ਪੁੱਤਰਾ ਜਿੱਦੋਂ ਹਟ ਜਾਹ ! (ਜਿਹੜੀ ਗੱਲ ਤੂੰ ਕਹਿਨੀ ਏ, ਇਹ ਨਹੀਂ ਹੋ ਸਕਦੀ) ਅਸੀਂ ਤੇਰਾ ਕੀ ਵਗਾੜਿਆ ਏ ਕਿ ਤੂੰ ਸਾਨੂੰ ਜਿਉਂਦਿਆਂ ਜੀ ਮਾਰਨ ਲੱਗਿਐਂ। ਥੋੜੀ ਮਿੱਟੀ ਬਾਲੀ ਊ ਅੱਗੇ ਸਾਡੀ! ਕੱਖੋਂ ਹੌਲੇ ਕਰ ਛੱਡਿਆ ਈ।
ਸ਼ਾਹ ਕਾਬਲ ਵਲ ਚਲਿਆ, ਲਾ ਲਸ਼ਕਰ ਦੇ ਨਾਲ, ਜਿਹਲਮ ਆਣ ਖਿਲਾਇਆ ਨਵਾਂ 'ਮਹਾਬਤ' ਜਾਲ।
ਜਦੋਂ ਆਏ ਕੇ ਸਾਹਮਣੇ ਹੀਰ ਹੋਈ, ਭੋਰਾ ਰਾਂਝੇ ਦੇ ਪੈ ਗਈ ਜਾਨ ਭਾਈ।
ਸ਼ਾਹ- (ਮੈਂ ਰਕਮ ਵੱਧ ਘੱਟ ਨਹੀਂ ਲਿਖਾਂਗਾ) ਭਲਿਆ ਲੋਕਾ, ਧਰਮ ਦਾ ਬੱਧਾ ਜ਼ਿਮੀ ਅਸਮਾਨ ਖਲੋਤਾ ਏ । ਜਾਨ ਰੱਬ ਨੂੰ ਨਹੀਂ ਦੇਣੀ ? ਸਭ ਨੇ ਧਰਮਰਾਜ ਨੂੰ ਲੇਖਾ ਦੇਣਾ ਏ, ਓਥੇ ਕੀ ਦੱਸਾਂਗੇ ? ਜੋ ਜ਼ਬਾਨ ਤੇਰੇ ਨਾਲ ਕੀਤੀ ਏ, ਉਸ ਤੋਂ ਹੇਰ ਫੇਰ ਸਾਡੇ ਲਈ ਬੁਰੀ ਵਸਤ ਏ। ਲੈ ਫੜ ਲਾ ਅੰਗੂਠਾ।
ਸ਼ਾਹ ਨੇ ਜਦੋਂ ਨੌਕਰ ਨੂੰ ਤਨਖ਼ਾਹ ਦੇਣ ਤੋਂ ਨਾਂਹ ਨੁੱਕਰ ਕਰਤੀ ਤਾਂ ਉਸ ਨੇ ਕਿਹਾ—ਮੇਰੀ ਤਨਖ਼ਾਹ ਦਿਓ, ਪੁੰਨ ਕਰਨਾ ਜੇ ਕੋਈ, ਜਾਨ ਮਾਰੀ ਏ ਬੀ ਮਹੀਨੇ। ਮੇਰੀ ਤਨਖਾਹ ਰੱਖ ਕੇ ਤੁਸੀਂ ਮਹਿਲ ਪੁਆ ਲੈਣੇ ਨੇ?
ਐਸੀ ਗ਼ਲਤੀ ਕਰ ਬੈਠਾ ਹਾਂ ਕਿ ਸਾਰੀ ਉਮਰ ਆਪਣੀ ਜਾਨ ਨੂੰ ਰੋਂਦਾ ਰਹਾਂਗਾ।
ਮੈਂ ਕਿਸ ਕਿਸ ਪਾਸੇ ਜਾਵਾਂ। ਮੇਰੀ ਜਾਨ ਨੂੰ ਕਿੰਨੇ ਹੀ ਸਿਆਪੇ ਪਏ ਹੋਏ ਹਨ। ਕਦੇ ਮੈਂ ਕਿਸੇ ਵੱਲ ਨਸਦਾ ਹਾਂ ਅਤੇ ਕਦੇ ਕਿਸੇ ਪਾਸੇ ਨੂੰ ਜਾਣਾ ਪੈ ਜਾਂਦਾ।
ਮੈਂ ਤੇ ਕੁੜੀ ਨੂੰ ਬੜਾ ਚੱਟ ਚੁੰਮ ਕੇ ਜਾਨ ਨਾਲੋਂ ਵੱਧ ਕੇ ਰੱਖਿਆ ਹੋਇਆ ਸੀ, ਕਦੀ ਤਿੱਖਾ ਵੀ ਨਹੀਂ ਬੋਲੀ, ਉਸ ਦੇ ਪਸੀਨੇ ਦੀ ਥਾਂ ਲਹੂ ਡੋਲ੍ਹਨੀ ਹਾਂ।
ਸਾਡੇ ਸਿਪਾਹੀ ਜਾਨ ਤੋੜ ਕੇ ਲੜੇ ਪਰ ਜਿੱਤ ਪਰਾਪਤ ਨਾ ਕਰ ਸਕੇ।
ਉਸ ਦੇ ਪੁੱਤਰ ਨੂੰ ਝੂਠੇ ਹੀ ਕਤਲ ਦੇ ਮੁਕਦਮੇ ਵਿੱਚ ਧਰ ਲਿਆ ਗਿਆ ਹੈ। ਭਾਵੇਂ ਉਹ ਅੰਤ ਨੂੰ ਬਰੀ ਹੀ ਹੋ ਜਾਏ, ਪਰ ਕੱਲ੍ਹ ਤੋਂ ਸਾਰਿਆਂ ਦੀ ਜਾਨ ਤੇ ਬਣੀ ਹੋਈ ਹੈ।
ਚਾਰੇ ਬੰਨੇ ਕੋਈ ਚਾਰਾ ਨਾ ਵੇਖ ਕੇ ਅੰਤ ਰਾਇ ਸਾਹਿਬ ਨੇ ਉਦਨ ਵਾਲੇ ਮਿੱਲ-ਮਾਲਕਾਂ ਨੂੰ ਮਿਲਣਾ ਠਾਨਿਆ ; ਪਰ ਮੁਸ਼ਕਲ ਇਹ ਸੀ ਕਿ ਨਾ ਤਾਂ ਉਹ ਕਲੱਬ ਜਾ ਸਕਦੇ ਸਨ, ਤੇ ਨਾ ਹੀ ਉਨ੍ਹਾਂ ਦੇ ਘਰੀਂ । ਇਹ ਕਰਨਾ ਬੜਾ ਜਾਨ ਜੋਖੋਂ ਦਾ ਕੰਮ ਸੀ, ਜਦ ਕਿ ਉਨ੍ਹਾਂ ਦੇ ਵਹਿਮੀ ਦਿਲ ਨੂੰ ਪੱਤਾ ਪੱਤਾ ਆਪਣਾ ਵੈਰੀ ਜਾਪ ਰਿਹਾ ਸੀ।
ਰਾਇ ਸਾਹਿਬ ਸਮਝ ਗਏ ਕਿ ਇਸ ਮਰਦੂਦ ਨੇ ਕੁਝ ਨਾ ਕੁਝ ਲਏ ਬਿਨਾਂ ਮਗਰੋਂ ਨਹੀਂ ਲੱਥਣਾ। ਸੋ ਦਸਾਂ ਰੁਪਿਆਂ ਦਾ ਨੋਟ ਮੱਥੇ ਮਾਰ ਕੇ ਕਿਸੇ ਤਰ੍ਹਾਂ ਜਾਨ ਛੁੜਾਈ।