ਜੇ ਪਾਸਾ ਪੈ ਗਿਆ ਤਾਂ ਇੰਨੀ ਖੱਟੀ ਹੋਣੀ ਹੈ ਕਿ ਸਾਰੇ ਜੀਵਨ ਦੀਆਂ ਰੋਟੀਆਂ ਨਿੱਕਲ ਆਉਣੀਆਂ ਹਨ।
ਕੀ ਜਾਣੀਏ ਰੱਬ ਦੀ ਨਜ਼ਰ ਸਵੱਲੀ ਹੋਵੇ ਤੇ ਸਾਡਾ ਪਾਸਾ ਚਾ ਪਰਤੇ ਤੇ ਫਿਰ ਆਪਣੇ ਪਿੰਡ ਦੇ ਘਰ ਬਾਰ ਵੱਸ ਜਾਣ। ਹਾਲੀ ਤੇ ਪਿੰਡੋਂ ਧੱਕੇ ਗਏ ਆਂ।
ਏਸ ਮਰਦ ਵਿੱਚ ਪਾਸਕੂ ਸਦਾ ਹੁੰਦਾ, ਇਸ ਨਾਲ ਕਿਉਂ ਕੰਡੇ ਤੇ ਤੁੱਲੀ ਏਂ ਨੀ ? ਇਕ ਮਰਦ, ਦੂਜਾ ਬਾਦਸ਼ਾਹ ਹੈਸੀ, ਤੀਜਾ ਸੀ ਉਹ ਅਕਬਰ ਦਾ ਪੁੱਤ ਮੋਈਏ।
ਟਾਂਗਾ ਪਾਸ ਪੈ ਗਿਆ ਹੈ ; ਤੁਸੀਂ ਥੋੜ੍ਹਾ ਇੱਧਰ ਹੋ ਕੇ ਬੈਠੋ ਤਾਂ ਜੋ ਭਾਰ ਬਰਾਬਰ ਹੋ ਜਾਏ।
ਪਾ ਲਾ ਕੇ ਮੇਰੇ ਪਾਸ ਤੇ ਸਾਰੇ ਵੀਹ ਰੁਪਏ ਹਨ। ਇਹਨਾਂ ਨਾਲ ਕੀ ਬਣੇਗਾ।
ਤੁਸਾਂ ਮੁੰਡਾ ਤੇ ਲੱਭ ਲਿਆ ਏ ਪਰ ਸੱਚੀ ਗੱਲ ਇਹ ਏ ਪਈ ਮੁੰਡਾ ਜੋ ਕਿਸ਼ਨ ਦੇ ਪਾ-ਪਾਸੰਗ ਭੀ ਨਹੀਂ। ਬੜੀ ਗਲਤੀ ਕਰਦੇ ਓ ਜੈ ਕਿਸ਼ਨ ਵਰਗਾ ਮੁੰਡਾ ਨਹੀਂ ਮਿਲਣਾ।
ਸ਼ਾਹ ਜੀ ! ਤੁਹਾਨੂੰ ਪਤਾ ਏ ਪਈ ਸਰਦਾਰ ਹੋਰਾਂ ਦੇ ਖਾਨਦਾਨ ਦਾ ਬਾਹਰੇ ਵਿੱਚ ਵੱਜ ਬੜਾ ਏ, ਭਾਵੇਂ ਅਸਲੋਂ ਇਨ੍ਹਾਂ ਢੇਰੀ ਖਾ ਮੁਕਾ ਛੱਡੀ ਏ; ਇਨ੍ਹਾਂ ਦੀ ਮਰਜ਼ੀ ਏ ਕਿ ਇਹ ਵਿਆਹ, ਭਾਵੇਂ ਔਖਾ ਹੋਵੇ ਭਾਵੇਂ ਸੌਖਾ, ਗੱਜ ਵੱਜ ਕੇ ਹੋਵੇ। ਕਿਸੇ ਗੱਲੋਂ ਫਿੱਕ ਨਾ ਪਏ ਤੇ ਪੜਦਾ ਬਣਿਆ ਰਹੇ।
ਪਾਪ ਸਦਾ ਲਈ ਲੁੱਕ ਨਹੀਂ ਸਕਦਾ; ਇੱਕ ਨਾ ਇੱਕ ਦਿਨ ਤਾਂ ਪੜਦਾ ਫਾਸ਼ ਹੋ ਹੀ ਜਾਂਦਾ ਹੈ ਤੇ ਅਗਲੀਆਂ ਪਿਛਲੀਆਂ ਕਸਰਾਂ ਨਿੱਕਲ ਜਾਂਦੀਆਂ ਹਨ।
ਦੂਜੇ ਦਾ ਪਰਦਾ ਜਿੱਥੋਂ ਤੀਕ ਹੋ ਸਕੇ, ਢੱਕਣਾ ਚਾਹੀਦਾ ਹੈ। ਐਬ ਹਰ ਇੱਕ ਵਿੱਚ ਹਨ ; ਫਰਕ ਇੰਨਾ ਹੈ ਕਿ ਕਿਸੇ ਦੇ ਜਾਹਰ ਹੋ ਗਏ, ਕਿਸੇ ਦੇ ਲੁੱਕੇ ਰਹੇ।
ਸ਼ਾਮ ਸਿੰਘ ਥੋੜ੍ਹਾ ਕੀਤਿਆਂ ਤੇ ਕਦੀ ਪੁੱਤ ਨੂੰ ਮਾਰਦਾ ਨਹੀਂ ਪਰ ਜਦੋਂ ਮਾਰਨ ਤੇ ਆ ਜਾਏ ਤਾਂ ਪੜਛੇ ਲਾਹ ਸਿੱਟਦਾ ਹੈ ਤੇ ਫਿਰ ਕਈ ਮਹੀਨੇ ਮਾਰਨ ਦੀ ਲੋੜ ਨਹੀਂ ਪੈਂਦੀ।
ਰੱਖ ਰੱਖ ਕੇ ਇਹ ਕੱਪੜਾ ਪਹਿਲਾਂ ਹੀ ਪੜ ਚੁੱਕਿਆ ਸੀ, ਇਕ ਧੋ ਦੀ ਵੀ ਮਾਰ ਨਾ ਸਹਿ ਸਕਿਆ।
ਅੱਜ ਫਿਰ ਗੁਜਰੀ ਨੇ ਚੁਬਾਰੇ ਵਾਲੇ ਚੌਂਕੇ ਦੀ ਕੰਧ ਤੋਂ ਧਿਆਨ ਮਾਰਿਆ। ਮੰਜੀ ਤੇ ਬੈਠਾ ਉਹ ਮੁੰਡਾ ਕੁਝ ਪੜ੍ਹ ਰਿਹਾ ਸੀ। ਉਹ ਭੀ ਪੌੜੀਆਂ ਉੱਤਰ ਕੇ ਉਸ ਦੇ ਕੋਲ ਜਾ ਪਹੁੰਚੀ । 'ਤੂੰ ਹਰ ਵੇਲੇ ਕਿਤਾਬਾਂ ਪੜ੍ਹਦਾ ਰਹਿਨਾ ਏਂ । ਕਦੀਂ ਸਾਡੇ ਪੱਲੇ ਭੀ ਕੁਝ ਪਾਇਆ ਕਰ । ਗੁਜਰੀ ਨੇ ਜ਼ੋਰ ਨਾਲ ਉਸ ਦੇ ਮੰਜੇ ਤੇ ਡਿੱਗ ਕੇ ਆਖਿਆ।