ਖੈਰ ! ਕੁਝ ਭੀ ਹੋਵੇ, ਪਰ ਏਨੇ ਤਜਰਬੇ ਨੇ ਮੈਨੂੰ ਘੱਟੋ ਘੱਟ ਇਤਨਾ ਤਾਂ ਦੱਸ ਦਿੱਤਾ ਹੈ ਕਿ ਨਾਵਲ ਲਿਖਣਾ ਕਿਤਨਾ ਔਖਾ ਕੰਮ ਹੈ। ਇਸ ਦੇ ਤਾਣੇ ਪੇਟੇ ਨੂੰ ਬਿਨਾਂ ਘੁੰਡੀ ਮਰੋੜੀ ਦੇ ਮੁੱਢ ਤੋਂ ਛੇਕੜ ਤੱਕ ਉਣਨਾ, ਪਾਤਰਾਂ ਦੇ ਕੈਰੈਕਟਰ ਸਾਂਭਣੇ ਆਦਿ, ਇਹ ਸਾਰੀਆਂ ਗੱਲਾਂ ਨਿਰਵਿਘਨਤਾ ਨਾਲ ਨਿਭਾ-ਹੁਣੀਆਂ ਠੱਠਾਂ ਮਖੌਲ ਨਹੀਂ।