰਨ ਨਾਲ ਸ਼ਾਮ ਦੀ ਜਿੰਦ ਨੱਕ ਵਿੱਚ ਆ ਗਈ ਹੈ।
ਇਹ ਸੁਣਕੇ ਹੀ ਜਿਗਰ ਨੂੰ ਠੰਢ ਪੈ ਗਈ ਹੈ ਕਿ ਤੂੰ ਜੀਂਦਾਂ ਹੈ। ਜਦੋਂ ਹੋ ਸਕਿਆ, ਆ ਜਾਈਂ।
ਉਹ ਐਂਵੇ ਜਿਗਰ ਜਾਲਣ ਲੱਗਾ ਪਿਆ ਹੈ । ਵਿੱਚੋਂ ਗੱਲ ਕੁਝ ਵੀ ਨਹੀਂ। ਉਸ ਨੂੰ ਦੋ ਦਿਨ ਪਿੱਛੋਂ ਬਾਹਰ ਚਲਾ ਜਾਣਾ ਚਾਹੀਦਾ ਹੈ।
ਜਦੋਂ ਦੀ ਇਹ ਖ਼ਬਰ ਸੁਣੀ ਹੈ, ਮੇਰਾ ਤੇ ਜਿਗਰ ਜਲ ਰਿਹਾ ਹੈ।
ਅੱਜ ਸਵੇਰੇ ਤੋਂ ਮੇਰਾ ਜਿਸਮ ਟੁੱਟ ਰਿਹਾ ਸੀ, ਮੈਂ ਗਲਤੀ ਕੀਤੀ ਜੋ ਇਸ਼ਨਾਨ ਵੀ ਕਰ ਲਿਆ। ਦਸ ਵਜੇ ਮੈਨੂੰ ਕੰਬ ਕੇ ਬੁਖ਼ਾਰ ਚੜ੍ਹ ਗਿਆ।
ਤਿੰਨ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰਕੇ ਵਿਚਾਰੇ ਮਜ਼ਦੂਰਾਂ ਦਾ ਜੀਊਣਾ ਦੁੱਭਰ ਹੋ ਰਿਹਾ ਸੀ।